ਡਿਪਟੀ ਕਮਿਸ਼ਨਰ ਵਲੋਂ ਈ-ਐਪਿਕ ਕਾਊਂਟਰ ਦੀ ਸ਼ੁਰੂਆਤ
Monday, Feb 15, 2021 - 09:12 PM (IST)
ਹੁਸ਼ਿਆਰਪੁਰ : ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਅਪਨੀਤ ਰਿਆਤ ਨੇ ਅੱਜ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਦੇ ਸੇਵਾ ਕੇਂਦਰ ਵਿਖੇ ਈ-ਐਪਿਕ ਕੇ.ਆਈ.ਓ.ਐਸ.ਕੇ. ਦੇ ਕਾਊਂਟਰ ਦੀ ਸ਼ੁਰੂਆਤ ਕੀਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਅਮਿਤ ਕੁਮਾਰ ਪੰਚਾਲ ਵੀ ਉਨ੍ਹਾਂ ਦੇ ਨਾਲ ਸਨ।
ਇਸ ਮੌਕੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ 16 ਨਵੰਬਰ 2020 ਤੋਂ ਬਾਅਦ ਦਰਜ ਹੋਏ ਨਵੇਂ ਵੋਟਰਾਂ ਆਪਣਾ ਵੋਟਰ ਕਾਰਡ ਭਾਰਤ ਚੋਣ ਕਮਿਸ਼ਨ ਦੀ ਵੈਬਸਾਈਟ nvsp.in ’ਤੇ ਜਾਂ ਵੋਟਰ ਹੈਲਪਲਾਈ ਐਪ ਰਾਹੀਂ ਆਪਣੇ ਰਜਿਸਟਰਡ ਮੋਬਾਇਲ ਨੰਬਰ ’ਤੇ ਡਾਊਨਲੋਡ ਕਰ ਸਕਦੇ ਹਨ।ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਵੀ ਵੋਟਰ ਨੂੰ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਉਹ ਸੇਵਾ ਕੇਂਦਰ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਹੁਸ਼ਿਆਰਪੁਰ ਵਿਖੇ ਸਥਾਪਿਤ ਕਾਊਂਟਰ ਨੰਬਰ 17 ’ਤੇ ਹਾਜ਼ਰ ਹੋ ਕੇ ਆਪਣਾ e-5P93 ਡਾਊਨਲੋਡ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜਿਹੜੇ ਵੋਟਰਾਂ ਦੇ ਮੋਬਾਇਲ ਨੰਬਰ ਰਜਿਸਟਰਡ ਨਹੀਂ ਹਨ, ਉਨ੍ਹਾਂ ਦੀ ਸਹੂਲਤ ਲਈ eKY3 ਦੀ ਸੇਵਾ ਵੀ ਜਲਦ ਸ਼ੁਰੂ ਕੀਤੀ ਜਾਵੇਗੀ।
ਇਸ ਮੌਕੇ ਤਹਿਸੀਲਦਾਰ ਚੋਣਾਂ ਹਰਮਿੰਦਰ ਸਿੰਘ, ਚੋਣ ਕਾਨੂੰਗੋ ਸੁਖਦੇਵ ਸਿੰਘ, ਦੀਪਕ ਕੁਮਾਰ, ਹਰਪ੍ਰੀਤ ਕੌਰ, ਲਖਵੀਰ ਸਿੰਘ, ਰਾਜਨ ਮੋਂਗਾ, ਜਸਪ੍ਰੀਤ, ਸ਼ਾਇਨੀ ਵੀ ਮੌਜੂਦ ਸਨ।