ਪਿਮਸ ''ਚ 350 ਬੈੱਡਾਂ ਦੀ ਕੋਵਿਡ ਕੇਅਰ ਸਹੂਲਤ ਸਥਾਪਤ ਹੋਵੇਗੀ :ਡਿਪਟੀ ਕਮਿਸ਼ਨਰ

Thursday, Jul 09, 2020 - 12:47 PM (IST)

ਪਿਮਸ ''ਚ 350 ਬੈੱਡਾਂ ਦੀ ਕੋਵਿਡ ਕੇਅਰ ਸਹੂਲਤ ਸਥਾਪਤ ਹੋਵੇਗੀ :ਡਿਪਟੀ ਕਮਿਸ਼ਨਰ

ਜਲੰਧਰ (ਚੋਪੜਾ)— ਕੋਵਿਡ-19 ਮਹਾਮਾਰੀ ਦਾ ਪ੍ਰਭਾਵਸ਼ਾਲੀ ਢੰਗ ਨਾਲ ਮੁਕਾਬਲਾ ਕਰਨ ਅਤੇ ਕਿਸੇ ਵੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਪੰਜਾਬ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਪਿਮਸ) 'ਚ 350 ਬੈੱਡਾਂ ਵਾਲੀ ਕੋਵਿਡ ਕੇਅਰ ਸਹੂਲਤ ਸਥਾਪਤ ਕਰਨ ਨੂੰ ਮਨਜ਼ੂਰੀ ਦਿੱਤੀ ਗਈ। ਇਹ ਫੈਸਲਾ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਵੱਲੋਂ ਸਥਿਤੀ ਦਾ ਜਾਇਜ਼ਾ ਲੈਣ ਲਈ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਕੀਤਾ ਗਿਆ।

ਇਹ ਵੀ ਪੜ੍ਹੋ: 10 ਸਾਲ ਦੀ ਉਮਰ 'ਚ ਮਾਰੀਆਂ ਵੱਡੀਆਂ ਮੱਲਾਂ, ਲਾਂਚ ਕੀਤੀ 'ਮਿਸ਼ਨ ਫਤਿਹ' ਨਾਂ ਦੀ ਵੈੱਬਸਾਈਟ (ਵੀਡੀਓ)

ਉਨ੍ਹਾਂ ਕਿਹਾ ਕਿ ਜ਼ਰੂਰਤ ਪੈਣ 'ਤੇ ਇਸ ਨਾਲ ਸਬੰਧਤ ਐੱਮ. ਓ. ਯੂ. 'ਤੇ ਆਉਣ ਵਾਲੇ ਦਿਨਾਂ 'ਚ ਸਾਈਨ ਕੀਤੇ ਜਾਣਗੇ, ਜਿਸ ਉਪਰੰਤ ਸੂਬਾ ਸਰਕਾਰ ਵੱਲੋਂ ਇਸ ਨੂੰ ਕੋਵਿਡ ਆਈਸੋਲੇਸ਼ਨ ਸੈਂਟਰ ਐਲਾਨ ਕੀਤਾ ਜਾਵੇਗਾ। ਉੱਚ ਪੱਧਰੀ ਟੀਮ ਨਾਲ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹੁਣ ਜਦੋਂ ਸਾਰਾ ਵਿਸ਼ਵ ਕੋਵਿਡ-19 ਮਹਾਮਾਰੀ ਵਿਰੁੱਧ ਜੰਗ ਲੜ ਰਿਹਾ ਹੈ ਤਾਂ ਪਿਮਸ ਵੱਲੋਂ ਜ਼ਿਲ੍ਹਾ ਪੱਧਰ 'ਤੇ ਇਸ ਲੜਾਈ 'ਚ ਅਹਿਮ ਭੂਮਿਕਾ ਨਿਭਾਈ ਜਾ ਸਕਦੀ ਹੈ।
ਇਹ ਵੀ ਪੜ੍ਹੋ: ਬਹੁਮੰਜ਼ਿਲਾਂ ਹੋਟਲ ਤੋਂ ਡਿੱਗਣ ਕਰਕੇ ਹੋਟਲ ਮੈਨੇਜਰ ਦੀ ਸ਼ੱਕੀ ਹਾਲਾਤ ’ਚ ਮੌਤ

ਉਨ੍ਹਾਂ ਕਿਹਾ ਕਿ ਮੈਡੀਕਲ ਕਾਲਜ ਅਤੇ ਹਸਪਤਾਲ ਹੋਣ ਕਾਰਨ ਇਥੇ ਕੋਰੋਨਾ ਵਾਇਰਸ ਦਾ ਪ੍ਰਭਾਵਸ਼ਾਲੀ ਢੰਗ ਨਾਲ ਮੁਕਾਬਲਾ ਕਰਨ ਲਈ ਉਚਿਤ ਬੁਨਿਆਦੀ ਢਾਂਚਾ ਮੌਜੂਦ ਹੈ। ਕੋਰੋਨਾ ਵਾਇਰਸ ਦਾ ਪ੍ਰਭਾਵਸ਼ਾਲੀ ਢੰਗ ਨਾਲ ਮੁਕਾਬਲਾ ਕਰਨ ਲਈ ਪ੍ਰਾਈਵੇਟ ਹਸਪਤਾਲ ਦੀਆਂ ਸੇਵਾਵਾਂ ਨੂੰ ਵੀ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸੰਕਟ ਦੇ ਇਸ ਸਮੇਂ ਪ੍ਰਾਈਵੇਟ ਹਸਪਤਾਲਾਂ ਨੂੰ ਮਾਨਵਤਾ ਦੀ ਸੇਵਾ ਲਈ ਅੱਗੇ ਆਉਣਾ ਚਾਹੀਦਾ ਹੈ।
ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ 'ਚ 'ਕੋਰੋਨਾ' ਕਾਰਨ ਪਹਿਲੀ ਮੌਤ, ਜਲੰਧਰ ਦੇ ਸਿਵਲ ਹਸਪਤਾਲ 'ਚ ਵਿਅਕਤੀ ਨੇ ਤੋੜਿਆ ਦਮ
ਇਹ ਵੀ ਪੜ੍ਹੋ:ਜਲੰਧਰ ਜ਼ਿਲ੍ਹੇ 'ਚ ਬੇਕਾਬੂ ਹੋਇਆ 'ਕੋਰੋਨਾ', ਪੀੜਤਾਂ ਦਾ ਅੰਕੜਾ ਪੁੱਜਾ 1000 ਦੇ ਪਾਰ


author

shivani attri

Content Editor

Related News