ਹਿੰਸਾ ਤੋਂ ਬਾਅਦ ਸੂਬੇ ਭਰ ''ਚ 34 ਮਾਮਲੇ ਦਰਜ, 552 ਲੋਕ ਗ੍ਰਿਫਤਾਰ (ਤਸਵੀਰਾਂ)

Sunday, Aug 27, 2017 - 09:05 PM (IST)

ਚੰਡੀਗੜ੍ਹ (ਉਮੰਗ) ਹਰਿਆਣਾ ਦੇ ਡੀ. ਜੀ. ਪੀ. ਬੀ. ਐੱਸ. ਸੰਧੂ ਨੇ ਪ੍ਰੈੱਸ ਕਾਨਫਰੰਸ ਕਰਕੇ ਸੂਬੇ 'ਚ ਹਿੰਸਾ ਤੋਂ ਬਾਅਦ ਹਾਲਾਤ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸੂਬੇ 'ਚ ਸ਼ਾਂਤੀ ਦਾ ਮਾਹੌਲ ਕਾਇਮ ਹੈ ਤੇ ਕਿਸੇ ਵੀ ਤਰ੍ਹਾਂ ਦੀਆਂ ਕੋਈ ਘਟਨਾ ਦੀ ਰਿਪੋਰਟ ਦਰਜ ਨਹੀਂ ਹੋਈ ਹੈ। ਦਿੱਲੀ ਤੋਂ ਅੰਬਾਲਾ ਦੇ ਰੂਟ ਤੋਂ ਹੁੰਦੇ ਹੋਏ ਕਟਰਾ ਤਕ ਲਈ ਰੇਲ ਯਾਤਾਯਾਤ ਨੂੰ ਖੋਲ ਦਿੱਤਾ ਗਿਆ ਹੈ ਤੇ ਇਸ ਦੇ ਇਲਾਵਾ ਕੁਝ ਚੌਣਵੀਆਂ ਸਥਾਨਾਂ ਦੇ ਲਈ ਬੱਸਾਂ ਦਾ ਆਵਾਗਮਨ ਵੀ ਸ਼ੁਰੂ ਕਰਨ ਲਈ ਮਨਜੂਰੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਿਰਸਾ ਸਥਿਤ ਡੇਰਾ ਸੱਚਾ ਸੌਦਾ ਦੇ ਆਸ਼ਰਮ 'ਚ ਲਗਭਗ 3 ਤੋਂ 4 ਹਜ਼ਾਰ ਲੋਕ ਹਨ, ਜੋ ਹੌਲੀ-ਹੌਲੀ ਬਾਹਰ ਨਿਕਲ ਰਹੇ ਹਨ ਤੇ ਇਸ ਦੌਰਾਨ ਕਿਸੇ ਵੀ ਤਰ੍ਹਾਂ ਦੀ ਕੋਈ ਘਟਨਾ ਦੀ ਖਬਰ ਨਹੀਂ ਆਈ ਹੈ।

PunjabKesari
ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਹੋਰ ਲੋਕ ਵੀ ਦੋਸ਼ੀ ਪਾਏ ਜਾਂਦੇ ਹਨ ਤਾਂ ਉਨ੍ਹਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ। ਸਬੂਤਾਂ ਨੂੰ ਜੁਟਾਇਆ ਜਾ ਰਿਹਾ ਹੈ ਤੇ ਇਸ ਦੇ ਨਾਲ-ਨਾਲ ਇਨ੍ਹਾਂ ਸਬੂਤਾਂ ਦੇ ਆਧਾਰ 'ਤੇ ਗ੍ਰਿਫਤਾਰ ਵੀ ਕੀਤਾ ਜਾ ਰਿਹਾ ਹੈ। ਪੁਲਸ ਅਧਿਕਾਰੀ ਨੇ ਕਿਹਾ ਕਿ ਹਿੰਸਾ ਦੌਰਾਨ ਪੰਚਕੂਲਾ  'ਚ 30 ਤੇ ਸਿਰਸਾ 'ਚ 6 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਿਰਸਾ ਦੇ ਸਾਰੇ 6 ਲੋਕਾਂ ਦਾ ਸਸਕਾਰ ਕਰ ਦਿੱਤਾ ਗਿਆ ਹੈ, ਜਦ ਕਿ ਪੰਚਕੂਲਾ ਦੇ 30 ਲੋਕਾਂ 'ਚੋਂ 13 ਲੋਕਾਂ ਦੀ ਪਹਿਚਾਣ ਕਰ ਲਈ ਗਈ ਹੈ, ਜਿਨ੍ਹਾਂ 'ਚ 7 ਲੋਕ ਹਰਿਆਣਾ ਤੇ 6 ਲੋਕ ਪੰਜਾਬ ਦੇ ਹਨ।
ਉਨ੍ਹਾਂ ਕਿਹਾ ਕਿ ਅਜੇ ਤਕ ਇਨ੍ਹਾਂ ਲੋਕਾਂ ਦਾ ਪੋਸਟਮਾਰਟਮ ਕਰਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ 269 ਵਿਅਕਤੀ ਹਿੰਸਾ ਦੌਰਾਨ ਜ਼ਖਮੀ ਹੋਏ ਹਨ, ਜਿਨ੍ਹਾਂ 'ਚੋਂ 222 ਲੋਕਾਂ ਸਮੇਤ 47 ਪੁਲਸਕਰਮੀ ਵੀ ਹਨ। ਸੰਪਤੀ ਦੇ ਨੁਕਸਾਨ ਸੰਬੰਧੀ ਉਨ੍ਹਾਂ ਕਿਹਾ ਕਿ ਕੁਲ ਨਿਜੀ ਤੇ ਸਰਕਾਰੀ 18 ਜਾਇਦਾਦਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ, ਜਿਨ੍ਹਾਂ 'ਚੋਂ 8 ਪੰਚਕੂਲਾ, 4 ਸਿਰਸਾ, 1 ਕੈਥਲ, 3 ਭਿਵਾਨੀ ਤੇ 2 ਫਤਿਹਾਬਾਦ ਦੀਆਂ ਹਨ। ਉਨ੍ਹਾਂ ਕਿਹਾ ਕਿ ਘਟਨਾ ਦੌਰਾਨ ਕੁਲ 37 ਵਾਹਨਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ, ਜਿਨ੍ਹਾਂ 'ਚੋਂ 32 ਨਿਜੀ ਵਾਹਨ ਤੇ 5 ਸਰਕਾਰੀ ਵਾਹਨ ਸ਼ਾਮਲ ਹਨ।

PunjabKesari
ਉਨ੍ਹਾਂ ਕਿਹਾ ਕਿ ਘਟਨਾ ਦੌਰਾਨ ਕੁਲ 24 ਵਾਹਨਾਂ ਨੂੰ ਜ਼ਬਤ ਕੀਤਾ ਗਿਆ ਹੈ। ਉਥੇ ਇਕ ਏ. ਕੇ-47, ਇਕ ਮਾਊਜ਼ਰ, 5 ਪਿਸਟਲ ਬਰਾਮਦ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ-ਨਾਲ 79 ਰਾਊਂਡ ਪਿਸਟਲ ਤੇ 52 ਰਾਊਂਡ ਰਾਈਫਲ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ, ਡੰਡੇ , ਰਾਡ, ਹਾਕੀ, ਪੈਟਰੋਲ ਬੰਬ ਆਦਿ ਵੀ ਬਰਾਮਦ ਕੀਤੇ ਹਨ। ਉਨ੍ਹਾਂ ਕਿਹਾ ਕਿ  ਡੇਰਾ ਸੱਚਾ ਸੌਦਾ, ਸਿਰਸਾ ਨੂੰ ਸੇਂਨੇਟਾਈਜ਼ ਕਰਨ ਦੀ ਪ੍ਰਕਿਰਿਆ ਜਾਰੀ ਹੈ ਤੇ ਕੋਰਟ ਨੇ ਡੇਰੇ ਦੀ ਜਾਇਦਾਦ ਦੀ ਜਾਣਕਾਰੀ ਮੰਗੀ ਹੈ।  ਇਕ ਹੋਰ ਪ੍ਰਸ਼ਨ ਦੇ ਉੱਤਰ 'ਚ ਉਨ੍ਹਾਂ ਕਿਹਾ ਕਿ ਹਰਿਆਣਾ 'ਚ ਸ਼ਾਂਤੀ ਬਣਾਏ ਰੱਖਣ ਲਈ 30 ਪੈਰਾ ਮਿਲਟਰੀ ਦੇ ਸੁਰੱਖਿਆ ਬਲਾਂ ਨੂੰ ਕੇਂਦਰ ਤੋਂ ਮੰਗਵਾਇਆ ਗਿਆ ਹੈ ਜੋ ਹੁਣ ਕੁਲ ਮਿਲਾ ਕੇ 131 ਪੈਰਾ ਮਿਲਟਰੀ ਦੇ ਸੁਰੱਖਿਆ ਬਲਾਂ ਦੀਆਂ ਕੰਪਨੀਆਂ ਹੋ ਗਈਆਂ ਹਨ। ਇਕ ਹੋਰ ਪ੍ਰਸ਼ਨ ਦੇ ਉੱਤਰ 'ਚ ਉਨ੍ਹਾਂ ਕਿਹਾ ਕਿ ਇਹ ਇਕ ਐਕਸਟਰਾ ਆਡਿਨਰੀ ਸਥਿਤੀ ਸੀ ਤੇ ਇਸ ਨੂੰ ਉਸੇ ਤਰੀਕੇ ਨਾਲ ਹੈਂਡਲ ਕੀਤਾ ਗਿਆ।

PunjabKesari


Related News