ਜਾਣੋ ਕਿਉਂ ਇਕ ਹਫਤੇ ਤੋਂ ਬੰਦ ਹੈ ਕਰਤਾਰਪੁਰ ਕੋਰੀਡੋਰ ਦਾ ਨਿਰਮਾਣ ਕਾਰਜ
Thursday, Aug 29, 2019 - 10:59 AM (IST)

ਡੇਰਾ ਬਾਬਾ ਨਾਨਕ : ਕਰਤਾਰਪੁਰ ਕੋਰੀਡੋਰ ਦੇ ਲਈ ਹੁਸ਼ਿਆਰਪੁਰ ਤੋਂ ਬੱਜਰੀ-ਕਰੱਸ਼ਰ ਨਾ ਆਉਣ ਕਾਰਨ ਨਿਰਮਾਣ ਕਾਰਜ ਇਕ ਹਫਤੇ ਤੋਂ ਬੰਦ ਹੈ। ਕਰਤਾਰਪੁਰ ਕੋਰੀਡੋਰ ਰੋਡ ਦੇ ਲਈ ਬੱਜਰੀ-ਕਰੱਸ਼ਰ ਨਾ ਆਉਣ ਦਾ ਕਾਰਨ ਕਰੱਸ਼ਰ ਮਾਲਕ ਤੇ ਮਾਇਨਿੰਗ ਵਿਭਾਗ ਵਿਚਕਾਰ ਆਪਸੀ ਝਗੜਾ ਦੱਸਿਆ ਜਾ ਰਿਹਾ ਹੈ। ਕੰਮ ਰੁਕਣ ਕਾਰਨ ਸਿੱਖ ਸੰਗਤਾਂ ’ਚ ਵੀ ਰੋਸ ਪਾਇਆ ਜਾ ਰਿਹਾ ਹੈ।
ਹਾਲਾਂਕਿ ਪਾਕਿਸਤਾਨ ਵਲੋਂ ਕਰਤਾਰਪੁਰ ਲਾਂਘੇ ਦਾ ਕੰਮ ਪੂਰਾ ਹੋਣ ਦੀ ਕਗਾਰ ’ਤੇ ਹੈ। ਮਾਇਨਿੰਗ ਅਫਸਰ ਗਗਨ ਨੇ ਦੱਸਿਆ ਕਿ ਹੁਸ਼ਿਆਰਪੁਰ ’ਚ ਮੀਂਹ ਕਾਰਨ ਬੱਜਰੀ-ਕਰੱਸ਼ਰ ਗਿੱਲਾ ਹੋ ਚੁੱਕਾ ਹੈ ਜਦਕਿ ਨਿਰਮਾਣ ’ਚ ਬੱਜਰੀ-ਕਰੱਸ਼ਰ ਸੁੱਕਾ ਹੋਣਾ ਚਾਹੀਦਾ ਹੈ। ਵੀਰਵਾਰ ਤੱਕ ਮਟੀਰੀਅਲ ਸੁੱਕਣ ਤੋਂ ਬਾਅਦ ਬੱਜਰੀ-ਕਰੱਸ਼ਰ ਇਥੇ ਆਉਣੇ ਸ਼ੁਰੂ ਹੋ ਜਾਣਗੇ।