ਹਾਈਕੋਰਟ ਪੁੱਜਿਆ ਰਾਜਪੁਰਾ ਭਾਜਪਾ ਨੇਤਾਵਾਂ ਦੇ ਨਜ਼ਰਬੰਦੀ ਦਾ ਮਾਮਲਾ, ਦੁਪਹਿਰ ਦੋ ਵਜੇ ਹੋਵੇਗੀ ਸੁਣਵਾਈ

Monday, Jul 12, 2021 - 02:09 AM (IST)

ਰਾਜਪੁਰਾ- ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਵਲੋਂ ਅੱਜ ਭਾਰਤੀ ਵਿਕਾਸ ਪ੍ਰੀਸ਼ਦ ਦੇ ਦਫ਼ਤਰ ਵਿਚ ਹੋਣ ਵਾਲੀ ਭਾਜਪਾ ਦੀ ਮੀਟਿੰਗ ਨੂੰ ਰੱਦ ਕਰ ਭਾਜਪਾ ਨੇਤਾਵਾਂ ਨੂੰ ਘਰ 'ਚ ਹੀ ਬੰਦੀ ਬਣਾਉਣ ਦਾ ਮਾਮਲਾ ਗਰਮਾਉਂਦਾ ਦਿਖਾਈ ਦੇ ਰਿਹਾ ਹੈ, ਕਿਉਂਕਿ ਇਸ ਮਾਮਲੇ 'ਚ ਸਿੱਧੇ ਤੌਰ 'ਤੇ ਹਾਈਕੋਰਟ ਦੀ ਦਖਲ ਦੇਖਣ ਨੂੰ ਮਿਲੀ ਹੈ। ਹਾਈਕੋਰਟ ਵਲੋਂ ਇਸ ਮਸਲੇ ਨੂੰ ਸੁਲਝਾਉਣ ਲਈ ਅੱਜ ਦੁਪਹਿਰ 2 ਵਜੇ ਇਸ ਸਬੰਧੀ ਸੁਣਵਾਈ ਰੱਖੀ ਗਈ ਹੈ। ਇਹ ਸੁਣਵਾਈ ਆਨਲਾਈਨ ਵੀਡੀਓ ਕਾਨਫਰੰਸ ਰਾਹੀਂ ਹੋਵੇਗੀ। ਕੋਵਿਡ-19 ਮਹਾਮਾਰੀ ਨੂੰ ਦੇਖਦੇ ਹੋਏ ਇਹ ਸੁਣਵਾਈ ਆਨਲਾਈਨ ਰੱਖੀ ਗਈ ਹੈ। 

ਇਹ ਵੀ ਪੜ੍ਹੋ-  ਦੇਰ ਰਾਤ ਤੱਕ ਵੀ ਰਾਜਪੁਰਾ 'ਚ ਕਿਸਾਨਾਂ ਦਾ ਧਰਨਾ ਜਾਰੀ, ਜਾਣੋ ਕੀ ਹੈ ਮੰਗ (ਵੀਡੀਓ)

PunjabKesari

ਕੀ ਹੈ ਪੂਰਾ ਮਾਮਲਾ 
ਦੱਸ ਦੇਈਏ ਕੀ ਅੱਜ ਰਾਜਪੁਰਾ ਭਾਰਤੀ ਵਿਕਾਸ ਪ੍ਰੀਸ਼ਦ ਦੇ ਦਫ਼ਤਰ ਵਿਚ ਭਾਜਪਾ ਵੱਲੋਂ ਇਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਸੀ। ਇੱਥੇ ਵਿਸ਼ੇਸ਼ ਤੌਰ ’ਤੇ ਭਾਜਪਾ ਦੇ ਜ਼ਿਲ੍ਹਾ ਇੰਚਾਰਜ ਭੂਪੇਸ਼ ਅਗਰਵਾਲ ਅਤੇ ਉਨ੍ਹਾਂ ਦੀ ਟੀਮ ਪਹੁੰਚੀ ਹੋਈ ਸੀ। ਭਾਜਪਾ ਵਲੋਂ ਸੱਦੀ ਗਈ ਇਸ ਮੀਟਿੰਗ ਦਾ ਜਿਵੇਂ ਹੀ ਕਿਸਾਨਾਂ ਨੂੰ ਪਤਾ ਲੱਗਾ ਤਾਂ ਇਸ ਮੀਟਿੰਗ ਨੂੰ ਨਾਕਾਮ ਕਰਨ ਲਈ ਵੱਡੀ ਗਿਣਤੀ ’ਚ ਕਿਸਾਨ ਇੱਥੇ ਪਹੁੰਚ ਗਏ ਅਤੇ ਭਾਜਪਾ ਮੁਰਦਾਬਾਦ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਕਿਸਾਨਾਂ ਦਾ ਦੋਸ਼ ਹੈ ਕਿ ਭਾਜਪਾ ਆਗੂ ਦੇ ਗੰਨਮੈਨ ਵਲੋਂ ਕਿਸਾਨਾਂ ਨੂੰ ਰਿਵਾਲਵਰ ਦਿਖਾਈ ਗਈ, ਜਿਸ ਤੋਂ ਬਾਅਦ ਮਾਹੌਲ ਵਿਗੜ ਗਿਆ। 

ਇਹ ਵੀ ਪੜ੍ਹੋ- ਕਾਰ ’ਚ CNG ਭਰਦੇ ਸਮੇਂ ਹੋਇਆ ਧਮਾਕਾ, ਇਕ ਦੀ ਮੌਤ (ਵੀਡੀਓ)

ਇਸ ਦੌਰਾਨ ਕਿਸਾਨਾਂ ਵੱਲੋਂ ਭਾਜਪਾ ਦੇ ਆਗੂਆਂ ’ਤੇ ਹਮਲਾ ਵੀ ਕੀਤਾ ਗਿਆ। ਉਧਰ ਮੌਕੇ ਦੀ ਨਜ਼ਾਕਤ ਨੂੰ ਦੇਖਦੇ ਹੋਏ ਪੁਲਸ ਵੀ ਵੱਡੀ ਗਿਣਤੀ ’ਚ ਉਥੇ ਪਹੁੰਚ ਗਈ ਅਤੇ ਕਿਸੇ ਤਰ੍ਹਾਂ ਭਾਜਪਾ ਆਗੂਆਂ ਨੂੰ ਉਥੋਂ ਸੁਰੱਖਿਅਤ ਬਾਹਰ ਕੱਢਿਆ। ਇਸ ਦੌਰਾਨ ਇਕ ਭਾਜਪਾ ਕੌਂਸਲਰ ਦੇ ਨਾਲ ਧੱਕਾ-ਮੁੱਕੀ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਇਸ ਤੋਂ ਬਾਅਦ ਭਾਜਪਾ ਆਗੂ ਕਿਸਾਨਾਂ ਤੋਂ ਬਚਣ ਲਈ ਨੇੜਲੇ ਘਰ ਵਿੱਚ ਵੜ ਗਏ ਜਿਥੋਂ ਪੁਲਸ ਪਾਰਟੀ ਨੇ ਬੜੀ ਮੁਸ਼ੱਕਤ ਤੋਂ ਬਾਅਦ ਉਨ੍ਹਾਂ ਨੂੰ ਆਪਣੀ ਗੱਡੀ ’ਚ ਬਿਠਾ ਕੇ ਲੈ ਜਾਣ ’ਚ ਕਾਮਯਾਬ ਹੋਏ।

ਇਹ ਵੀ ਪੜ੍ਹੋ-  ਡਾਕਟਰਾਂ ਦੀਆਂ ਮੰਗਾਂ ਮੰਨ ਕੇ ਉਨ੍ਹਾਂ ਦੇ ਭੱਤੇ ਤੁਰੰਤ ਬਹਾਲ ਕਰੇ ਕੈਪਟਨ ਸਰਕਾਰ: ਮਾਨ
ਬਾਅਦ 'ਚ ਜ਼ਿਲ੍ਹਾ ਇੰਚਾਰਜ ਭੂਪੇਸ਼ ਅਗਰਵਾਲ ਦੇ ਘਰ ਦਾ ਕਿਸਾਨਾਂ ਵਲੋਂ ਘਿਰਾਓ ਕੀਤਾ ਜਾਂਦਾ ਹੈ, ਦੱਸ ਦੇਈਏ ਕਿ ਉਨ੍ਹਾਂ ਦੀ ਟੀਮ (ਭਾਜਪਾ ਨੇਤਾ) ਵੀ ਉਸੇ ਘਰ 'ਚ ਕਿਸਾਨਾਂ ਵਲੋਂ ਨਜ਼ਰਬੰਦ ਕੀਤੇ ਗਏ ਹਨ। ਕਿਸਾਨਾਂ ਦੀ ਮੰਗ ਹੈ ਕਿ ਜਦੋਂ ਤੱਕ ਭੂਪੇਸ਼ ਅਗਰਵਾਲ ਕਿਸਾਨਾਂ ਤੋਂ ਮੁਆਫੀ ਨਹੀਂ ਮੰਗ ਲੈਂਦੇ ਉਦੋਂ ਤੱਕ ਇਹ ਧਰਨਾ ਨਹੀਂ ਚੁੱਕਿਆ ਜਾਵੇਗਾ। 


Bharat Thapa

Content Editor

Related News