ਡੇਰਾਬੱਸੀ: ਪੇਪਰ ਮਿੱਲ ਵਿਖੇ ਰੋਲਰ ਮਸ਼ੀਨ ਦੀ ਲਪੇਟ ’ਚ ਆਉਣ ਕਾਰਨ 22 ਸਾਲਾ ਨੌਜਵਾਨ ਦੀ ਮੌਤ
Thursday, Apr 14, 2022 - 08:49 AM (IST)
ਡੇਰਾਬੱਸੀ (ਜ. ਬ.)- ਡੇਰਾਬੱਸੀ ਰਾਹੋਣ ਮਾਰਗ ’ਤੇ ਮੁਬਾਰਕਪੁਰ ਸਥਿਤ ਵਿਸ਼ਾਲ ਪੇਪਰ ਉਦਯੋਗ ਵਿਚ ਇਕ ਵਰਕਰ ਦੀ ਰੋਲਰ ਮਸ਼ੀਨ ਵਿਚ ਕੁਚਲੇ ਜਾਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 22 ਸਾਲਾ ਰਮਨ ਵਾਲੀਆ ਪੁੱਤਰ ਸੰਜੇ ਵਾਲੀਆ ਨਿਵਾਸੀ ਮੁਬਾਰਕਪੁਰ ਵਜੋਂ ਹੋਈ ਹੈ। ਪੁਲਸ ਨੇ ਨੌਜਵਾਨ ਦੀ ਲਾਸ਼ ਨੂੰ ਡੇਰਾਬੱਸੀ ਸਿਵਲ ਹਸਪਤਾਲ ਵਿਖੇ ਰਖਵਾ ਕੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।
ਪੜ੍ਹੋ ਇਹ ਵੀ ਖ਼ਬਰ -ਵੱਡੀ ਖ਼ਬਰ: ਸੰਯੁਕਤ ਸਮਾਜ ਮੋਰਚੇ ’ਚ ਸ਼ਾਮਲ 16 ਕਿਸਾਨ ਜਥੇਬੰਦੀਆਂ ਵਲੋਂ ਵੱਖ ਹੋਣ ਦਾ ਐਲਾਨ
ਜਾਣਕਾਰੀ ਮੁਤਾਬਕ ਰਮਨ ਵਾਲੀਆ ਫੈਕਟਰੀ ਵਿਚ ਤਿੰਨ-ਚਾਰ ਮਹੀਨੇ ਪਹਿਲਾਂ ਹੀ ਬਤੌਰ ਹੈਲਪਰ ਨੌਕਰੀ ’ਤੇ ਲੱਗਿਆ ਸੀ। ਸਵੇਰੇ ਉਹ ਅਚਾਨਕ ਪੇਪਰ ਰੋਲ ਕਰਨ ਵਾਲੀ ਵੱਡੀ ਮਸ਼ੀਨ ਦੀ ਲਪੇਟ ਵਿਚ ਆ ਗਿਆ ਅਤੇ ਉਸ ਦਾ ਸਰੀਰ ਬੁਰੀ ਤਰ੍ਹਾਂ ਕੁਚਲਿਆ ਗਿਆ। ਉਸ ਦੇ ਸਾਥੀਆਂ ਨੇ ਉਸ ਨੂੰ ਡੇਰਾਬੱਸੀ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਪੜ੍ਹੋ ਇਹ ਵੀ ਖ਼ਬਰ - ਸਰਹੱਦ ਪਾਰ: ਜਾਇਦਾਦ ਦੀ ਖ਼ਾਤਰ ਪਿਓ ਨੇ ਆਪਣੀ ਕੁੜੀ, ਜਵਾਈ ਤੇ 6 ਮਹੀਨੇ ਦੀ ਦੋਹਤੀ ਦਾ ਕੀਤਾ ਕਤਲ
ਪਰਿਵਾਰਕ ਮੈਂਬਰਾਂ ਨੇ ਪਹਿਲਾਂ ਹਾਦਸੇ ਨੂੰ ਲੈ ਕੇ ਫੈਕਟਰੀ ਪ੍ਰਬੰਧਕਾਂ ’ਤੇ ਲਾਪ੍ਰਵਾਹੀ ਦੇ ਦੋਸ਼ ਲਗਾਇਆ ਅਤੇ ਰਾਮਗੜ ਮਾਰਗ ਤਕ ਜਾਮ ਕਰਨ ਦੀ ਕੋਸ਼ਿਸ਼ ਕੀਤੀ। ਮੁਬਾਰਕਪੁਰ ਪੁਲਸ ਚੌਂਕੀ ਇੰਚਾਰਜ ਗੁਲਸ਼ਨ ਕੁਮਾਰ ਦੇ ਸਮਝਾਉਣ ’ਤੇ ਜਾਮ ਖੁੱਲਵਾਇਆ ਗਿਆ। ਫੈਕਟਰੀ ਪ੍ਰਬੰਧਕ ਅੰਕਿਤ ਗੁਪਤਾ ਦੇ ਅਨੁਸਾਰ ਰਮਨ ਦੀ ਮੌਤ ਇਕ ਦੁਖਦਾਈ ਘਟਨਾ ਹੈ, ਜਦਕਿ ਜਿੱਥੇ ਹਾਦਸਾ ਵਾਪਰਿਆ ਉੱਥੇ ਉਸ ਦੀ ਡਿਊਟੀ ਨਹੀਂ ਸੀ। ਦੇਰ ਸ਼ਾਮ ਤਕ ਦੋਵਾਂ ਧਿਰਾਂ ਵਿਚ ਸਮਝੌਤਾ ਹੋਣ ਮਗਰੋਂ ਪੁਲਸ ਨੇ ਧਾਰਾ-174 ਦੇ ਤਹਿਤ ਕਾਰਵਾਈ ਕੀਤੀ ਹੈ।
ਪੜ੍ਹੋ ਇਹ ਵੀ ਖ਼ਬਰ - ਗੜ੍ਹਦੀਵਾਲਾ: ਡੈਮ ’ਚ ਨਹਾਉਣ ਗਏ 4 ਨੌਜਵਾਨਾਂ ’ਚੋਂ 1 ਡੁੱਬਿਆ, ਪੁੱਤ ਦੀ ਲਾਸ਼ ਵੇਖ ਧਾਹਾਂ ਮਾਰ ਰੋਇਆ ਪਰਿਵਾਰ