3 ਘੰਟਿਆਂ ''ਚ ਬਟਾਲਾ ਜਲ-ਥਲ

09/02/2017 2:14:09 AM

ਬਟਾਲਾ(ਬੇਰੀ, ਬਲਜੀਤ)-ਅੱਜ ਹੋਈ 4 ਘੰਟਿਆਂ ਦੀ ਬਾਰਿਸ਼ ਨਾਲ ਪੂਰਾ ਸ਼ਹਿਰ ਜਲ-ਥਲ 'ਚ ਬਦਲ ਗਿਆ। ਸੜਕਾਂ ਦੇ ਚਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਸੀ, ਜਿਸ ਕਾਰਨ ਦੋ ਪਹੀਆ ਤੇ ਚਾਰ ਪਹੀਆ ਵਾਹਨ ਚਾਲਕਾਂ ਨੂੰ ਜਿਥੇ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਉਥੇ ਹੀ ਪੈਦਲ ਚੱਲਣ ਵਾਲਿਆਂ ਨੂੰ ਵੀ ਅਨੇਕਾਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਜ਼ਿਕਰਯੋਗ ਹੈ ਕਿ ਬਟਾਲਾ ਸ਼ਹਿਰ ਦਾ ਅੰਦਰੂਨੀ ਹਿੱਸਾ ਚਾਰੇ ਪਾਸਿਓਂ ਪਾਣੀ ਨਾਲ ਘਿਰਿਆ ਹੋਇਆ ਸੀ, ਜਿਸ ਨਾਲ ਆਮ ਵਿਅਕਤੀ ਦਾ ਕਾਫੀ ਸਮਾਂ ਬਰਬਾਦ ਹੋਇਆ। ਪਾਣੀ ਖੜ੍ਹਨ ਕਾਰਨ ਵਾਹਨਾਂ ਦਾ ਜਾਮ ਲੱਗਾ ਰਿਹਾ। ਹੋਰ ਤਾਂ ਹੋਰ ਸ਼ਹਿਰ ਦੀ ਸੀਵਰੇਜ ਪ੍ਰਣਾਲੀ ਦੇ ਜਾਮ ਹੋ ਜਾਣ ਕਾਰਨ ਲੋਕ ਪ੍ਰੇਸ਼ਾਨੀ 'ਚ ਦਿਖਾਈ ਦਿੱਤੇ। ਸਥਾਨਕ ਲੋਕਾਂ ਦੀ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬਰਸਾਤ ਦੌਰਾਨ ਜਮ੍ਹਾ ਹੋਣ ਵਾਲੇ ਪਾਣੀ ਦੇ ਨਿਕਾਸ ਲਈ ਸ਼ਹਿਰ 'ਚ ਵੱਡਾ ਸੀਵਰੇਜ ਪਾਇਆ ਜਾਵੇ। 


Related News