ਚੰਡੀਗੜ੍ਹ ''ਚ ਢਾਬੇ ਦੇ ਮਾਲਕ ਨੇ ਕੀਤੀ ਖ਼ੁਦਕੁਸ਼ੀ, ਗਰਿੱਲ ਨਾਲ ਲਟਕਦੀ ਮਿਲੀ ਲਾਸ਼

Wednesday, Sep 16, 2020 - 10:59 AM (IST)

ਚੰਡੀਗੜ੍ਹ ''ਚ ਢਾਬੇ ਦੇ ਮਾਲਕ ਨੇ ਕੀਤੀ ਖ਼ੁਦਕੁਸ਼ੀ, ਗਰਿੱਲ ਨਾਲ ਲਟਕਦੀ ਮਿਲੀ ਲਾਸ਼

ਚੰਡੀਗੜ੍ਹ (ਸੁਸ਼ੀਲ) : ਇੱਥੇ ਇਕ ਢਾਬਾ ਮਾਲਕ ਨੇ ਸੈਕਟਰ-45 ਸਥਿਤ ਢਾਬੇ 'ਚ ਗਰਿੱਲ ਨਾਲ ਫਾਹਾ ਲੈ ਲਿਆ। ਮੁਲਾਜ਼ਮ ਜਦੋਂ ਢਾਬੇ ’ਤੇ ਪਹੁੰਚਿਆ ਤਾਂ ਮਾਲਕ ਨੂੰ ਫਾਹੇ ’ਤੇ ਲਟਕਦਾ ਦੇਖ ਸੂਚਨਾ ਪੁਲਸ ਨੂੰ ਦਿੱਤੀ।

ਇਹ ਵੀ ਪੜ੍ਹੋ : ਤਲਾਕਸ਼ੁਦਾ ਜਨਾਨੀ ਨੂੰ ਬੇਹੋਸ਼ ਕਰਕੇ ਬਣਾਏ ਸਰੀਰਕ ਸਬੰਧ, ਮੋਬਾਇਲ 'ਚ ਖਿੱਚੀਆਂ ਅਸ਼ਲੀਲ ਤਸਵੀਰਾਂ

ਸੈਕਟਰ-34 ਥਾਣਾ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਢਾਬਾ ਮਾਲਕ ਨੂੰ ਫਾਹੇ ਤੋਂ ਉਤਾਰਿਆ ਤੇ ਜੀ. ਐੱਮ. ਸੀ. ਐੱਚ.-32 ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਮ੍ਰਿਤਕ ਦੀ ਪਛਾਣ ਧਨਾਸ ਵਾਸੀ 22 ਸਾਲਾ ਰਾਜੂ ਦੇ ਰੂਪ 'ਚ ਹੋਈ। ਪੁਲਸ ਨੂੰ ਘਟਨਾ ਸਥਾਨ ਤੋਂ ਕੋਈ ਖ਼ੁਦਕੁਸ਼ੀ ਨੋਟ ਨਹੀਂ ਮਿਲਿਆ ਹੈ।

ਇਹ ਵੀ ਪੜ੍ਹੋ : ਕਿਰਾਏ ਦੀ ਕੋਠੀ 'ਚ ਛਾਪ ਰਹੇ ਸੀ 'ਨਕਲੀ ਨੋਟ', ਪੁਲਸ ਦੇਖ ਪੈਰਾਂ ਹੇਠੋਂ ਖ਼ਿਸਕੀ ਜ਼ਮੀਨ

ਸੈਕਟਰ-34 ਥਾਣਾ ਪੁਲਸ ਨੇ ਦੱਸਿਆ ਕਿ ਧਨਾਸ 'ਚ ਰਹਿਣ ਵਾਲਾ ਰਾਜੂ ਸੈਕਟਰ-45 'ਚ ਢਾਬਾ ਚਲਾਉਂਦਾ ਸੀ। ਰੋਜ਼ਾਨਾ ਦੀ ਤਰ੍ਹਾਂ ਮੰਗਲਵਾਰ ਸਵੇਰੇ ਢਾਬੇ ਦਾ ਇਕ ਮੁਲਾਜ਼ਮ ਪਹੁੰਚਿਆ ਤਾਂ ਰਾਜੂ ਗਰਿੱਲ ਨਾਲ ਲਟਕਿਆ ਸੀ ਹੋਇਆ ਸੀ। ਇਸ ਦੀ ਸੂਚਨਾ ਮੁਲਾਜ਼ਮ ਨੇ ਤੁਰੰਤ ਆਸ-ਪਾਸ ਦੇ ਲੋਕਾਂ ਅਤੇ ਪੁਲਸ ਨੂੰ ਦਿੱਤੀ। ਮੁਲਾਜ਼ਮ ਨੇ ਦੱਸਿਆ ਕਿ ਮਾਲਕ ਤਾਲਾਬੰਦੀ 'ਚ ਕੰਮ ਨਾ ਹੋਣ ਕਾਰਣ ਪਰੇਸ਼ਾਨ ਚੱਲ ਰਿਹਾ ਸੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ 'PRTC' ਦੇ 'ਰੋਡਵੇਜ਼' 'ਚ ਰਲੇਵੇਂ ਲਈ ਖਿੱਚੀ ਤਿਆਰੀ, ਫ਼ੈਸਲਾ ਅੱਜ
 


author

Babita

Content Editor

Related News