ਕਿਸਮਤ ਦੀ ਮਾਰ ਤੋਂ ਵੱਡੀ ਹੌਂਸਲੇ ਦੀ ਉਡਾਰੀ, ਦਿਵਿਆਂਗ ਲਵਲੀ ਜੁੱਤੀਆਂ ਗੰਢ ਤੇ ਝੋਨਾ ਲਗਾ ਪਾਲ ਰਿਹੈ ਪਰਿਵਾਰ
Monday, Jun 19, 2023 - 05:38 PM (IST)
ਗੁਰਦਾਸਪੁਰ (ਗੁਰਪ੍ਰੀਤ)- ਮਨੁੱਖ ਦੀ ਇੱਛਾਸ਼ਕਤੀ ਉਸ ਨੂੰ ਮਜ਼ਬੂਤ ਰੱਖਦੀ ਹੈ, ਜੋ ਕਦੇ ਵੀ ਨਹੀਂ ਹਾਰਦਾ। ਇਸ ਤਰ੍ਹਾਂ ਹੀ ਦਿਵਿਆਂਗ ਲਵਲੀ ਅੱਜ ਦੇ ਨੌਜਵਾਨਾਂ ਲਈ ਇਕ ਮਿਸਾਲ ਬਣਿਆ ਹੈ। ਬਚਪਨ ਤੋਂ ਬਿਮਾਰੀ ਨਾਲ ਦਿਵਿਆਂਗ ਹੋਏ ਲਵਲੀ ਨੇ ਦਿਲ ਨਹੀਂ ਛੱਡਿਆ। ਉਹ ਧੁੱਪ ਵਿਚ ਅਤਿ ਦੀ ਗਰਮੀ 'ਚ ਵੀ ਝੋਨਾ ਲਗਾ ਰਿਹਾ ਹੈ। ਲਵਲੀ ਦੇ ਸਿਰ 'ਤੇ ਬਜ਼ੁਰਗ ਮਾਂ ਅਤੇ ਬਾਕੀ ਪਰਿਵਾਰ ਦੇ ਘਰ ਖ਼ਰਚ ਦੀ ਜ਼ਿੰਮੇਵਾਰੀ ਹੈ।
ਇਹ ਵੀ ਪੜ੍ਹੋ- ਕਿਵੇਂ ਮਾਡਲ ਬਣੇਗਾ ਅੰਮ੍ਰਿਤਸਰ ਦਾ ਰੇਲਵੇ ਸਟੇਸ਼ਨ, ਲੰਮੀ-ਚੌੜੀ ਫੌਜ ਦੇ ਬਾਵਜੂਦ ਸਹੂਲਤਾਂ ਪੱਖੋਂ ਜ਼ੀਰੋ
ਜਾਣਕਾਰੀ ਮੁਤਾਬਕ ਲਵਲੀ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਲੌਂਗਵਾਲ ਦਾ ਰਹਿਣ ਵਾਲਾ ਹੈ, ਜਿਥੇ ਉਹ ਖੇਤਾਂ 'ਚ ਫੌੜੀ ਨਾਲ ਚਲਦੇ ਇਕ ਲੱਤ ਦੇ ਸਹਾਰੇ ਝੋਨਾ ਲਗਾ ਰਿਹਾ ਹੈ। ਲਵਲੀ ਦਾ ਕਹਿਣਾ ਹੈ ਕਿ ਉਹ ਮਿਹਨਤ ਦੀ ਰੋਟੀ ਖਾਣਾ ਪਸੰਦ ਕਰਦਾ ਹੈ। ਸੀਜਨ ਤੋਂ ਬਿਨਾਂ ਉਹ ਮੋਚੀ ਦਾ ਕੰਮ ਵੀ ਨਹੀਂ ਕਰਦਾ ਹੈ ਪਰ ਘਰ ਦੀ ਮਜ਼ਬੂਰੀ ਹੈ ਅਤੇ ਪਰਿਵਾਰ ਲਈ ਦੋ ਟੁੱਕ ਰੋਟੀ ਲਈ ਉਹ ਝੋਨਾ ਲਾ ਰਿਹਾ ਹੈ ਅਤੇ ਹਰ ਸਾਲ ਲਾਉਂਦਾ ਹੈ।
ਇਹ ਵੀ ਪੜ੍ਹੋ- ਬਟਾਲਾ 'ਚ ਸ਼ਾਰਟ ਸਰਕਟ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਸਰੂਪ ਅਗਨ ਭੇਟ
ਲਵਲੀ ਨੇ ਆਪਣੇ ਦੁੱਖ ਨੂੰ ਮੁਸਕਰਾਹਟ 'ਚ ਬਿਆਨ ਕਰਦੇ ਦੱਸਦਾ ਹੈ ਕਿ ਉਸਨੂੰ ਖੇਡਾਂ ਦਾ ਸ਼ੌਕ ਵੀ ਸੀ ਅਤੇ ਭਾਵੇਂ ਉਹ ਦਿਵਿਆਂਗ ਹੈ ਪਰ ਉਸਨੇ ਫੌੜੀ ਨਾਲ ਦੌੜ ਮੁਕਾਬਲੇ 'ਚ ਵੀ ਹਿੱਸਾ ਲਿਆ ਅਤੇ ਕਈ ਵਾਰ ਉਸਨੂੰ ਜਿੱਤ ਹਾਸਲ ਹੋਈ। ਲਵਲੀ ਨੂੰ ਪਹਿਲਾ ਸਥਾਨ ਵੀ ਮਿਲਿਆ ਪਰ ਇਨਾਮੀ ਰਾਸ਼ੀ ਬਹੁਤ ਘੱਟ ਸੀ ਅਤੇ ਉਸ ਨੂੰ ਖੇਡਾਂ 'ਚ ਅੱਗੇ ਕੋਈ ਰੋਜ਼ਗਾਰ ਨਹੀਂ ਨਜ਼ਰ ਆਇਆ ਤਾਂ ਮਜ਼ਬੂਰੀ 'ਚ ਉਹ ਮੋਚੀ ਦਾ ਕੰਮ ਕਰਦਾ ਹੈ। ਲਵਲੀ ਨੇ ਦੱਸਿਆ ਜੇਕਰ ਕੁਝ ਕੰਮ ਮਿਲ ਜਾਵੇ ਤਾਂ 100-150 ਰੁਪਏ ਦਿਨ 'ਚ ਬਣ ਜਾਂਦੇ ਹਨ ਅਤੇ ਹਰ ਸਾਲ ਝੋਨੇ ਦੇ ਸੀਜਨ 'ਚ ਉਹ ਝੋਨਾ ਲਾਉਣ ਦਾ ਕੰਮ ਕਰਦਾ ਹੈ। ਉਸ ਨੇ ਦੱਸਿਆ ਕਈ ਵਾਰ ਤਾਂ ਕਿਸਾਨ ਇਹ ਆਖ ਦਿੰਦੇ ਹਨ ਕਿ ਤੇਰੇ ਕੋਲੋਂ ਕੰਮ ਨਹੀਂ ਹੋਣਾ ਪਰ ਉਹ ਉਨ੍ਹਾਂ ਨੂੰ ਮੇਹਨਤ ਕਰ ਸਾਬਤ ਕਰਦਾ ਹੈ ਕਿ ਭਾਵੇਂ ਉਹ ਦਿਵਿਆਂਗ ਹੈ ਪਰ ਹਿੰਮਤ ਕਰ ਉਹ ਹਰ ਕੰਮ ਕਰ ਲੈਂਦਾ ਹੈ।
ਇਹ ਵੀ ਪੜ੍ਹੋ- ਸਹੁਰੇ ਪਰਿਵਾਰ ਵਲੋਂ ਨੂੰਹ ਦਾ ਕਤਲ, ਮੁੰਡੇ ਵਾਲਿਆਂ ਨੇ ਖੁਦਕੁਸ਼ੀ ਦਿਖਾਉਣ ਲਈ ਕੀਤਾ ਇਹ ਕੰਮ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।