ਡੇਰਾ ਬਾਬਾ ਨਾਨਕ ਬਾਰਡਰ ''ਤੇ ਪੁਲਸ ਦਾ ਸਖ਼ਤ ਪਹਿਰਾ (ਵੀਡੀਓ)

Saturday, Jul 22, 2017 - 05:09 PM (IST)


ਗੁਰਦਾਸਪੁਰ(ਗੁਰਪ੍ਰੀਤ ਚਾਵਲਾ)—ਗੁਰਦਾਸਪੁਰ ਦੇ ਸਰਹੱਦੀ ਇਲਾਕੇ ਡੇਰਾ ਬਾਬਾ ਨਾਨਕ 'ਚ ਪੰਜਾਬ ਪੁਲਸ ਅਤੇ ਸਵੈਟ ਟੀਮ ਵੱਲੋਂ ਜੁਆਇੰਟ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ। ਸੂਤਰਾਂ ਮੁਤਾਬਕ ਖੁਫੀਆਂ ਏਜੰਸੀਆਂ ਵੱਲੋਂ ਦਿੱਤੀ ਗਈ ਸੂਚਨਾ ਦੇ ਆਧਾਰ 'ਤੇ ਗੁਰਦਾਸਪੁਰ ਦੇ ਸਰਹੱਦੀ ਇਲਾਕੇ 'ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਪੁਲਸ ਵੱਲੋਂ ਸਵੈਟ ਟੀਮ ਦੇ ਜਵਾਨ ਤਨਾਇਤ ਕੀਤੇ ਗਏ ਹਨ। ਬੁਲਟ ਪਰੂਫ ਗੱਡੀਆਂ ਰਾਹੀ ਸਰਹੱਦੀ ਇਲਾਕੇ 'ਚ ਲਗਾਤਾਰ ਗਸ਼ਤ ਕੀਤੀ ਜਾ ਰਹੀ ਹੈ। 
ਸੂਤਰਾਂ ਮੁਤਾਬਕ ਮੀਂਹ ਦੇ ਦਿਨਾਂ 'ਚ ਰਾਵੀ ਦਰਿਆ 'ਚ ਪਾਣੀ ਭਰ ਜਾਂਦਾ ਹੈ ਅਤੇ ਇਸ ਪਾਣੀ ਦਾ ਸਹਾਰਾ ਲੈ ਕੇ ਅਤਵਾਦੀ ਡੇਰਾ ਬਾਬਾ ਨਾਨਕ ਬਾਰਡਰ ਬੜੀ ਆਸਾਨੀ ਨਾਲ ਪਾਰ ਕਰ ਲੈਂਦੇ ਹਨ। ਇਸ ਘੁਸਪੈਠ 'ਤੇ ਕਾਬੂ ਪਾਉਂਣ ਲਈ ਪੁਲਸ ਸਖ਼ਤ ਪਹਿਰਾ ਦੇ ਰਹੀ ਹੈ।


Related News