ਗ੍ਰਿਫਤਾਰ ਭਗੌੜਾ ਭੇਜਿਆ ਜੇਲ

Saturday, Dec 09, 2017 - 02:50 AM (IST)

ਗ੍ਰਿਫਤਾਰ ਭਗੌੜਾ ਭੇਜਿਆ ਜੇਲ

ਰਾਹੋਂ, (ਪ੍ਰਭਾਕਰ)- ਅਦਾਲਤ ਵੱਲੋਂ ਭਗੌੜਾ ਐਲਾਨੇ ਗਏ ਦੋਸ਼ੀ ਨੂੰ ਪੁਲਸ ਨੇ ਗ੍ਰਿਫਤਾਰ ਕਰ ਕੇ ਜੇਲ ਭੇਜਿਆ। ਥਾਣਾ ਰਾਹੋਂ ਦੇ ਐੱਸ. ਐੱਚ. ਓ. ਸੁਭਾਸ਼ ਬਾਠ ਨੇ ਦੱਸਿਆ ਕਿ ਵੱਖ-ਵੱਖ ਧਾਰਾਵਾਂ ਤਹਿਤ ਰਘਵੀਰ ਸਿੰਘ ਪੁੱਤਰ ਮਲੂਕ ਸਿੰਘ ਵਾਸੀ ਖਾਲੜਾ ਜ਼ਿਲਾ ਤਰਨਤਾਰਨ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ।
ਅਦਾਲਤ 'ਚ ਰਘਵੀਰ ਸਿੰਘ ਵੱਲੋਂ ਪੇਸ਼ ਨਾ ਹੋਣ ਕਾਰਨ ਮਾਣਯੋਗ ਜੱਜ ਗੋਇਲ ਸਾਹਿਬ ਵੱਲੋਂ 14 ਨਵੰਬਰ 2017 ਨੂੰ ਭਗੌੜਾ ਐਲਾਨਿਆ ਗਿਆ ਸੀ। ਅੱਜ ਰਘਵੀਰ ਸਿੰਘ ਨੂੰ ਹੈੱਡ ਕਾਂਸਟੇਬਲ ਸੁਰਿੰਦਰ ਕੁਮਾਰ ਤੇ ਹੈੱਡ ਕਾਂਸਟੇਬਲ ਹੇਮਰਾਜ ਦੀ ਪੁਲਸ ਪਾਰਟੀ ਨੇ ਪਿੰਡ ਬਹਿਰਾਮ ਕੋਲੋਂ ਗ੍ਰਿਫ਼ਤਾਰ ਕਰ ਕੇ ਅਦਾਲਤ 'ਚ ਪੇਸ਼ ਕਰ ਕੇ ਜੱਜ ਸਾਹਿਬ ਦੇ ਹੁਕਮਾਂ 'ਤੇ ਜੇਲ ਭੇਜਿਆ।


Related News