ਡੇਰਾ ਬਾਬਾ ਨਾਨਕ : ਤਿਰੰਗੇ ਦੇ ਰੰਗਾਂ ''ਚ ਲਿਖਿਆ 550ਵੇਂ ਪ੍ਰਕਾਸ਼ ਪੁਰਬ ਦਾ ਸਾਈਨ ਬੋਰਡ

11/04/2019 6:26:38 PM

ਡੇਰਾ ਬਾਬਾ ਨਾਨਕ (ਵਤਨ, ਕੰਵਲਜੀਤ) - ਡੇਰਾ ਬਾਬਾ ਨਾਨਕ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਸਰਕਾਰ ਵਲੋਂ ਆਯੋਜਿਤ ਹੋਣ ਵਾਲੇ 3 ਦਿਨਾਂ ਡੇਰਾ ਬਾਬਾ ਨਾਨਕ ਲੋਕ ਉਤਸਵ ਦੇ ਪ੍ਰਬੰਧਾਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਸਜਾਏ ਜਾ ਰਹੇ ਇਸ ਪੰਡਾਲ ਦੀ ਸ਼ੋਭਾ ਅੱਜ ਉਸ ਵੇਲੇ ਹੋਰ ਵਧ ਗਈ ਜਦੋਂ ਕਲਾਕਾਰਾਂ ਵਲੋਂ 550ਵੇਂ ਪ੍ਰਕਾਸ਼ ਪੁਰਬ ਨੂੰ ਉਕਰਦੇ ਬੋਰਡ ਬਣਾਏ ਗਏ। ਜਾਣਕਾਰੀ ਅਨੁਸਾਰ ਇੰਨ੍ਹਾਂ ਬੋਰਡਾਂ ਨੂੰ ਤਿੰਨ ਭਾਸ਼ਾਵਾਂ ( ਹਿੰਦੀ, ਅਗ੍ਰੇਜ਼ੀ, ਪੰਜਾਬ) 'ਚ ਬਣਾਉਣ ਦੇ ਨਾਲ-ਨਾਲ ਤਿਰੰਗੇ ਦੇ ਤਿੰਨ ਰੰਗਾਂ 'ਚ ਰੰਗਿਆ ਜਾ ਰਿਹਾ ਹੈ, ਜਿਸ ਕਾਰਨ ਇਹ ਬੋਰਡ ਲੋਕਾਂ ਲਈ ਖਿੱਚ ਦਾ ਕੇਂਦਰ ਬਣ ਰਹੇ ਹਨ।

PunjabKesari

ਦੱਸ ਦੇਈਏ ਕਿ ਸਰਕਾਰੀ ਦਾਅਵਿਆਂ ਮੁਤਾਬਕ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਤ ਹੋਣ ਵਾਲਾ ਡੇਰਾ ਬਾਬਾ ਨਾਨਕ ਲੋਕ ਉਤਸਵ ਇਸ ਸਰਹੱਦੀ ਖੇਤਰ 'ਚ ਪਹਿਲਾ ਅਜਿਹਾ ਸਮਾਗਮ ਹੈ, ਜਿਸ 'ਚ ਹੋਣ ਵਾਲੀਆਂ ਪੇਸ਼ਕਾਰੀਆਂ ਲੰਬੇ ਸਮੇਂ ਤੱਕ ਯਾਦ ਰੱਖੀਆਂ ਜਾਣਗੀਆਂ। ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਇਸ ਸਮਾਗਮ ਸਬੰਧੀ ਪੇਸ਼ਕਾਰੀਆਂ ਦੀ ਸਮਾਂ ਸੂਚੀ ਤੇ ਪ੍ਰਧਾਨਗੀ ਮੰਚ ਆਦਿ ਦੀ ਸਮਾਂ ਸੂਚੀ ਜਾਰੀ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਮੰਗਲਵਾਰ ਸ਼ਾਮ ਤੱਕ ਸਾਰੇ ਪ੍ਰਬੰਧਾਂ ਨੂੰ ਅੰਤਿਮ ਰੂਪ ਦੇ ਦਿੱਤਾ ਜਾਵੇਗਾ।

PunjabKesari


rajwinder kaur

Content Editor

Related News