ਡੇਰਾ ਮੁਖੀ ਰਾਮ ਰਹੀਮ ਦੇ ਡੇਰਿਆਂ ''ਚੋਂ ਬਰਾਮਦਗੀ ਜਾਰੀ, ਜਾਣੋ ਹੁਣ ਕੀ ਮਿਲਿਆ (ਵੀਡੀਓ)
Tuesday, Sep 05, 2017 - 07:27 PM (IST)
ਚੰਡੀਗੜ੍ਹ\ਕਰਨਾਲ : ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੇ ਜੇਲ ਜਾਣ ਤੋਂ ਬਾਅਦ ਉਸ ਦੇ ਕਈ ਰਾਜ਼ ਦੁਨੀਆ ਦੇ ਸਾਹਮਣੇ ਆ ਰਹੇ ਹਨ ਅਤੇ ਉਸ ਦੇ ਡੇਰਿਆਂ ਦੀ ਤਲਾਸ਼ੀ ਤੋਂ ਬਾਅਦ ਵੀ ਕਈ ਹੈਰਾਨ ਕਰਨ ਵਾਲੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ। ਕਰਨਾਲ ਦੇ ਨਾਮ ਚਰਚਾ ਘਰ ਵਿਚ ਵੀ ਪੁਲਸ ਵਲੋਂ ਤਲਾਸ਼ੀ ਦੌਰਾਨ ਮਹਿੰਗੀ ਰੇਂਜ ਰੋਵਰ ਕਾਰ ਬਰਾਮਦ ਹੋਈ ਹੈ। ਇਸ ਤੋਂ ਪਹਿਲਾਂ ਅੰਬਾਲਾ ਦੇ ਡੇਰੇ 'ਚੋਂ ਵੀ ਰੇਂਜ ਰੋਵਰ ਕਾਰ ਬਰਾਮਦ ਹੋਈ ਹੈ। ਡੇਰਾ ਮੁਖੀ ਦੇ ਜੇਲ ਜਾਣ ਪਿੱਛੋਂ ਪੁਲਸ ਵਲੋਂ ਲਗਾਤਾਰ ਉਸ ਦੇ ਡੇਰਿਆਂ ਦੀ ਤਲਾਸ਼ੀ ਲਈ ਜਾ ਰਹੀ ਹੈ।
ਦੱਸਣਯੋਗ ਹੈ ਕਿ 25 ਅਗਸਤ ਨੂੰ ਡੇਰਾ ਮੁਖੀ ਖਿਲਾਫ ਬਲਾਤਕਾਰ ਦੇ ਦੋਸ਼ ਤੈਅ ਹੋਏ ਸਨ, ਜਿਸ ਤੋਂ 28 ਅਗਸਤ ਨੇ ਅਦਾਲਤ ਨੇ ਗੁਰਮੀਤ ਰਾਮ ਰਹੀਮ ਨੂੰ 20 ਸਾਲ ਦੀ ਸਜ਼ਾ ਸੁਣਾਈ ਸੀ। ਪੁਲਸ ਦਾ ਕਹਿਣਾ ਹੈ ਕਿ ਕਰਨਾਲ ਦੇ ਡੇਰੇ 'ਚੋਂ ਬਰਾਮਦ ਹੋਈ ਰੇਂਜ ਰੋਵਰ ਕਾਰ ਰਜਿਸਟਰਡ ਹੈ।