ਕੀ, 2018 ''ਚ ਵਿਧਾਇਕ ਦੇ ਸੁਪਨੇ ਬਨਣਗੇ ਜਨਤਾ ਲਈ ਸਹੂਲਤ

12/31/2017 1:52:54 PM


ਸ੍ਰੀ ਮੁਕਤਸਰ ਸਾਹਿਬ/ ਮੰਡੀ ਲੱਖੇਵਾਲੀ (ਪਵਨ ਤਨੇਜਾ/ਸੁਖਪਾਲ ਢਿੱਲੋਂ) - 1 ਜਨਵਰੀ 2018 ਦਿਨ ਸੋਮਵਾਰ ਨੂੰ ਨਵੇਂ ਸਾਲ ਦੀ ਆਮਦ ਦਾ ਪਹਿਲਾ ਦਿਨ ਹੈ। ਇਸ ਨਵੇਂ ਸਾਲ ਦੌਰਾਨ ਵਿਧਾਨ ਸਭਾ ਹਲਕਾ ਸ੍ਰੀ ਮੁਕਤਸਰ ਸਾਹਿਬ ਵਿਚ ਰੁਕੇ ਅਤੇ ਅਧੂਰੇ ਪਏ ਵਿਕਾਸ ਕਾਰਜਾਂ ਦਾ ਕੀ ਹੋਵੇਗਾ ਅਤੇ। ਇਸ ਸਬੰਧੀ ਹਲਕੇ ਦੇ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਜੋ ਸ਼੍ਰੋਮਣੀ ਅਕਾਲੀ ਦਲ ਬਾਦਲ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਹਨ, ਨਾਲ ' ਜਗਬਾਣੀ ' ਦੀ ਟੀਮ ਵੱਲੋਂ ਵਿਸੇਸ਼ ਤੌਰ 'ਤੇ ਗੱਲਬਾਤ ਕੀਤੀ ਗਈ। 

ਰੇਵਲੇ ਓਵਰਬ੍ਰਿਜ ਦਾ ਕੰਮ ਮੁਕੰਮਲ ਹੋਵੇਗਾ
ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੇ 'ਜਗਬਾਣੀ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਆਖਿਆ ਕਿ ਸਾਲ 2018 ਦੌਰਾਨ ਉਹ ਸ੍ਰੀ ਮੁਕਤਸਰ ਸਾਹਿਬ ਦੇ ਜਲਾਲਬਾਦ ਰੋਡ 'ਤੇ ਰੇਲਵੇ ਪੁਲ ਨੂੰ ਬਣਾਉਣ ਦੀ ਸਭ ਤੋਂ ਪਹਿਲਾ ਤਰਜੀਹ ਦੇਣਗੇ। ਰੋਜ਼ੀ ਨੇ ਦੱਸਿਆ ਕਿ ਇਸ ਪੁੱਲ ਨੂੰ ਬਣਾਉਣ ਅਤੇ ਔਕੜਾਂ ਨੂੰ ਦੂਰ ਕਰਨ ਲਈ 33.84 ਕਰੋੜ ਰੁਪਏ ਦੀ ਲੋੜ ਹੈ। ਜਿਸ 'ਚੋਂ 17.25 ਕਰੋੜ ਦੀ ਰਕਮ ਬੀ. ਐਂਡ. ਆਰ. ਵਿਭਾਗ ਵੱਲੋਂ ਰੇਲਵੇ ਵਿਭਾਗ ਨੂੰ ਜਮ੍ਹਾ ਕਰਵਾ ਦਿੱਤੀ ਤੇ ਬਾਕੀ ਰਕਮ 16.59 ਕਰੋੜ ਰੁਪਏ ਪੁੱਲ ਬਨਣ 'ਚ ਪੇਸ਼ ਆ ਰਹੀਆਂ ਔਕੜਾਂ ਨੂੰ ਦੂਰ ਕਰਨ ਲਈ ਹੋਰ ਖਰਚਾ ਆਵੇਗਾ। ਜਨਵਰੀ ਮਹੀਨੇ 'ਚ ਪੁੱਲ ਦਾ ਕੰਮ ਸ਼ੁਰੂ ਹੋ ਜਾਵੇਗਾ। 
PunjabKesari
ਸੀਵਰੇਜ ਨਵੇਂ ਤੇ ਦਰੁਸਤੀ ਲਈ 65 ਕਰੋੜ ਦੀ ਮੰਗ
ਪਵਿੱਤਰ ਨਗਰੀ ਸ੍ਰੀ ਮੁਕਤਸਰ ਸਾਹਿਬ ਵਿਖੇ ਗੰਭੀਰ ਸਮੱਸਿਆ ਸੀਵਰੇਜ ਦੀ ਹੈ, ਜਿਸ ਤੋਂ ਲੋਕਾਂ ਨੂੰ ਨਿਜ਼ਾਤ ਨਹੀਂ ਮਿਲ ਸਕੀ। ਪੰਜਾਬ ਸਰਕਾਰ ਵੱਲੋਂ ਸੀਵਰੇਜ ਦੀ ਦਰੁਸਤੀ ਲਈ ਬੀਤੇ ਸਾਲ 'ਚ ਕੋਈ ਗ੍ਰਾਂਟ ਜਾਰੀ ਨਹੀਂ ਕੀਤੀ ਪਰ ਸ਼ਹਿਰ ਦੇ ਸੀਵਰੇਜ ਸਿਸਟਮ ਨੂੰ ਨਵੇਂ ਅਤੇ ਪੁਰਾਣੇ ਦੀ ਰਿਪੇਅਰ ਕਰਨ ਲਈ ਪੰਜਾਬ ਸਰਕਾਰ ਤੋਂ 65 ਕਰੋੜ ਰੁਪਏ ਦਾ ਬਜਟ ਬਣਾ ਕੇ ਭੇਜਿਆ ਗਿਆ ਹੈ।  

ਹਲਕੇ ਦੇ ਸੁਧਾਰ ਲਈ ਵਚਨਬੱਧ : ਵਿਧਾਇਕ ਰੋਜ਼ੀ ਬਰਕੰਦੀ
ਸਭ ਤੋਂ ਪਹਿਲਾ ਸ਼ਹਿਰ ਦੀ ਟ੍ਰੈਫਿਕ ਸਮੱਸਿਆ ਦੇ ਸੁਧਾਰ ਲਈ ਰੇਲਵੇ ਓਵਰਬ੍ਰਿਜ ਬਣਾਉਣ ਲਈ ਵਿਸ਼ੇਸ਼ ਕਰਨ ਕੀਤੇ ਤੇ ਕਰ ਰਿਹਾ ਹੈ। ਜਿਸਦਾ ਨਤੀਜੇ ਵਜੋਂ ਜਨਵਰੀ ਮਹੀਨੇ 'ਚ ਕੰਮ ਸ਼ੁਰੂ ਹੋਣ ਜਾ ਰਿਹਾ ਹੈ। ਇਸ ਤੋਂ ਇਲਾਵਾ ਸੀਵਰੇਜ਼, ਪੀਣ ਵਾਲੇ ਪਾਣੀ, ਹਸਪਤਾਲ 'ਚ ਡਾਕਟਰਾਂ ਤੇ ਸਕੂਲਾਂ 'ਚ ਅਧਿਆਪਕਾਂ ਦੀ ਘਾਟ ਪੂਰੀ ਕਰਨ ਲਈ ਉਹ ਲਗਾਤਾਰ ਸਰਕਾਰ ਤੋਂ ਮੰਗ ਕਰ ਰਿਹਾ ਹਾਂ।

PunjabKesari


Related News