D.G.P. ਵਲੋਂ ਕੋਵਿਡ-19 ਸਬੰਧੀ ਅਣਉਚਿਤ ਵਟਸਐਪ ਸੰਦੇਸ਼ ਅੱਗੇ ਭੇਜਣ ਵਾਲਿਆਂ ਨੂੰ ਸਖ਼ਤ ਚੇਤਾਵਨੀ

Sunday, Mar 22, 2020 - 01:25 AM (IST)

ਚੰਡੀਗੜ੍ਹ,(ਰਮਨਜੀਤ)-ਕੋਵਿਡ-19 ਮਹਾਂਮਾਰੀ ਸਬੰਧੀ ਫੈਲਾਈਆਂ ਜਾ ਰਹੀਆਂ ਅਫਵਾਹਾਂ ਅਤੇ ਬੇਬੁਨਿਆਦ ਖ਼ਬਰਾਂ ਦਾ ਸਖ਼ਤ ਨੋਟਿਸ ਲੈਂਦਿਆਂ ਪੰਜਾਬ ਦੇ ਡੀ.ਜੀ.ਪੀ. ਦਿਨਕਰ ਗੁਪਤਾ ਨੇ ਅਜਿਹੀਆਂ ਗ਼ੈਰ-ਸਮਾਜਕ ਗਤੀਵਿਧੀਆਂ 'ਚ ਸ਼ਾਮਲ ਸ਼ਰਾਰਤੀ ਅਨਸਰਾਂ ਨੂੰ ਕਾਨੂੰਨ ਦੀਆਂ ਧਾਰਾਵਾਂ ਤਹਿਤ ਬਣਦੀ ਸਜ਼ਾ ਦੇਣ ਲਈ ਤਾੜਨਾ ਕੀਤੀ। ਇਥੇ ਐਡਵਾਇਜ਼ਰੀ ਜਾਰੀ ਕਰਦਿਆਂ ਡੀ.ਜੀ.ਪੀ. ਨੇ ਮੋਬਾਇਲ ਫ਼ੋਨ, ਸੋਸ਼ਲ ਮੀਡੀਆ ਰਾਹੀਂ ਸਮਾਜ 'ਚ ਬੇਬੁਨਿਆਦ ਖ਼ਬਰਾਂ, ਅਫਵਾਹਾਂ ਫੈਲਾ ਕੇ ਲੋਕਾਂ ਨੂੰ ਬੇਲੋੜੀ ਦਹਿਸ਼ਤ ਅਤੇ ਪ੍ਰੇਸ਼ਾਨੀਆਂ ਪੈਦਾ ਕਰਨ ਵਾਲੇ ਸ਼ਰਾਰਤੀ ਅਨਸਰਾਂ ਵਿਰੁਧ ਸਖ਼ਤ ਕਾਰਵਾਈ ਕਰਨ ਦੀ ਚੇਤਵਾਨੀ ਦਿੱਤੀ। ਅਜਿਹੇ ਲੋਕਾਂ ਨੂੰ ਚੇਤਾਵਨੀ ਦਿੰਦਿਆਂ ਉਨ੍ਹਾਂ ਕਿਹਾ ਕਿ ਲੋਕਾਂ ਦੇ ਆਪਸੀ ਸੰਪਰਕ ਅਤੇ ਜਾਣਕਾਰੀ ਸਾਂਝੀ ਕਰਨ ਦੇ ਸਾਧਨ ਹਨ ਅਤੇ ਇਨ੍ਹਾਂ ਨੂੰ ਜਾਅਲੀ ਖਬਰਾਂ ਪੋਸਟ ਕਰਨ ਜਾਂ ਦਹਿਲਾਉਣ ਵਾਲੀਆਂ ਅਫਵਾਹਾਂ ਫੈਲਾਉਣ ਲਈ ਨਹੀਂ ਵਰਤਿਆ ਜਾਣਾ ਚਾਹੀਦਾ।

ਗੁਪਤਾ ਨੇ ਆਮ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ ਗਲਤ ਜਾਣਕਾਰੀ ਅਤੇ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਦਹਿਸ਼ਤ/ਅਸ਼ਾਂਤੀ ਪੈਦਾ ਨਾ ਕਰਨ। ਗੁਪਤਾ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਅੱਜ ਸਭ ਨੂੰ ਪ੍ਰਭਾਵਿਤ ਕਰ ਰਹੀ ਹੈ, ਇਹ ਸਾਡੀ ਰੋਜ਼ਾਨਾ ਜ਼ਿੰਦਗੀ ਨੂੰ ਪ੍ਰਭਾਵਤ ਕਰਦੀ ਹੈ ਅਤੇ ਇਸ ਨਾਲ ਸਾਡੀ ਆਰਥਿਕਤਾ ਤੇ ਵੀ ਮਾੜਾ ਅਸਰ ਪੈਂਦਾ ਹੈ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਵਾਇਰਸ ਸਾਡੇ ਪਰਿਵਾਰਾਂ, ਸਾਡੇ ਮਿੱਤਰਾਂ ਅਤੇ ਸਾਡੇ ਭਾਈਚਾਰਿਆਂ ਲਈ ਵਿਨਾਸ਼ਕਾਰੀ ਸਿੱਧ ਹੋ ਸਕਦਾ ਹੈ ਅਤੇ ਸਾਡੇ ਪਰਿਵਾਰ ਦੇ ਹਰ ਜੀਅ, ਸਾਡੇ ਕੰਮ ਦੇ ਸਹਿਯੋਗੀ ਅਤੇ ਆਸ-ਪਾਸ ਦੇ ਹਰ ਵਿਅਕਤੀ ਦੀ ਸੁਰੱਖਿਆ ਅਤੇ ਭਲਾਈ ਬਹੁਤ ਮਹੱਤਵਪੂਰਨ ਹੈ, ਸਾਡੇ ਅਧਿਕਾਰੀ ਇਸ ਸਮੱਸਿਆ ਦਾ ਟਾਕਰਾ ਕਰਨ ਲਈ ਪੂਰੀ ਕੋਸ਼ਿਸ਼ ਕਰ ਰਹੇ ਹਨ।

ਡੀ. ਜੀ. ਪੀ. ਦੀ ਸਲਾਹ :
ਬਿਨਾਂ ਸੋਚੇ ਸਮਝੇ ਸੰਦੇਸ਼ ਅੱਗੇ ਨਾ ਭੇਜੋ। ਜੇ ਤੁਸੀਂ ਖੁਦ ਹੀ ਭੇਜੇ ਗਏ ਸੰਦੇਸ਼ ਜਾਂ ਜਾਣਕਾਰੀ ਦੇ ਸਰੋਤ ਬਾਰੇ ਯਕੀਨੀ ਨਹੀਂ ਹੋ, ਤਾਂ ਦੋਸਤਾਂ ਅਤੇ ਪਰਿਵਾਰ ਵਿਚ ਅਜਿਹਾ ਸੰਦੇਸ਼ ਨਾ ਭੇਜੋ।
-ਤੁਸੀਂ ਸੋਸ਼ਲ ਮੀਡੀਆ 'ਤੇ ਜੋ ਪੋਸਟ ਕਰਦੇ ਹੋ ਜਾਂ ਵਟਸਐਪ 'ਤੇ ਜੋ ਭੇਜਦੇ ਹੋ, ਉਸ 'ਤੇ ਸੰਜਮ ਦਿਖਾਓ ਨਕਲੀ ਖ਼ਬਰਾਂ ਨਾ ਫੈਲਾਓ।
-ਜਾਣਕਾਰੀ ਲਈ ਪ੍ਰਮਾਣਿਕ ਸਰੋਤ ਜਾਂ ਸਰਕਾਰੀ ਹੈਲਪਲਾਈਨ ਨੂੰ ਚੁਣੋਂ ਅਫਵਾਹਾਂ 'ਤੇ ਵਿਸ਼ਵਾਸ ਨਾ ਕਰੋ।


Deepak Kumar

Content Editor

Related News