ਸ਼ਰਮਨਾਕ: ਸਾਬਕਾ ਕਰਨਲ ਦੀ ਪਤਨੀ ਦੀ ਮੁਰਦਾਘਰ ''ਚ ਰੱਖੀ ਲਾਸ਼ ਦੇ ਕੰਨ ਤੇ ਬੁੱਲ੍ਹ ਖਾ ਗਏ ਚੂਹੇ

Saturday, Aug 01, 2020 - 09:22 AM (IST)

ਸ਼ਰਮਨਾਕ: ਸਾਬਕਾ ਕਰਨਲ ਦੀ ਪਤਨੀ ਦੀ ਮੁਰਦਾਘਰ ''ਚ ਰੱਖੀ ਲਾਸ਼ ਦੇ ਕੰਨ ਤੇ ਬੁੱਲ੍ਹ ਖਾ ਗਏ ਚੂਹੇ

ਡੇਰਾਬੱਸੀ (ਅਨਿਲ) : ਡੇਰਾਬਸੀ ਦੇ ਨੇੜੇ ਪੈਂਦੇ ਪਿੰਡ ਜਵਾਹਰਪੁਰ ਦੇ ਨਾਲ ਲੱਗਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਵੱਡੀ ਲਾਪ੍ਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਦਿਲ ਦੀ ਬੀਮਾਰੀ ਤੋਂ ਪੀੜਤ ਜਨਾਨੀ ਨੂੰ ਦਾਖ਼ਲ ਕਰਵਾਇਆ ਗਿਆ ਸੀ । ਸਾਬਕਾ ਕਰਨਲ ਅਮਰਜੀਤ ਸਿੰਘ ਦੀ ਪਤਨੀ ਜਸਜੋਤ ਕੌਰ ਨੂੰ ਦੋ ਦਿਨ ਪਹਿਲਾਂ ਜਵਾਹਰਪੁਰ ਸਥਿਤ ਇੰਡਸ ਹਸਪਤਾਲ ਵਿਚ ਹਾਰਟ ਸਰਜਰੀ ਕਰਵਾਉਣ ਲਈ ਡਾਕਟਰ ਬਾਂਸਲ ਕੋਲ ਲਿਜਾਇਆ ਗਿਆ ਸੀ ਪਰ ਆਪ੍ਰੇਸ਼ਨ ਤੋਂ ਇਕ ਦਿਨ ਪਹਿਲਾਂ ਹੀ ਉਸ ਦੀ ਮੌਤ ਹੋ ਗਈ । ਉਸ ਦੀ ਲਾਸ਼ ਨੂੰ ਹਸਪਤਾਲ ਦੇ ਮੁਰਦਾਘਰ 'ਚ ਰੱਖ ਦਿੱਤਾ ਗਿਆ ਸੀ, ਜਿੱਥੇ ਚੂਹੇ ਲਾਸ਼ ਦਾ ਬੁੱਲ ਅਤੇ ਕੰਨ ਖਾ ਗਏ। ਮ੍ਰਿਤਕ ਦੇ ਪਰਿਵਾਰ ਨੇ ਜਦੋਂ ਲਾਸ਼ ਵੇਖੀ ਤਾਂ ਮੌਤ ਤੋਂ ਪਹਿਲਾਂ ਹੀ ਪ੍ਰੇਸ਼ਾਨ ਪਰਿਵਾਰਕ ਮੈਂਬਰਾਂ ਦਾ ਪਾਰਾ ਚੜ੍ਹ ਗਿਆ । ਪਰਿਵਾਰਕ ਮੈਂਬਰਾਂ ਨੇ ਹਸਪਤਾਲ ਪ੍ਰਸ਼ਾਸਨ 'ਤੇ ਲਾਪ੍ਰਵਾਹੀ ਦੇ ਦੋਸ਼ ਲਾਉਂਦਿਆਂ ਮੌਕੇ 'ਤੇ ਪੁਲਸ ਅਤੇ ਤਹਿਸੀਲਦਾਰ ਨੂੰ ਬੁਲਾ ਲਿਆ।

ਇਹ ਵੀ ਪੜ੍ਹੋਂ : ਗੁਰਦੁਆਰੇ 'ਚ ਇਕੱਲਾ ਗ੍ਰੰਥੀ ਹੀ ਨਹੀਂ ਸਗੋਂ ਪ੍ਰਧਾਨ ਵੀ ਕਰਦਾ ਸੀ ਕੁੜੀ ਨਾਲ ਗਲਤ ਕੰਮ, ਚੜ੍ਹਿਆ ਪੁਲਸ ਹੱਥੇ

ਤਹਿਸੀਲਦਾਰ ਨਵਪ੍ਰੀਤ ਸਿੰਘ ਸ਼ੇਰਗਿੱਲ ਦੀ ਨਿਗਰਾਨੀ ਵਿਚ ਮੁਰਦਾਘਰ ਤੋਂ ਲਾਸ਼ ਨੂੰ ਲਿਆ ਕੇ ਡੇਰਾਬਸੀ ਸਿਵਲ ਹਸਪਤਾਲ ਵਿਚ ਪਹੁੰਚਾਇਆ ਗਿਆ ਹੈ। ਤਹਿਸੀਲਦਾਰ ਨੇ ਦੱਸਿਆ ਕਿ ਇੱਥੇ ਡਾਕਟਰਾਂ ਦੇ ਬੋਰਡ ਵਲੋਂ ਲਾਸ਼ ਦਾ ਪੋਸਟਮਾਰਟ ਕਰਵਾਇਆ ਜਾਵੇਗਾ।

ਇਹ ਵੀ ਪੜ੍ਹੋਂ : ਇਕ ਤਰਫ਼ਾ ਪਿਆਰ 'ਚ ਮੁੰਡੇ ਨੇ ਕੀਤੀਆ ਦਰਿੰਦਗੀਆਂ ਦੀਆਂ ਹੱਦਾ ਪਾਰ, ਕੁੜੀ 'ਤੇ ਸੁੱਟਿਆ ਤੇਜ਼ਾਬ


author

Baljeet Kaur

Content Editor

Related News