ਡਿਪਟੀ ਮੇਅਰ ਹਰਸਿਮਰਨਜੀਤ ਸਿੰਘ ਬੰਟੀ ਨੇ ਸੰਭਾਲਿਆ ਦਫਤਰ
Tuesday, Jan 30, 2018 - 11:10 AM (IST)

ਜਲੰਧਰ (ਖੁਰਾਣਾ)— ਸ਼ਹਿਰ ਦੇ ਨਵੇਂ ਡਿਪਟੀ ਮੇਅਰ ਹਰਸਿਮਰਨਜੀਤ ਸਿੰਘ ਬੰਟੀ ਨੇ ਸੋਮਵਾਰ ਨਿਗਮ ਕੰਪਲੈਕਸ ਵਿਚ ਸਥਿਤ ਆਪਣੇ ਨਵੇਂ ਦਫਤਰ ਦਾ ਚਾਰਜ ਸੰਭਾਲ ਲਿਆ। ਇਸ ਮੌਕੇ ਉਨ੍ਹਾਂ ਨੂੰ ਵਧਾਈ ਦੇਣ ਲਈ ਵਿਧਾਇਕ ਸੁਸ਼ੀਲ ਰਿੰਕੂ ਅਤੇ ਜ਼ਿਲਾ ਕਾਂਗਰਸ ਦੇ ਪ੍ਰਧਾਨ ਦਲਜੀਤ ਸਿੰਘ ਆਹਲੂਵਾਲੀਆ ਖਾਸ ਤੌਰ 'ਤੇ ਮੌਜੂਦ ਸਨ। ਕੌਂਸਲਰ ਡਾ. ਸੁਨੀਤਾ ਰਿੰਕੂ, ਕੌਂਸਲਰ ਮਿੰÎਟੂ ਜੁਨੇਜਾ, ਕੁਲਦੀਪ ਸਿੰਘ ਮਿੰਟੂ, ਮੇਜਰ ਸਿੰਘ, ਭੀਮ ਸੇਨ ਜਲੋਟਾ, ਆਗਿਆਪਾਲ ਚੱਢਾ, ਸਤਨਾਮ ਬਿੱਟਾ, ਪਿੰਕੀ ਜੁਲਕਾ, ਸ਼੍ਰੀਕੰਠ ਜੱਜ, ਚੰਦਨ ਗਰੇਵਾਲ, ਕੌਂਸਲਰ ਲਖਬੀਰ ਬਾਜਵਾ, ਮਹਿੰਦਰ ਸਿੰਘ ਗੁੱਲੂ ਵੀ ਖਾਸ ਤੌਰ 'ਤੇ ਹਾਜ਼ਰ ਸਨ। ਨਗਰ ਨਿਗਮ ਦੇ ਸਾਰੇ ਅਧਿਕਾਰੀਆਂ ਨੇ ਨਵੇਂ ਡਿਪਟੀ ਮੇਅਰ ਬੰਟੀ ਨੂੰ ਫੁੱਲਾਂ ਦੇ ਗੁਲਦਸਤੇ ਦੇ ਕੇ ਸਨਮਾਨਤ ਕੀਤਾ। ਠੇਕੇਦਾਰ ਅਤੇ ਹੋਰ ਸੰਗਠਨਾਂ ਨੇ ਡਿਪਟੀ ਮੇਅਰ ਬੰਟੀ ਦਾ ਸਨਮਾਨ ਕੀਤਾ।
ਪ੍ਰੈੱਸ ਨੂੰ ਸੰਬੋਧਨ ਕਰਦਿਆਂ ਬੰਟੀ ਨੇ ਕਿਹਾ ਕਿ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਸਾਰਿਆਂ ਦੇ ਸਹਿਯੋਗ ਨਾਲ ਸ਼ਹਿਰ ਦੇ ਵਿਕਾਸ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ ਅਤੇ ਕਿਸੇ ਦਲ ਨਾਲ ਵਿਤਕਰਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੀ ਪਹਿਲ ਨਿਗਮ ਵਿਚ ਭ੍ਰਿਸ਼ਟਾਚਾਰ ਨੂੰ ਖਤਮ ਕਰਨਾ ਅਤੇ ਆਮਦਨ ਨੂੰ ਵਧਾਉਣਾ ਰਹੇਗਾ ਤਾਂ ਜੋ ਸ਼ਹਿਰ ਨੂੰ ਸਾਫ ਸੁਥਰਾ ਅਤੇ ਸੋਹਣਾ ਬਣਾਇਆ ਜਾ ਸਕੇ।