ਡੇਰਾ ਮੁਖੀ ਮਾਮਲੇ 'ਚ ਮਹਾਰਾਣੀ ਪਰਨੀਤ ਕੌਰ ਨੇ ਵੀ ਧਾਰੀ ਚੁੱਪ
Friday, Sep 08, 2017 - 02:51 PM (IST)
ਸੰਗਰੂਰ (ਰਾਜੇਸ਼) — ਚੋਣਾਂ 'ਚ 'ਆਪ' ਨੂੰ ਛੱਡ ਕੇ ਹਰ ਪਾਰਟੀ ਡੇਰਾ ਸਿਰਸਾ ਤੋਂ ਵੋਟ ਮੰਗਣ ਲਈ ਜਾਂਦੀ ਹੈ ਇਹ ਹੀ ਵਜ੍ਹਾ ਹੈ ਕਿ ਹੁਣ ਡੇਰਾ ਸਿਰਸਾ ਮੁਖੀ ਨੂੰ ਸਜਾ ਮਿਲਣ ਤੋਂ ਬਾਅਦ ਕੋਈ ਆਗੂ ਇਸ ਮਸਲੇ 'ਤੇ ਕੁਝ ਬੋਲਣ ਨੂੰ ਤਿਆਰ ਨਹੀਂ ਹੈ ਅਜਿਹਾ ਹੀ ਜ਼ਿਲਾ ਸੰਗਰੂਰ ਦੇ ਸੁਨਾਮ 'ਚ ਪਹੁੰਚੀ ਸਾਬਕਾ ਵਿਦੇਸ਼ ਮੰਤਰੀ ਪਰਨੀਤ ਕੌਰ ਨੇ ਕੀਤਾ। ਜਦ ਮੀਡੀਆ ਨੇ ਉਨ੍ਹਾਂ ਨੂੰ ਰਾਮ ਰਹੀਮ ਦੇ ਮੁੱਦੇ 'ਤੇ ਸਵਾਲ ਕੀਤਾ ਤਾਂ ਉਨ੍ਹਾਂ ਨੇ ਇਸ 'ਤੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਪਰ ਇਹ ਸਪੱਸ਼ਟ ਕਰ ਦਿੱਤਾ ਕਿ ਕੋਰਟ ਦੇ ਹੁਕਮਾਂ ਦਾ ਪਾਲਣ ਜ਼ਰੂਰ ਕੀਤਾ ਗਿਆ ਹੈ।
ਪ੍ਰਨੀਤ ਕੌਰ ਨੇ ਸੂਬੇ 'ਚ ਹੋ ਰਹੀਆਂ ਕਿਸਾਨਾਂ ਦੀਆਂ ਖੁਦਕੁਸ਼ੀਆਂ 'ਤੇ ਵੀ ਦੁੱਖ ਜਤਾਇਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਟੀਮ ਦਾ ਗਠਨ ਕੀਤਾ ਗਿਆ ਹੈ ਤਾਂ ਕਿ ਉਹ ਪਿੰਡਾਂ 'ਚ ਜਾ ਕੇ ਜ਼ਮੀਨੀ ਹਕੀਕਤ ਜਾਂਚ ਸਕਣ ਤੇ ਜਲਦ ਹੀ ਆਪਣੇ ਮੈਨੀਫੈਸਟੋ ਮੁਤਾਬਕ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਦਾ ਵਿਸ਼ਵਾਸ ਦਿਵਾਇਆ।
