ਨਸ਼ੇ ਵਾਲੀਅਾਂ ਗੋਲੀਆਂ ਸਣੇ ਗ੍ਰਿਫਤਾਰ

Tuesday, Aug 28, 2018 - 04:47 AM (IST)

ਨਸ਼ੇ ਵਾਲੀਅਾਂ ਗੋਲੀਆਂ ਸਣੇ ਗ੍ਰਿਫਤਾਰ

ਅਬੋਹਰ, (ਸੁਨੀਲ)– ਥਾਣਾ ਬਹਾਵਵਾਲਾ ਪੁਲਸ ਨੇ ਬੀਤੀ ਰਾਤ ਇਕ ਵਿਅਕਤੀ ਨੂੰ ਨਸ਼ੇ   ਵਾਲੀਅਾਂ ਗੋਲੀਆਂ ਸਣੇ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਫਡ਼ੇ ਗਏ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਦੇ ਅਨੁਸਾਰ ਥਾਣਾ ਬਹਾਵਵਾਲਾ ’ਚ ਤਾਇਨਾਤ ਸਹਾਇਕ ਸਬ ਇੰਸਪੈਕਟਰ ਮੁਨਸ਼ੀ ਰਾਮ ਨੇ ਦੱਸਿਆ ਕਿ ਉਹ ਰਾਤ ਪੁਲਸ ਪਾਰਟੀ ਸਣੇ ਪਿੰਡ ਸੀਤੋਗੁੰਨੋ-ਹਿੰਮਤਪੁਰਾ ਦੇ ਵਿਚਕਾਰ ਗਸ਼ਤ ਕਰ ਰਹੇ ਸਨ ਕਿ ਉਲਟ ਦਿਸ਼ਾ ਤੋਂ ਆ ਰਹੇ ਇਕ ਸ਼ੱਕੀ ਵਿਅਕਤੀ ਨੂੰ ਰੋਕ ਕੇ ਉਸਦੀ ਤਲਾਸ਼ੀ ਲਈ ਤਾਂ ਉਸ ਕੋਲੋਂ 350 ਨਸ਼ੇ ਵਾਲੀਅਾਂ ਗੋਲੀਆਂ ਬਰਾਮਦ ਹੋਈਆਂ। ਫਡ਼ੇ ਗਏ ਮੁਲਜ਼ਮ ਦੀ ਪਛਾਣ ਵਿਨੋਦ ਕੁਮਾਰ ਉਰਫ ਮੁੰਦਰੀ ਪੁੱਤਰ ਸ਼੍ਰੀਰਾਮ ਵਾਸੀ ਪਿੰਡ ਸੁਖਚੈਨ ਦੇ ਰੂਪ ’ਚ ਹੋਈ ਹੈ।  
 


Related News