ਡਿਪਟੀ ਕਮਿਸ਼ਨਰ ਦਫਤਰ ਵੱਲੋਂ ਕਾਨੂੰਗੋ ਤੇ ਪਟਵਾਰੀਆਂ ਦੇ ਤਬਾਦਲੇ

08/08/2019 6:40:33 PM

ਸ਼ੇਰਪੁਰ,(ਅਨੀਸ਼) : ਜ਼ਿਲਾ ਸੰਗਰੂਰ ਦੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵਲੋਂ ਪ੍ਰਬੰਧਕੀ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਜ਼ਿਲੇ ਅੰਦਰ ਤਾਇਨਾਤ ਕਾਨੂੰਗੋਆਂ ਤੇ ਪਟਵਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਡਿਪਟੀ ਕਮਿਸਨਰ ਦਫਤਰ ਵਲੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ ਜਸਵੰਤ ਸਿੰਘ ਭੱਟੀ ਕਾਨੂੰਗੋ ਨੂੰ ਫਰਦ ਕੇਂਦਰ ਧੂਰੀ ਤੋਂ ਫਰਦ ਕੇਂਦਰ ਸੰਗਰੂਰ, ਗੁਰਨਾਮ ਸਿੰਘ ਕਾਨੂੰਗੋ ਨੂੰ ਫਰਦ ਕੇਂਦਰ ਸੰਗਰੂਰ ਤੋਂ ਫਰਦ ਕੇਂਦਰ ਧੂਰੀ, ਨਿਰਮਲ ਸਿੰਘ ਕਾਨੂੰਗੋ ਨੂੰ ਡੀ. ਸੀ ਦਫਤਰ ਸੰਗਰੂਰ ਤੋਂ ਫਰਦ ਕੇਂਦਰ ਅਹਿਮਦਗੜ, ਹਰਪਾਲ ਸਿੰਘ ਕਾਨੂੰਗੋ ਨੂੰ ਮਾਲੇਰਕੋਟਲਾ ਤੋਂ ਫਰਦ ਕੇਂਦਰ ਸੰਦੋੜ, ਜਗਪਾਲ ਸਿੰਘ ਕਾਨੂੰਗੋ ਨੂੰ ਏ. ਐਨ.ਐਸ. ਕੇ ਡੀ. ਸੀ ਦਫਤਰ ਸੰਗਰੂਰ ਤੋਂ ਫਰਦ ਕੇਂਦਰ ਭਿੰਡਰਾ, ਮਨੋਹਰ ਕੁਮਾਰ ਕਾਨੂੰਗੋ ਨੂੰ ਫਰਦ ਕੇਂਦਰ ਲਹਿਰਾਗਾਗਾ ਦੇ ਨਾਲ ਫਰਦ ਕੇਂਦਰ ਮੰਡਵੀ ਦਾ ਵਾਧੂ ਚਾਰਜ ਦਿੱਤਾ ਗਿਆ ਹੈ । 

ਪਟਵਾਰੀ ਵਿਚ ਕੁਲਵੀਰ ਸਿੰਘ ਨੂੰ ਤੋਗਾਵਾਲ ਤੋਂ ਲੌਗੋਵਾਲ-ਸੀ, ਮਨਦੀਪ ਸਿੰਘ ਨੂੰ ਲੋਗੋਵਾਲ-ਸੀ ਤੋਂ ਤੋਗਾਵਾਲ, ਵਨੀਤ ਮਿੱਤਲ ਨੂੰ ਖੇੜੀ , ਰਾਮ ਸਿੰਘ ਪਟਵਾਰੀ ਨੂੰ ਮਤੋਈ ਤੋਂ ਘਨੌੜ ਜੱਟਾਂ, ਹਰਦੀਪ ਸਿੰਘ ਨੂੰ ਰੁੜਕਾਂ ਤੋਂ ਬਾਲਦ ਕਲਾਂ, ਰਣਜੀਤ ਸਿੰਘ ਨੂੰ ਏ.ਓ.ਕੇ  ਸੰਗਰੂਰ ਤੋਂ ਹਰਕ੍ਰਿਸਨਪੁਰਾ, ਪੱਲਵੀ ਸਿੰਗਲਾ ਨੂੰ  ਖੇੜੀ ਤੋਂ ਸੁਨਾਮ-ਸੀ, ਗੁਰਪ੍ਰੀਤ ਸਿੰਘ ਨੂੰ ਸਤੌਜ ਤੋਂ ਢੰਢੋਲੀ ਕਲਾਂ, ਹਰਿੰਦਰ ਸਿੰਘ ਨੂੰ ਨੰਗਲਾਂ ਤੋਂ ਰਾਏਧਰਾਨਾ, ਸਵਰਨ ਸਿੰਘ ਨੂੰ ਕੁੱਪ ਤੋਂ ਗੋਬਿੰਦਪੁਰਾ, ਮਨਜੀਤ ਸਿੰਘ ਨੂੰ ਭਵਾਨੀਗੜ ਤੋਂ ਸੰਗਤਪੁਰਾ, ਜਸਪ੍ਰੀਤ ਸਿੰਘ ਹੇੜੀਕੇ ਤੋਂ ਈਸਾਪੁਰ, ਵਿਕਾਸ ਗਰਗ ਨੂੰ ਕੋਟੜਾ ਲਹਿਲ ਤੋਂ ਜਖੇਪਲ, ਅਮਰਜੀਤ ਸਿੰਘ ਨੂੰ ਸੰਗਰੂਰ-ਬੀ ਤੋਂ ਬਹਾਦਰਪੁਰ, ਅਮਰੀਕ ਸਿੰਘ ਨੂੰ ਬਹਾਦਰਪੁਰ ਤੋਂ ਸੰਗਰੂਰ , ਨੇਹਾ ਗਰਗ ਨੂੰ ਅਨਦਾਨਾ ਤੋਂ ਸਿਹਾਲ, ਪ੍ਰਿਥੀ ਚੰਦ ਨੂੰ ਮੌੜਾ ਤੋਂ ਸੁਨਾਮ-ਏ, ਗੁਰਜੀਤ ਸਿੰਘ ਨੂੰ ਸੁਨਾਮ-ਏ ਤੋਂ ਉਗਰਾਹਾਂ, ਨਿਰਪਜੀਤ ਸਿੰਘ ਨੂੰ ਮੰਡਵੀ ਤੋਂ ਮਾਹਮਦਪੁਰ, ਇਕਬਾਲ ਸਿੰਘ ਚੋਟੀਆਂ ਤੋਂ ਘੋੜੇਨਬ, ਸੁਰਿੰਦਰਪਾਲ ਸਿੰਘ ਨੂੰ ਚੀਮਾ-ਏ ਤੋਂ ਛਾਂਜਲੀ ਏ , ਭਗਵਾਨ ਦਾਸ ਨੂੰ ਗੁੱਜਰਾਂ ਤੋਂ ਸਾਦੀਹਰੀ, ਸਵਰਨ ਸਿੰਘ ਸਾਦੀਹਰੀ ਤੋਂ ਗੁੱਜਰਾਂ, ਸੁਖਵਿੰਦਰ ਸਿੰਘ ਨੂੰ ਪੁੰਨਵਾਲ ਤੋਂ ਘਨੌਰ ਕਲਾਂ ਅਤੇ ਗੁਰਦੀਪ ਸਿੰਘ ਨੂੰ ਘਨੌਰ ਕਲਾਂ ਤੋਂ ਪੁੰਨਵਾਲ ਵਿਖੇ ਤਬਦੀਲ ਕੀਤਾ ਗਿਆ ਹੈ । 


Related News