ਨਹੀਂ ਬਦਲੀ ਗਈ ਕਰਤਾਰਪੁਰ ਲਾਂਘੇ ਦੀ ਹਿੰਦੀ ਤੇ ਅੰਗਰੇਜ਼ੀ 'ਚ ਲਿਖੀ ਉਦਘਾਟਨੀ ਤਖਤੀ

Friday, Dec 20, 2019 - 03:08 PM (IST)

ਨਹੀਂ ਬਦਲੀ ਗਈ ਕਰਤਾਰਪੁਰ ਲਾਂਘੇ ਦੀ ਹਿੰਦੀ ਤੇ ਅੰਗਰੇਜ਼ੀ 'ਚ ਲਿਖੀ ਉਦਘਾਟਨੀ ਤਖਤੀ

ਡੇਰਾ ਬਾਬਾ ਨਾਨਕ : ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ 9 ਨਵੰਬਰ ਨੂੰ ਡੇਰਾ ਬਾਬਾ ਨਾਨਕ ਵਿਖੇ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਉਦਘਾਟਨ ਕੀਤਾ ਗਿਆ ਸੀ। ਇਸ ਦੌਰਾਨ ਪੀ.ਐੱਮ. ਮੋਦੀ ਅਤੇ ਹਾਜ਼ਰ ਹੋਰ ਪਤਵੰਤਿਆਂ ਦੇ ਨਾਂ ਉਦਘਾਟਨੀ ਤਖਤੀ 'ਤੇ ਅੰਗਰੇਜ਼ੀ ਅਤੇ ਹਿੰਦੀ 'ਚ ਲਿਖੇ ਗਏ ਸਨ ਜਦਕਿ ਇਸ 'ਚ ਪੰਜਾਬੀ ਨੂੰ ਅੱਖੋਂ-ਪਰੋਖੇ ਕੀਤਾ ਗਿਆ ਸੀ। ਇਸ ਤੋਂ ਬਾਅਦ ਇਹ ਮੁੱਦਾ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਹੋਰਨਾਂ ਪੰਜਾਬੀ ਪ੍ਰੇਮੀਆਂ ਨੇ ਉਠਾਇਆ ਸੀ।

ਇਸ ਮੁੱਦੇ 'ਤੇ ਪ੍ਰਤੀਕਿਰਿਆ ਦਿੰਦਿਆਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ 15 ਨਵੰਬਰ ਨੂੰ ਫੇਸਬੁੱਕ 'ਤੇ ਆਪਣੇ ਸਟੇਟਸ 'ਤੇ ਇਹ ਪਾਇਆ ਸੀ ਕਿ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀ ਉਦਘਾਟਨੀ ਤਖਤੀ ਪੰਜਾਬੀ 'ਚ ਲਿਖਾਉਣ ਲਈ ਲੋੜੀਂਦੇ ਕਦਮ ਚੁੱਕੇ ਗਏ ਹਨ ਅਤੇ ਜਲਦੀ ਹੀ ਪੰਜਾਬੀ ਵਾਲੀ ਤਖਤੀ ਲਗਾ ਦਿੱਤੀ ਜਾਵੇਗੀ। ਉਨ੍ਹਾਂ ਨੇ ਪੰਜਾਬੀ 'ਚ ਲਿਖੀ ਇਕ ਤਖਤੀ ਵੀ ਫੇਸਬੁੱਕ ਸਾਂਝੀ ਕੀਤੀ ਸੀ ਪਰ ਇਕ ਮਹੀਨੇ ਤੋਂ ਵੱਧ ਦਾ ਸਮਾਂ ਬੀਤਣ ਤੋਂ ਬਾਅਦ ਵੀ ਇਹ ਵੇਖਣ 'ਚ ਆਇਆ ਹੈ ਕਿ ਇਹ ਤਖਤੀ ਅਜੇ ਤੱਕ ਨਹੀਂ ਬਦਲੀ ਗਈ। ਪਹਿਲੀ ਵਾਲੀ ਸਿੱਲ, ਜਿਸ 'ਤੇ ਹਿੰਦੀ ਅਤੇ ਅੰਗਰੇਜ਼ੀ 'ਚ ਉਦਘਾਟਨੀ ਸਮਾਰੋਹ ਬਾਰੇ ਲਿਖਿਆ ਸੀ, ਉਹ ਹਾਲੇ ਤੱਕ ਉਸੇ ਜਗ੍ਹਾ ਸਥਾਪਿਤ ਹੈ।


author

Baljeet Kaur

Content Editor

Related News