ਸ਼ਰਾਬ ਫੈਕਟਰੀ ਦੇ DGM ਤੇ ਉਨਾਂ ਦੀ ਤੀਵੀਂ ਕੋਰੋਨਾ ਪਾਜ਼ੇਟਿਵ ਆਉਣ 'ਤੇ ਮਚੀ ਹਫੜਾ ਦਫੜੀ

Tuesday, Jul 21, 2020 - 05:53 PM (IST)

ਦਸੂਹਾ (ਝਾਵਰ) - ਸ਼ੂਗਰ ਮਿੱਲ ਤੇ ਸ਼ਰਾਬ ਫੈਕਟਰੀ ਰੰਧਾਵਾ ਦਸੂਹਾ ਵਿਖੇ ਵੀ ਕੋਰੋਨਾ ਵਾਇਰਸ ਨੇ ਦਸਤਕ ਦੇ ਦਿੱਤੀ ਹੈ। ਇਸ ਤੋਂ ਬਾਅਦ ਮਿੱਲ ਤੇ ਫੈਕਟਰੀ 'ਚ ਹੜਕੰਪ ਮਚ ਗਿਆ। ਇਸ ਸੰਬੰਧੀ ਪ੍ਰਾਇਮਰੀ ਹੈਲਥ ਸੈਂਟਰ ਮੰਡ ਪੰਧੇਰ ਦੇ ਐਸ.ਐਮ.ਓ. ਡਾ.ਐਸ.ਪੀ.ਸਿੰਘ ਅਤੇ ਬੀ.ਈ.ਈ. ਰਾਜੀਵ ਸ਼ਰਮਾ ਨੇ ਦੱਸਿਆ ਕਿ ਸ਼ੂਗਰ ਮਿੱਲ ਦੇ ਨਾਲ ਸ਼ਰਾਬ ਫੈਕਟਰੀ ਦੇ ਡੀ.ਜੀ.ਐਮ.ਅਲੋਕ ਗੁਪਤਾ ਅਤੇ ਉਨਾਂ ਦੀ ਪਤਨੀ ਸੰਗੀਤਾ ਗੁਪਤਾ ਦੇ ਜੋ ਸੈਂਪਲ ਲਏ ਗਏ ਸਨ ਇਹਨਾਂ ਦੋਨਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆ ਗਈ ਹੈ। ਜਿਨ੍ਹਾਂ ਨੁੰ ਸਿਵਲ ਹਸਪਤਾਲ ਹੁਸਿਆਰਪੁਰ ਦੇ ਜੀ.ਸੀ.ਟੀ.ਦੇ ਕੁਆਟਰਾਂ ਦੇ ਆਈਸੋਲੇਟ ਵਾਰਡ 'ਚ ਰੱਖਿਆ ਗਿਆ ਹੈ। ਉਨਾਂ ਦੱਸਿਆ ਕਿ ਅੱਜ ਸ਼ੂਗਰ ਮਿੱਲ ਅਤੇ ਸ਼ਰਾਬ ਫੈਕਟਰੀ ਰੰਧਾਵਾ ਦਸੂਹਾ ਦੀ ਕਲੋਨੀ ਦੇ ਕੁਆਟਰਾਂ ਦਾ ਮੁਕੰਮਲ ਸਰਵੇ ਸ਼ੁਰੂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਕਲੋਨੀ ਤੇ ਦਫ਼ਤਰਾਂ ਵਿਚ 500 ਤੋਂ ਵੱਧ ਮੁਲਾਜ਼ਮ ਹਨ। ਇਸ ਮੌਕੇ ਤੇ ਅਲੱਗ-ਅਲੱਗ ਡਾਕਟਰਾਂ ਦੀਆਂ 5 ਟੀਮਾਂ ਵੱਲੋ ਮੁਕੰਮਲ ਸਰਵੇਖਣ ਕੀਤਾ ਗਿਆ। ਕਲੋਨੀ ਤੇ ਦਫ਼ਤਰਾਂ ਦੇ ਜਿਹਡ਼ੇ ਮੁਲਾਜਮਾਂ 'ਚ ਕੋਰੋਨਾ ਲਾਗ ਦੇ ਲੱਛਣ ਦੇਖੇ ਗਏ ਉਨ੍ਹਾਂ ਦੇ ਕੋਰੋਨਾ ਟੈਸਟ ਮੰਡ ਪੰਧੇਰ ਹਸਪਤਾਲ ਵਿਖੇ 22 ਜੁਲਾਈ ਨੂੰ ਲਏ ਜਾਣਗੇ।

ਉਨਾਂ ਸ਼ੂਗਰ ਮਿੱਲ ਤੇ ਸ਼ਰਾਬ ਫੈਕਟਰੀ ਦੇ ਮੁਲਾਜ਼ਮਾਂ ਨੁੰ ਅਪੀਲ ਕੀਤੀ ਹੈ ਕਿ ਉਹ ਬਿਲਕੁਲ ਨਾ ਘਬਰਾਉਣ, ਸਰਕਾਰ ਤੇ ਸਿਹਤ ਵਿਭਾਗ ਦੀਆ ਹਦਾਇਤਾਂ ਤੇ ਅਮਲ ਕਰਦਿਆ ਘਰੋਂ ਬਾਹਰ ਨਾ ਜਾਣ,ਸੈਨੇਟਾਈਜਰ ਤੇ ਮਾਸਕ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। ਇਸ ਮੌਕੇ 'ਤੇ ਜਦੋਂ ਮਿੱਲ ਦੇ ਪ੍ਰੈਜੀਡੈਂਟ ਬਲਵੰਤ ਸਿੰਘ ਗਰੇਵਾਲ, ਸੀਨੀਅਰ ਮੈਨੇਜਰ ਠਾਕੁਰ ਦੇਸ ਰਾਜ ਠਾਕੁਰ, ਸੀਨੀਅਰ ਮੈਨੇਜਰ ਪੰਕਜ ਕੁਮਾਰ ਨਾਲ ਗੱਲ਼ਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਡੀ.ਜੀ.ਐਮ.ਅਲੋਕ ਗੁਪਤਾ ਸ਼ਹੀਦ ਭਗਤ ਸਿੰਘ ਮਾਰਕਿਟ ਦਸੂਹਾ ਦੇ ਦੁਕਾਨਦਾਰ ਰਾਕੇਸ਼ ਕੁਮਾਰ ਵੋਹਰਾ ਦੇ ਸੰਪਰਕ ਵਿਚ ਆਏ ਸਨ ਕਿਉਕਿ ਉਹ ਕੋਰੋਨਾ ਪਾਜੋਟਿਵ ਪਾਏ ਗਏ ਸੀ। ਅਲੋਕ ਗੁਪਤਾ ਤੇ ਉਸ ਦੀ ਪਤਨੀ ਸੰਗੀਤ ਗੁਪਤਾ ਵੀ ਸੰਪਰਕ ਵਿਚ ਆਉਣ ਕਾਰਨ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਉਨ੍ਹਾਂ ਦੱਸਿਆ ਕਿ ਫੈਕਟਰੀ ਦੇ ਮੁਲਾਜਮ ਜਾਂ ਕਲੋਨੀ ਦੇ ਗੁਆਂਢੀ ਮੁਲਾਜ਼ਮ ਜੋ ਉਨਾਂ ਦੇ ਸੰਪਰਕ 'ਚ ਆਏ ਹਨ ਉਨ੍ਹਾਂ ਦੇ ਵੀ ਕੋਰੋਨਾ ਟੈਸਟ ਕਰਵਾਏ ਜਾ ਰਹੇ ਹਨ।

ਉਨਾਂ ਦੱਸਿਆ ਕਿ ਮਿੱਲ ਦੇ ਮੇਨ ਗੇਟ ਦੀ ਐਂਟਰੀ 'ਤੇ ਸੈਨੇਟਾਈਜ਼ਰ ਮਸ਼ੀਨ ਪਿਛਲੇ 3 ਮਹੀਨਿਆਂ ਤੋਂ ਲਗਾਈ ਗਈ ਹੈ ਜਿਹਡ਼ੀ ਕਿ ਅੰਦਰ ਦਾਖਲ ਹੋਣ ਸਮੇਂ ਹਰ ਮੁਲਾਜਮ ਨੁੰ ਪੂਰੀ ਤਰਾਂ ਸੈਨੇਟਾਈਜ ਕਰਦੀ ਹੈ। ਇਸ ਤੋ ਇਲਾਵਾ ਮਿੱਲ, ਕਲੋਨੀ, ਦਫਤਰ, ਸ਼ਰਾਬ ਫੈਕਟਰੀ ਦੇ ਦਫਤਰ ਨੁੰ ਮੁਕੰਮਲ ਤੌਰ 'ਤੇ ਸੈਨੇਟਾਈਜ ਕੀਤਾ ਜਾ ਰਿਹਾ ਹੈ। ਅੱਜ ਪ੍ਰਾਇਮਰੀ ਹੈਲਥ ਸੈਂਟਰ ਮੰਡ ਪੰਧੇਰ ਵੱਲ਼ੋ ਡਾਕਟਰਾਂ ਦੀਆਂ 5 ਟੀਮਾਂ ਅਤੇ ਹੋਰ ਮੁਲਾਜਮਾਂ ਤੇ ਆਸ਼ਾ ਵਰਕਰਾਂ ਨੇ ਸਰਵੇ ਕੀਤਾ। ਉਨਾਂ ਦੱਸਿਆ ਕਿ ਮੰਡ ਪੰਧੇਰ ਹਸਪਤਾਲ ਵਿਖੇ 42 ਵਿਅਕਤੀਆਂ ਦੇ ਕੋਰੋਨਾ ਸੈਂਪਲ ਲਏ ਗਏ। ਇਸ ਸਰਵੇ ਦੋਰਾਨ ਐਸ.ਐਮ.ਓ.ਡਾ.ਐਸ.ਪੀ.ਸਿੰਘ,ਬੀ.ਈ.ਈ.ਰਾਜੀਵ ਸ਼ਰਮਾਂ,ਹਰਪਾਲ ਸਿੰਘ ਐਚ.ਟੀ.,ਜਤਿੰਦਰ ਸਿੰਘ ਮੰਡ ਸਿਹਤ ਕਰਮਚਾਰੀ,ਪਰਵੀਰਥ ਸਿੰਘ,ਸੁਨੀਤਾ ਦੇਵੀ ਏ.ਐਨ.ਐਮ.ਅਨੀਤ ਦੇਵੀ,ਨਿਰਮਲ ਕੋਰ,ਆਸ਼ਾਂ,ਸ਼ੀਲਾ ਦੇਵੀ,ਬਲਵੀਰ ਕੋਰ ਤੇ ਹੋਰ ਆਸ਼ਾ ਵਰਕਰ ਤੇ ਸਟਾਫ ਸ਼ਾਮਲ ਸਨ।

ਇਸ ਤੋ ਇਲਾਵਾ ਪਿੰਡ ਦੋਲੋਵਾਲ ਨਜਦੀਕ ਘੋਗਰਾ ਦੀ ਇੱਕ ਬਜੁਰਗ ਅੋਰਤ ਕਮਲਾ ਦੇਵੀ ਪਤਨੀ ਮਲਕੀਤ ਸਿੰਘ ਜੋ ਇੱਕ ਪ੍ਰਾਈਵੇਟ ਹਸਪਤਾਲ ਹੁਸਿਆਰਪੁਰ ਵਿਖੇ ਦਾਖਿਲ ਸੀ ਸੰਬੰਦੀ ਜਾਣਕਾਰੀ ਦਿੰਦਿਆਂ ਐਸ.ਐਮ.ਓ.ਡਾ.ਐਸ.ਪੀ.ਸਿੰਘ ਨੇ ਦੱਸਿਆ ਕਿ ਰਿਪੋਰਟ ਆਉਣ ਤੱਕ ਇਸ ਮਰੀਜ ਨੂੰ ਰਿਆਤ ਬਾਹਰਾ ਆਈਸੋਲੇਸ਼ਨ ਸੈਂਟਰ ਹੁਸਿਆਰਪੁਰ ਭੇਜ ਦਿੱਤਾ ਗਿਆ ਹੈ।

 

 


Harinder Kaur

Content Editor

Related News