ਡੇਰਾ ਮੁਖੀ ਦੀਆਂ ਪੇਸ਼ੀਆਂ ਤੋਂ ਖਫਾ ਪ੍ਰੇਮੀਆਂ ਵੱਲੋਂ ਰੋਸ ਪ੍ਰਦਰਸ਼ਨ

Friday, Aug 11, 2017 - 01:01 AM (IST)

ਡੇਰਾ ਮੁਖੀ ਦੀਆਂ ਪੇਸ਼ੀਆਂ ਤੋਂ ਖਫਾ ਪ੍ਰੇਮੀਆਂ ਵੱਲੋਂ ਰੋਸ ਪ੍ਰਦਰਸ਼ਨ

ਬਰਨਾਲਾ,   (ਵਿਵੇਕ ਸਿੰਧਵਾਨੀ, ਰਵੀ)-   ਡੇਰਾ ਸੱਚਾ ਸੌਦਾ ਸਰਸਾ ਦੇ ਸੰਤ ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਦੀਆਂ ਸੀ. ਬੀ. ਆਈ. ਅਦਾਲਤ ਵਿਖੇ ਪੈ ਰਹੀਆਂ ਰੋਜ਼ਾਨਾ ਦੀਆਂ ਤਰੀਕਾਂ ਤੋਂ ਖਫ਼ਾ ਬਰਨਾਲਾ ਦੇ ਡੇਰਾ ਪ੍ਰੇਮੀਆਂ ਨੇ ਬਰਨਾਲਾ-ਬਾਜਾਖਾਨਾ ਮੁੱਖ ਮਾਰਗ 'ਤੇ ਟ੍ਰੈਫਿਕ ਜਾਮ ਕਰ ਕੇ ਰੋਸ ਪ੍ਰਦਰਸ਼ਨ ਕੀਤਾ। 
ਇਸ ਮੌਕੇ ਹਾਜ਼ਰ ਬਰਨਾਲਾ ਡੇਰਾ ਪ੍ਰੇਮੀ ਕਮੇਟੀ ਦੇ ਜ਼ਿੰਮੇਵਾਰਾਂ ਹਰਦੀਪ ਸਿੰਘ ਇੰਸਾਂ, ਬਲਜਿੰਦਰ ਭੰਡਾਰੀ ਇੰਸਾਂ, ਜਸਵੀਰ ਇੰਸਾਂ, ਸਤੀਸ਼ ਧਨੌਲਾ ਇੰਸਾਂ, ਸੁਰਿੰਦਰ ਧਨੌਲਾ ਇੰਸਾਂ, ਮੰਗਤ ਰਾਏ ਇੰਸਾਂ, ਸੁਖਦੇਵ ਸਿੰਘ ਇੰਸਾਂ, ਗੋਰਾ ਲਾਲ ਇੰਸਾਂ, ਸੁਖਪਾਲ ਸਿੰਘ, ਰਣਜੀਤ ਸਿੰਘ ਇੰਸਾਂ, ਬਿੱਟੂ ਇੰਸਾਂ, ਹੈਪੀ ਇੰਸਾਂ, ਤਰਸੇਮ ਸਿੰਘ ਇੰਸਾਂ, ਸੱਤਪਾਲ ਇੰਸਾਂ, ਸੁਰਿੰਦਰ ਬਰਨਾਲਾ ਇੰਸਾਂ, ਰਾਮ ਸਿੰਘ ਇੰਸਾਂ, ਕੁਲਵਿੰਦਰ ਸਿੰਘ ਇੰਸਾਂ ਨੇ ਕਿਹਾ ਕਿ ਸੰਤ ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਨੂੰ ਝੂਠੇ ਮਾਮਲਿਆਂ 'ਚ ਬੇਵਜ੍ਹਾ  ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।  
ਡੇਰਾ ਪ੍ਰੇਮੀਆਂ ਦੇ ਧਰਨੇ ਦੀ ਭਿਣਕ ਪੈਂਦਿਆਂ ਹੀ ਸਥਾਨਕ ਪੁਲਸ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਸੂਚਨਾ ਮਿਲਦਿਆਂ ਹੀ ਡੀ.ਐੱਸ.ਪੀ. ਰਾਜੇਸ਼ ਛਿੱਬਰ, ਐੱਸ.ਐੱਚ.ਓ. ਸਿਟੀ ਹਰਜਿੰਦਰ ਸਿੰਘ ਤੇ ਤਹਿਸੀਲਦਾਰ ਬਲਕਰਨ ਸਿੰਘ ਮੌਕੇ 'ਤੇ ਪੁੱਜ ਗਏੇ, ਜਿਨ੍ਹਾਂ ਨੇ ਸਥਿਤੀ ਨੂੰ ਕਾਬੂ 'ਚ ਕਰਦਿਆਂ ਡੇਰਾ ਪ੍ਰੇਮੀਆਂ ਨੂੰ ਵਿਸ਼ਵਾਸ਼ ਵਿਚ ਲੈ ਕੇ ਜਾਮ ਖੁੱਲ੍ਹਵਾ ਕੇ ਆਵਾਜਾਈ ਬਹਾਲ ਕਰਵਾ ਦਿੱਤੀ।
ਲਹਿਰਾਗਾਗਾ, (ਜਿੰਦਲ, ਪ.ਪ.)— ਬਲਾਕ ਗੋਬਿੰਦਗੜ੍ਹ ਜੇਜੀਆਂ, ਲਹਿਰਾਗਾਗਾ ਦੀ ਸਮੂਹ ਸਾਧ ਸੰਗਤ ਨੇ ਪਹਿਲਾਂ ਜਾਖਲ ਰੋਡ 'ਤੇ ਬਣੇ ਨਾਮ ਚਰਚਾ ਘਰ ਵਿਚ ਇਕੱਠੇ ਹੋ ਕੇ ਸਰਕਾਰਾਂ ਖਿਲਾਫ਼ ਰੋਸ ਜ਼ਾਹਿਰ ਕੀਤਾ ਅਤੇ ਫਿਰ ਜਾਖਲ ਸੁਨਾਮ ਮੇਨ ਰੋਡ 'ਤੇ ਨਾਮ ਚਰਚਾ ਘਰ ਲਹਿਰਾਗਾਗਾ ਅੱਗੇ ਸੜਕ 'ਤੇ ਜਾਮ ਲਾ ਦਿੱਤਾ ।
ਇਸ ਮੌਕੇ ਹਰਵੀਰ ਸਿੰਘ, ਸੁਰਿੰਦਰ ਸਿੰਘ, ਗੁਰਵਿੰਦਰ ਸਿੰਘ , ਗੁਰਜੰਟ ਸਿੰਘ, ਮਾਂਗੇ ਰਾਮ, ਰਣਜੀਤ ਸਿੰਘ, ਕਰਨੈਲ ਸਿੰਘ, ਗੁਰਮੇਲ ਸਿੰਘ, ਸੂਬੇਦਾਰ ਤੇਜਾ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਾਧ ਸੰਗਤ ਹਾਜ਼ਰ ਸੀ।
ਸ਼ੇਰਪੁਰ, (ਅਨੀਸ਼, ਪ.ਪ.)— ਬਲਾਕ ਸ਼ੇਰਪੁਰ ਦੇ ਡੇਰਾ ਪ੍ਰੇਮੀਆਂ ਨੇ ਵੀ ਸ਼ੇਰਪੁਰ ਧੂਰੀ ਮਾਰਗ 'ਤੇ ਜਾਮ ਲਾ ਕੇ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ। ਡੇਰਾ ਪ੍ਰੇਮੀ ਜਗਦੇਵ ਸਿੰਘ ਸੋਹਣਾ, ਸੁਖਵਿੰਦਰ ਸਿੰਘ ਕੁਰੜ ਨੇ ਇਸ ਮੌਕੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਕ ਪਾਸੇ ਸੰਤ ਗੁਰਮੀਤ ਰਾਮ ਰਹੀਮ ਸਿੰਘ  ਇੰਸਾਂ ਵੱਲੋਂ ਮਨੁੱਖਤਾ ਦੀ ਭਲਾਈ ਦੇ 131 ਕਾਰਜ ਕਰ ਕੇ ਲੋੜਵੰਦ ਲੋਕਾਂ ਨੂੰ ਰਾਹਤ ਦਿੱਤੀ ਜਾ ਰਹੀ ਹੈ ਪਰ ਕੁਝ ਲੋਕਾਂ ਨੂੰ ਇਹ ਕਾਰਜ ਚੰਗੇ ਨਹੀਂ ਲੱਗਦੇ, ਜਿਸ ਕਰ ਕੇ ਕੁਝ ਬੁਰਾਈ ਦੇ ਨੁਮਾਇੰਦੇ ਡੇਰੇ ਦੇ ਖਿਲਾਫ ਸਾਜ਼ਿਸ਼ਾਂ ਘੜ ਰਹੇ ਹਨ ਅਤੇ ਕੋਰਟਾਂ ਵੱਲੋਂ ਗੁੰਮਨਾਮ ਚਿੱਠੀਆਂ ਦੇ ਆਧਾਰ 'ਤੇ ਜਾਣਬੁੱਝ ਕੇ ਸੰਤਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। 
ਇਸ ਸਮੇਂ ਭੂਸ਼ਣ ਕੁਮਾਰ ਘਨੌਰੀ ਕਲਾਂ, ਰਾਮ ਦਾਸ ਬਿੱਟੂ ਸ਼ੇਰਪੁਰ, ਜਗਦੇਵ ਸਿੰਘ ਹੇੜੀਕੇ, ਰਵੀ ਗੁਰਮਾਂ, ਹੁਕਮ ਚੰਦ, ਸੁਰਜੀਤ ਸਿੰਘ ਖੇੜੀ, ਗੁਰਜੀਤ ਸਿੰਘ ਕਾਤਰੋਂ, ਸੁਜਾਨ ਭੈਣਾਂ ਸਰਬਜੀਤ ਕੌਰ, ਕਿਰਨਾ ਰਾਣੀ, ਕਮਲੇਸ਼ ਰਾਣੀ, ਨਿਰਮਲਾ ਰਾਣੀ ਤੋਂ ਇਲਾਵਾ ਹੋਰ ਵੀ ਆਗੂਆਂ ਨੇ ਸੰਬੋਧਨ ਕੀਤਾ।


Related News