ਪੰਜਾਬ ਦੇ ਡੀ.ਜੀ.ਪੀ. ਦਿਨਕਰ ਗੁਪਤਾ ਨੂੰ ਕੇਂਦਰ ਨੇ ਦਿੱਤਾ ਵੱਡਾ ਅਹੁਦਾ

Saturday, May 30, 2020 - 10:09 PM (IST)

ਜਲੰਧਰ, (ਧਵਨ)— ਕੇਂਦਰੀ ਕੈਬਨਿਟ ਦੀ ਅਪਵਾਇੰਟਮੈਂਟ ਕਮੇਟੀ ਨੇ ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਦੇ ਨਾਮ ਨੂੰ ਡਾਇਰੈਕਟਰ ਜਨਰਲ/ਡੀ. ਜੀ. ਈ. ਦੇ ਪੈਨਲ 'ਚ ਸ਼ਾਮਲ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ । ਸਰਕਾਰੀ ਬੁਲਾਰੇ ਦੇ ਅਨੁਸਾਰ ਗੁਪਤਾ ਆਈ. ਪੀ. ਐੱਸ. ਦੇ 1987 ਬੈਚ ਦੇ ਉਨ੍ਹਾਂ 11 ਅਧਿਕਾਰੀਆਂ 'ਚ ਸ਼ਾਮਲ ਹਨ, ਜਿਨ੍ਹਾਂ ਦੇ ਨਾਮ ਨੂੰ ਭਾਰਤ ਸਰਕਾਰ ਨੇ ਡੀ. ਜੀ. ਪੀ. ਪੱਧਰ ਅਤੇ ਕੇਂਦਰ 'ਚ ਡੀ. ਜੀ. ਪੀ. ਦੇ ਬਰਾਬਰ ਦੇ ਅਹੁਦਿਆਂ ਲਈ ਆਗਿਆ ਦਿੱਤੀ ਗਈ ਹੈ ।
ਉੱਤਰ ਭਾਰਤ ਤੋਂ ਪੰਜਾਬ/ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਉੱਤਰ ਪ੍ਰਦੇਸ਼, ਉਤਰਾਖੰਡ, ਰਾਜਸਥਾਨ ਤੋਂ ਗੁਪਤਾ ਇਕਲੌਤੇ ਪੁਲਸ ਅਧਿਕਾਰੀ ਹਨ, ਜਿਨ੍ਹਾਂ ਦਾ ਨਾਮ ਪੈਨਲ 'ਚ ਸ਼ਾਮਲ ਕੀਤਾ ਗਿਆ ਹੈ।
ਇਕ ਹੋਰ ਪੰਜਾਬ ਕੈਡਰ ਦੇ ਰਿਟਾਇਰਡ ਆਈ. ਪੀ. ਐੱਸ. ਅਧਿਕਾਰੀ ਜਿਨ੍ਹਾਂ ਨੂੰ ਭਾਰਤ ਸਰਕਾਰ ਨੇ ਕੇਂਦਰ 'ਚ ਡੀ. ਜੀ. ਪੀ. ਪੱਧਰ ਦੇ ਅਹੁਦਿਆਂ ਲਈ ਪੈਨਲ 'ਚ ਸ਼ਾਮਲ ਕੀਤਾ ਹੈ,  ਉਨ੍ਹਾਂ 'ਚ ਮੌਜੂਦਾ ਰਾਅ ਚੀਫ ਸਾਮੰਤ ਗੋਇਲ ਸ਼ਾਮਲ ਹਨ ।
ਦਿਨਕਰ ਗੁਪਤਾ ਨੂੰ ਅਪ੍ਰੈਲ 2018 'ਚ ਭਾਰਤ ਸਰਕਾਰ ਦੁਆਰਾ 1987 ਬੈਚ ਦੇ 20 ਆਈ. ਪੀ. ਐੱਸ. ਅਧਿਕਾਰੀਆਂ ਦੇ ਬੈਚ ਦੇ ਪੈਨਲ 'ਚ ਵੀ ਬਤੋਰ ਏ. ਡੀ. ਜੀ. ਪੀ. ਸ਼ਾਮਲ ਕੀਤਾ ਗਿਆ ਸੀ । ਉਨ੍ਹਾਂ ਨੂੰ ਆਲ ਭਾਰਤੀ ਪੱਧਰ 'ਤੇ ਹੋਏ ਸਰਵੇ ਦੇ ਆਧਾਰ 'ਤੇ ਫੇਮ ਇੰਡੀਆ ਮੈਗਜੀਨ ਨੇ ਦੇਸ਼ ਦੇ ਸਰਵਉੱਚ 25 ਆਈ. ਪੀ. ਐੱਸ. ਅਧਿਕਾਰੀਆਂ ਦੀ ਸੂਚੀ ਵਿਚ ਸ਼ਾਮਿਲ ਕੀਤਾ ਸੀ । ਇਸ ਸੂਚੀ ਵਿਚ ਇੰਟੈਲੀਜੈਂਸ ਬਿਊਰੋ, ਰਾਅ ਅਤੇ ਐੱਨ. ਐੱਸ. ਜੀ. ਦੇ ਡਾਇਰੈਕਟਰ ਜਨਰਲ ਨੂੰ ਵੀ ਸ਼ਾਮਲ ਕੀਤਾ ਗਿਆ ਸੀ ।
 


KamalJeet Singh

Content Editor

Related News