ਪੰਜਾਬ ਦੇ ਉੱਪ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਕੀਤਾ ਗਿਆ ਜ਼ਬਰੀ ਸੇਵਾਮੁਕਤ, ਜਾਣੋ ਕਾਰਨ

Thursday, Jul 30, 2020 - 08:53 AM (IST)

ਚੰਡੀਗੜ੍ਹ (ਰਮਨਜੀਤ) : ਪੰਜਾਬ ਸਰਕਾਰ ਵੱਲੋਂ ਜਿਣਸੀ ਸ਼ੋਸ਼ਣ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਉੱਪ ਸਕੱਤਰ ਕ੍ਰਿਸ਼ਨ ਕੁਮਾਰ ਸਿੰਗਲਾ ਨੂੰ ਸਰਕਾਰੀ ਸੇਵਾ ਤੋਂ ਜ਼ਬਰੀ ਸੇਵਾਮੁਕਤ ਕੀਤਾ ਗਿਆ ਹੈ। ਸਰਕਾਰੀ ਬੁਲਾਰੇ ਮੁਤਾਬਕ ਇਹ ਅਧਿਕਾਰੀ ਪੰਜਾਬ ਸਿਵਲ ਸਕੱਤਰੇਤ 'ਚ ਬਤੌਰ ਉੱਪ ਸਕੱਤਰ (ਪਰਖਕਾਲ ਅਧੀਨ) ਤਾਇਨਾਤ ਸੀ ਅਤੇ 58 ਸਾਲ ਦੀ ਉਮਰ ਪੂਰੀ ਕਰਨ ਉਪਰੰਤ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਮਿਤੀ 01.09.2019 ਤੋਂ ਪਹਿਲੇ ਸਾਲ ਦੇ ਸੇਵਾਕਾਲ ਦੇ ਵਾਧੇ 'ਤੇ ਚੱਲ ਰਿਹਾ ਸੀ।

ਇਹ ਵੀ ਪੜ੍ਹੋ : ਡੇਰਾ ਬਾਬਾ ਨਾਨਕ ਦੇ ਨੌਜਵਾਨ ਦੀ 'ਜੀ ਲੀਗ' 'ਚ ਚੋਣ 'ਤੇ ਕੈਪਟਨ ਨੇ ਦਿੱਤੀ ਵਧਾਈ

ਇਸ ਅਧਿਕਾਰੀ ਖਿਲਾਫ਼ ਇਸ ਅਧੀਨ ਤਾਇਨਾਤ ਸੀਨੀਅਰ ਸਹਾਇਕ ਬੀਬੀ ਵੱਲੋਂ ਜਿਣਸੀ ਸ਼ੋਸ਼ਣ ਦੀ ਸ਼ਿਕਾਇਤ ਕੀਤੀ ਗਈ ਸੀ, ਜਿਸ ਉਪਰੰਤ ਮੁਲਾਜ਼ਮ ਬੀਬੀ ਵੱਲੋਂ ਅਧਿਕਾਰੀ 'ਤੇ ਲਾਏ ਗਏ ਦੋਸ਼ਾਂ ਦੀ ਗੰਭੀਰਤਾ ਨੂੰ ਦੇਖਦਿਆਂ ਸਕੱਤਰੇਤ ਪ੍ਰਸ਼ਾਸ਼ਨ ਵੱਲੋਂ ਸ਼ਿਕਾਇਤ ਦੇ ਮਾਮਲੇ ਨੂੰ ਇੰਟਰਨਲ ਕੰਪਲੇਂਟ ਕਮੇਟੀ ਅਗੇਨਸਟ ਸੈਕਸੁਅਲ ਹਰਾਸਮੈਂਟ ਆਫ਼ ਵੂਮੈਨ ਨੂੰ ਪੜਤਾਲ ਕਰਨ ਲਈ ਸੌਂਪਿਆ ਗਿਆ।

ਇਹ ਵੀ ਪੜ੍ਹੋ : ਪੰਜਾਬ ਦੀ 'ਸਨਅਤ' ਲਈ ਪਾਵਰਕਾਮ ਦਾ ਨਵਾਂ ਤਾਨਾਸ਼ਾਹੀ ਫਰਮਾਨ

ਕਮੇਟੀ ਵੱਲੋਂ ਮਿਤੀ 3 ਮਾਰਚ, 2020 ਨੂੰ ਸਕੱਤਰੇਤ ਪ੍ਰਸ਼ਾਸ਼ਨ ਨੂੰ ਰਿਪੋਰਟ ਪੇਸ਼ ਕੀਤੀ ਗਈ, ਜਿਸ 'ਚ ਸਬੰਧਿਤ ਸੀਨੀਅਰ ਸਹਾਇਕ ਬੀਬੀ ਵੱਲੋਂ ਕ੍ਰਿਸ਼ਨ ਕੁਮਾਰ ਸਿੰਗਲਾ, ਉੱਪ ਸਕੱਤਰ (ਪਰਖਕਾਲ ਅਧੀਨ) ਖਿਲਾਫ਼ ਸ਼ਿਕਾਇਤ 'ਚ ਲਗਾਏ ਦੋਸ਼ ਸਾਬਿਤ ਹੋਏ। ਪੇਸ਼ ਕੀਤੀ ਗਈ ਰਿਪੋਰਟ ’ਤੇ ਗੰਭੀਰ ਨੋਟਿਸ ਲੈਂਦਿਆਂ ਮੁੱਖ ਮੰਤਰੀ, ਪੰਜਾਬ ਨੇ ਹੁਕਮ ਕੀਤੇ ਕਿ ਅਧਿਕਾਰੀ ਨੂੰ ਤੁਰੰਤ ਪ੍ਰਭਾਵ ਨਾਲ ਨੌਕਰੀ ਤੋਂ ਜ਼ਬਰੀ ਸੇਵਾਮੁਕਤ ਕੀਤਾ ਜਾਵੇ। ਇਨ੍ਹਾਂ ਹੁਕਮਾਂ ਅਨੁਸਾਰ ਕਾਰਵਾਈ ਕਰਦਿਆਂ ਸਕੱਤਰੇਤ ਪ੍ਰਸ਼ਾਸ਼ਨ ਵੱਲੋਂ ਉੱਪ ਸਕੱਤਰ ਕ੍ਰਿਸ਼ਨ ਕੁਮਾਰ ਸਿੰਗਲਾ ਨੂੰ ਜ਼ਬਰੀ ਸੇਵਾਮੁਕਤ ਕੀਤਾ ਗਿਆ।
ਇਹ ਵੀ ਪੜ੍ਹੋ : ਚੰਡੀਗੜ੍ਹ: ਹੋਟਲ 'ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ, 3 ਕੁੜੀਆਂ ਸਮੇਤ 5 ਲੋਕ ਗ੍ਰਿਫ਼ਤਾਰ


Babita

Content Editor

Related News