ਡੇਰਾ ਜਾਂ ਐਸ਼ੋ-ਅਰਾਮ ਦਾ ਅੱਡਾ, ਮਿਲੇ ਹਜ਼ਾਰਾਂ ਕੱਪੜੇ ਤੇ ਜੁੱਤੀਆਂ
Saturday, Sep 09, 2017 - 02:26 PM (IST)
ਸਿਰਸਾ — ਰਾਮ ਰਹੀਮ ਦੇ ਰਾਜ਼ ਖੁਲਣੇ ਸ਼ੁਰੂ ਹੋ ਚੁੱਕੇ ਹਨ। ਸ਼ੁੱਕਰਵਾਰ ਦੀ ਤਲਾਸ਼ੀ ਦੇ ਪਹਿਲੇ ਹੀ ਦਿਨ ਰਾਮ ਰਹੀਮ ਦੇ ਤਿੰਨ ਹਾਜ਼ਰ ਕੱਪੜੇ, 1500 ਜੁੱਤੀਆਂ, ਲਗਜ਼ਰੀ ਗੱਡੀਆਂ ਅਤੇ ਨਗਦੀ ਮਿਲੀ ਹੈ। ਇਸ ਤੋਂ ਸਾਫ ਪਤਾ ਲੱਗਦਾ ਹੈ ਕਿ ਡੇਰੇ ਨੂੰ ਰਾਮ ਰਹੀਮ ਨੇ ਐਸ਼ ਪਰਸਤੀ ਦੇ ਲਈ ਇਸਤੇਮਾਲ ਕਰਦਾ ਸੀ। ਪਰਮਾਤਮਾ ਵੱਲ ਧਿਆਨ ਲਗਾਉਣ ਲਈ ਬਣਾਈ ਗਈ ਗੁਫਾ ਕਿਸੇ ਐਸ਼ਗਾਹ ਤੋਂ ਘੱਟ ਨਹੀਂ ਲੱਗ ਰਹੀ ਸੀ।
ਭਗਤੀ ਲਈ ਬਣਾਈ ਗੁਫਾ 'ਚ ਐਸ਼ਪ੍ਰਸਤੀ ਦਾ ਸਾਰਾ ਸਮਾਨ ਨਜ਼ਰ ਆਇਆ। ਅਲਮਾਰੀਆਂ 'ਚ 3000 ਡਿਜ਼ਾਇਨਰ ਕੱਪੜੇ ਮਿਲੇ ਹਨ। ਰਾਮ ਰਹੀਮ ਦੀ ਇਕ ਅਲਮਾਰੀ ਵੀ ਹੈ ਪਹਿਲੀ ਵਾਰ ਦੇਖਣ 'ਤੇ ਇਸ ਤਰ੍ਹਾਂ ਲੱਗੇਗਾ ਜਿਵੇਂ ਕੋਈ ਸ਼ੋਅਰੂਮ ਦੀਆਂ ਅਲਮਾਰੀਆਂ ਹੋਣ। ਹਰ ਪਾਸੇ ਚਮਕਦੀਆਂ ਅਲਮਾਰੀਆਂ, ਇਨ੍ਹਾਂ ਅਲਮਾਰੀਆਂ 'ਚ ਹੀ ਕੱਪੜੇ ਮਿਲੇ ਹਨ। ਉਹ ਕੱਪੜੇ ਜਿਨ੍ਹਾਂ ਨੂੰ ਪਾ ਕੇ ਰਾਮ ਰਹੀਮ ਫਿਲਮਾਂ ਕਰਦਾ ਸੀ ਜਾਂ ਸਤਸੰਗ ਕਰਦਾ ਸੀ।

ਇਕ-ਇਕ ਪੌਸ਼ਾਕ ਦੀ ਕੀਮਤ ਲੱਖਾਂ 'ਚ ਹੈ। ਇਹ ਕੱਪੜੇ ਰਾਮ ਰਹੀਮ ਜੇਕਰ ਰੋਜ਼ ਪਾਏ ਤਾਂ 8 ਸਾਲ ਬਾਅਦ ਉਸ ਡਰੈੱਸ ਦਾ ਨੰਬਰ ਆਵੇਗਾ। ਇਨ੍ਹਾਂ ਕੱਪੜਿਆਂ ਨੂੰ ਰੱਖਣ ਲਈ ਅਲਮਾਰੀ ਨਹੀਂ ਪੂਰਾ ਮਾਲ ਚਾਹੀਦਾ ਹੋਵੇਗਾ। ਇਸ ਲਈ ਰਾਮ ਰਹੀਮ ਨੇ ਵੀ ਮਾਲ ਦੀ ਤਰ੍ਹਾਂ ਹੀ ਅਲਮਾਰੀਆਂ ਬਣਾਵਾਈਆਂ ਹਨ।
1500 ਜੁੱਤੀਆਂ ਦੇ ਜੋੜੇ ਮਿਲੇ ਹਨ। ਮਤਲਬ ਇਕ ਜੋੜੀ ਜੁੱਤੀ ਪਾਏ ਤਾਂ ਉਸਦਾ ਨੰਬਰ ਚਾਰ ਸਾਲ ਬਾਅਦ ਆਵੇਗਾ। ਅੰਦਾਜ਼ਾ ਲਗਾਇਆ ਜਾਵੇ ਤਾਂ ਸਾਰੇ ਸਮਾਨ ਦੀ ਕੀਮਤ 25 ਤੋਂ 50 ਕਰੋੜ ਦੀ ਹੈ।
ਉਹ ਪੈਸਾ ਜੋ ਕਿ ਉਨ੍ਹਾਂ ਦੇ ਭਗਤ ਉਨ੍ਹਾਂ ਨੂੰ ਸ਼ਰਧਾ ਨਾਲ ਦਿੰਦੇ ਸਨ, ਪੈਸਾ ਰਾਮ ਰਹੀਮ ਦੀ ਐਸ਼ੋ-ਅਰਾਮ ਲਈ ਖਰਚ ਹੁੰਦਾ ਸੀ।
ਗੁਫਾ 'ਚ ਬਣੇ ਕਮਰੇ ਕਿਸੇ ਰਾਜ ਮਹਿਲ ਦੀ ਤਰ੍ਹਾ ਲੱਗਦੇ ਹਨ। ਸਾਦਗੀ ਨਾਲ ਰਹਿਣ ਦਾ ਦਾਅਵਾ ਕਰਨ ਵਾਲੇ ਰਾਮ ਰਹੀਮ ਦਾ ਬੈੱਡ ਵੀ ਲੱਖਾਂ ਦਾ ਹੈ ਜਿਸ ਉੱਪਰ ਮਖਮਲੀ ਗੱਦੇ ਅਤੇ ਸਟਾਈਲ ਦਾ ਪੂਰਾ ਧਿਆਨ ਰੱਖਿਆ ਗਿਆ ਹੈ।
ਗੁਫਾ 'ਚ ਮਹਿੰਗੀਆਂ ਅਤੇ ਫੈਂਸੀ ਕੁਰਸੀਆਂ ਵੀ ਮਿਲੀਆਂ ਹਨ।
ਇਸ ਤੋਂ ਇਲਾਵਾ ਰਾਮ ਰਹੀਮ ਦੀ ਗੁਫਾ 'ਚੋਂ ਦੋ ਨਾਬਾਲਗ ਬੱਚਿਆਂ ਨੂੰ ਵੀ ਰਿਹਾ ਕਰਵਾਇਆ ਹੈ।
