ਬਲਾਤਕਾਰੀ ਬਾਬੇ ਦੀ 'ਲਗਜ਼ਰੀ ਬੱਸ' 'ਚ ਬੈਠਣਾ ਨਹੀਂ ਸੀ ਆਸਾਨ, ਇਕ ਸੀਟ ਦੀ ਕੀਮਤ ਜਾਣ ਹੈਰਾਨ ਰਹਿ ਜਾਵੋਗੇ

09/08/2017 2:08:10 PM

ਚੰਡੀਗੜ੍ਹ/ਕੈਥਲ : ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਸਲਾਖਾਂ ਪਿੱਛੇ ਜਾਣ ਤੋਂ ਬਾਅਦ ਨਿੱਤ ਨਵੇਂ ਖੁਲਾਸਿਆਂ ਨੇ ਲੋਕਾਂ ਨੂੰ ਵੀ ਹੈਰਾਨ ਕਰ ਦਿੱਤਾ ਹੈ। ਪਹਿਲਾਂ ਇਹ ਗੱਲ ਸਾਹਮਣੇ ਆਈ ਸੀ ਕਿ ਬਾਬਾ ਆਪਣੇ ਡੇਰੇ 'ਚ ਉਗਾਈਆਂ ਸਬਜ਼ੀਆਂ ਦੀ ਕੀਮਤ ਹਜ਼ਾਰਾਂ ਅਤੇ ਲੱਖਾਂ 'ਚ ਲੈਂਦਾ ਸੀ ਪਰ ਹੁਣ ਇਸ ਤੋਂ ਬਾਅਦ ਬਾਬੇ ਦੀ ਲਗਜ਼ਰੀ ਬੱਸ ਦੀ ਚਰਚਾ ਜ਼ੋਰਾਂ 'ਤੇ ਹੈ। ਜੀ ਹਾਂ, ਇਸ ਲਗਜ਼ਰੀ ਬੱਸ 'ਚ ਬੈਠਣਾ ਆਮ ਬੰਦੇ ਲਈ ਆਸਾਨ ਨਹੀਂ ਸੀ। ਬੱਸ 'ਚ ਬੈਠਣ ਲਈ ਇਕ ਸੀਟ ਦੇ 40-50 ਹਜ਼ਾਰ ਰੁਪਏ ਲਏ ਜਾਂਦੇ ਸਨ। ਡੇਰਾ ਪ੍ਰੇਮੀ ਗੁਰੂ ਦਾ ਆਸ਼ੀਰਵਾਦ ਸਮਝ ਕੇ ਇਸ ਲਗਜ਼ਰੀ ਬੱਸ 'ਚ ਸਫਰ ਕਰਦੇ ਸਨ। ਸਿਵਲ ਲਾਈਨ ਥਾਣਾ ਪੁਲਸ ਨੇ ਇਸ਼ ਬੱਸ ਨੂੰ ਇਕ ਹਫਤਾ ਪਹਿਲਾਂ ਕੈਥਲ ਦੇ ਡੇਰੇ ਤੋਂ ਕਬਜ਼ੇ 'ਚ ਲੈ ਲਿਆ ਸੀ। ਇਸ ਤੋਂ ਇਲਾਵਾ ਪੁਲਸਨੇ ਇਕ ਕੈਂਟਰ ਵੀ ਕਬਜ਼ੇ 'ਚ ਲਿਆ ਹੋਇਆ ਹੈ। ਦੋਵੇਂ ਹੀ ਸਿਵਲ ਹਸਪਤਾਲ 'ਚ ਖੜ੍ਹੇ ਕੀਤੇ ਗਏ ਹਨ। ਬੱਸ ਦਾ ਰਜਿਸਟ੍ਰੇਸ਼ਨ ਡੇਰੇ ਦੇ ਨਾਂ 'ਤੇ ਹੈ। ਹਾਲਾਂਕਿ ਅਜੇ ਤੱਕ ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ ਕਿ ਬੱਸ ਖਰੀਦਣ ਲਈ ਕਿਸਨੇ ਪੈਸੇ ਦਿੱਤੇ ਸਨ।
 


Related News