ਡੇਰਾ ਪ੍ਰਮੁੱਖ ਮਾਮਲਾ : ਭਾਈਚਾਰੇ ਨੇ ਹਰਿਆਣਾ ਦੇ ਮੁੱਖ ਮੰਤਰੀ ਦੇ ਬਿਆਨ 'ਤੇ ਜ਼ਾਹਿਰ ਕੀਤਾ ਇਤਰਾਜ਼

Thursday, Aug 24, 2017 - 02:09 AM (IST)

ਡੇਰਾ ਪ੍ਰਮੁੱਖ ਮਾਮਲਾ : ਭਾਈਚਾਰੇ ਨੇ ਹਰਿਆਣਾ ਦੇ ਮੁੱਖ ਮੰਤਰੀ ਦੇ ਬਿਆਨ 'ਤੇ ਜ਼ਾਹਿਰ ਕੀਤਾ ਇਤਰਾਜ਼

ਚੰਡੀਗੜ੍ਹ— ਡੇਰਾ ਸੱਚਾ ਸੌਦਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਸਿੰਘ ਦੀ ਸ਼ੁੱਕਰਵਾਰ ਨੂੰ ਅਦਾਲਤ 'ਚ ਪੇਸ਼ੀ ਦੇ ਸਬੰਧ 'ਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ ਕਥਿਤ ਬਿਆਨ 'ਤੇ ਇਤਰਾਜ਼ ਜ਼ਾਹਿਰ ਕਰਦੇ ਹੋਏ ਭਾਈਚਾਰੇ ਦੇ ਬੁਲਾਰੇ ਨੇ ਉਨ੍ਹਾਂ ਤੋਂ ਅਜਿਹੀ ਟਿੱਪਣੀ ਨਾ ਕਰਨ ਦੀ ਅਪੀਲ ਕੀਤੀ। ਬੁਲਾਰੇ ਨੇ ਕਿਹਾ ਕਿ ਅਜਿਹੇ ਬਿਆਨ ਕਾਰਨ ਲੋਕ 'ਚ ਭਰਮ ਦੀ ਸਥਿਤੀ ਪੈਦਾ ਹੋ ਜਾਵੇਗੀ। ਪੰਚਕੂਲਾ ਦੀ ਇਕ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਡੇਰਾ ਪ੍ਰਮੁੱਖ ਖਿਲਾਫ ਯੌਨ ਸ਼ੋਸ਼ਣ ਮਾਮਲੇ 'ਚ 25 ਅਗਸਤ ਨੂੰ ਸਜ਼ਾ ਸੁਣਾਏਗੀ। ਉਨ੍ਹਾਂ ਨੂੰ ਵਿਅਕਤੀਗਤ ਤੌਰ 'ਤੇ ਅਦਾਲਤ 'ਚ ਪੇਸ਼ ਹੋਣ ਲਈ ਕਿਹਾ ਗਿਆ ਹੈ।
ਡੇਰਾ ਬੁਲਾਰੇ ਆਦਿਤਿਆ ਇਨਸਾਨ ਨੇ ਕਿਹਾ, ''ਸਾਡੇ ਨਾਲ ਇਸ ਮੁੱਦੇ 'ਤੇ ਗੱਲਬਾਤ ਕੀਤੇ ਬਗੈਰ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਮੰਦਭਾਗੀ ਤੌਰ 'ਤੇ ਬਿਆਨ 'ਚ ਕਿਹਾ ਕਿ ਗੁਰਮੀਤ ਰਾਮ ਰਹੀਮ ਅਦਾਲਤ 'ਚ ਪੇਸ਼ ਹੋਣਗੇ। ਇਸ ਬਿਆਨ ਕਾਰਨ ਉਲਝਣ ਦੀ ਸਥਿਤੀ ਪੈਦਾ ਹੋ ਗਈ ਹੈ।'' ਉਨ੍ਹਾਂ ਕਿਹਾ, ''ਸਾਨੂੰ ਸਾਡੇ ਨੁਮਾਇੰਦਿਆਂ ਵੱਲੋਂ ਲੱਖਾਂ ਫੋਨ ਕਾਲਾਂ ਆ ਰਹੀਆਂ ਹਨ। ਮੈਨੂੰ ਜਾਣਕਾਰੀ ਮਿਲੀ ਹੈ ਕਿ 8-10 ਲੱਖ ਲੋਕ ਪੰਚਕੂਲਾ ਪਹੁੰਚ ਗਏ ਹਨ ਅਤੇ ਹੋਰ 15 ਤੋਂ 20 ਲੱਖ ਲੋਕਾਂ ਜਲਦ ਉਥੇ ਪਹੁੰਚ ਰਹੇ ਹਨ।'' ਬੁਲਾਰੇ ਨੇ ਕਿਹਾ, ''ਮੈਂ ਮੁੱਖ ਮੰਤਰੀ ਨੂੰ ਅਪੀਲ ਕਰਦਾ ਹਾਂ ਕਿ ਉਨ੍ਹਾਂ ਨੂੰ ਅਜਿਹਾ ਬਿਆਨ ਨਹੀਂ ਦੇਣਾ ਚਾਹੀਦਾ, ਜਿਸ ਕਾਰਨ ਹਾਲਾਤ ਨਾਜ਼ੁਕ ਹੋ ਜਾਣ ਅਤੇ ਲੋਕਾਂ 'ਚ ਹੋਣ ਵਾਲੀਆਂ ਘਟਨਾਵਾਂ ਨੂੰ ਲੈ ਕੇ ਡਰ ਪੈਦਾ ਹੋ ਜਾਵੇ।''


Related News