ਜ਼ਹਿਰੀਲੀ ਚਾਈਨਾ ਪੂੜੀ ਦਵਾਈ ਨਾਲ ਪਕਾਏ ਜਾ ਰਹੇ ਹਨ ਫਰੂਟਸ

Friday, Jun 22, 2018 - 10:38 AM (IST)

ਫਿਰੋਜ਼ਪੁਰ (ਸ਼ੈਰੀ) - ਮਿਸ਼ਨ ਤੰਦਰੁਸਤ ਪੰਜਾਬ ਨੂੰ ਲੈ ਕੇ ਮੰਡੀ ਬੋਰਡ ਵਿਭਾਗ ਦੇ ਡੀ.ਐੱਮ.ਓ. ਸਵਰਨ ਸਿੰਘ, ਫੋਟੀ ਕਲਚਰ ਵਿਭਾਗ ਦੇ ਡਿਪਟੀ ਡਾਇਰੈਕਟਰ ਨਰਿੰਦਰ ਸਿੰਘ ਮੱਲ੍ਹੀ, ਰਣਦੀਪ ਹਾਂਡਾ ਡਿਪਟੀ ਡਾਇਰੈਕਟਰ ਡੇਅਰੀ ਵਿਭਾਗ, ਮਨਜਿੰਦਰ ਸਿੰਘ ਢਿੱਲੋਂ ਫੂਡ ਸੇਫਟੀ ਵਿਭਾਗ ਆਦਿ ਵਿਭਾਗਾਂ ਦੇ ਅਧਿਕਾਰੀਆਂ ਨੇ ਫਿਰੋਜ਼ਪੁਰ ਦੀ ਫਰੂਟ ਮੰਡੀ ਵਿਖੇ ਫਰੂਟ ਕੰਪਨੀ ਦੇ ਵੱਖ-ਵੱਖ ਫਰੂਟਸ ਦਾ ਨਿਰੀਖਣ ਕੀਤਾ। 
ਇਸ ਬਾਰੇ ਜਾਣਕਾਰੀ ਦਿੰਦਿਆ ਸਵਰਨ ਸਿੰਘ ਡੀ.ਐੱਮ.ਓ.ਅਤੇ ਮਨਜਿੰਦਰ ਸਿੰਘ ਢਿੱਲੋਂ ਫੂਡ ਸੇਫਟੀ ਅਫ਼ਸਰ ਨੇ ਕਿਹਾ ਕਿ ਨਾਤੀਸ ਫਰੂਟ ਕੰਪਨੀ ਏ. ਪੀ. ਐੱਮ. ਸੀ. ਪੈਕ ਹਾਊਸ 'ਤੇ ਪਕਾਏ ਜਾਂਦੇ ਕੇਲਿਆਂ ਦਾ ਨਿਰੀਖਣ ਕੀਤਾ ਗਿਆ। ਇਸ ਮੌਕੇ ਕੇਲੇ ਪਕਾਉਣ ਲਈ ਵਰਤੀ ਜਾ ਰਹੀ ਗੈਸ ਨੂੰ ਕਬਜ਼ੇ 'ਚ ਲੈ ਕੇ ਲਾਬੋਟਰੀ 'ਚ ਜਾਂਚ ਲਈ ਭੇਜ ਦਿੱਤਾ ਗਿਆ। ਇਸ ਤੋਂ ਇਲਾਵਾ ਅਰਪਰ ਫਰੂਟ ਕੰਪਨੀ ਵਿਖੇ ਅੰਬਾਂ ਅਤੇ ਆਰ.ਕੇ ਫਰੂਟ ਕੇਲੇ ਨਿਰੀਖਣ ਵੀ ਕੀਤਾ ਗਿਆ, ਜਿਸ 'ਚ ਇਨ੍ਹਾਂ ਨੂੰ ਪਕਾਉਣ ਲਈ ਚਾਈਨਾ ਪੂੜੀ ਦਵਾਈ ਦੀ ਵਰਤੋਂ ਕੀਤੀ ਜਾਂਦੀ ਸੀ। ਉਨ੍ਹਾਂ ਦੱਸਿਆ ਕਿ ਇਹ ਚਾਈਨਾ ਪੂੜੀ ਵਾਲੀ ਦਵਾਈ 100 ਪੀ.ਪੀ. ਐੱਮ. 6 ਟਨ ਫਰੂਟ 'ਚ ਵਰਤੀ ਜਾਂਦੀ ਹੈ ਪਰ ਇੱਥੇ 10 ਕਿਲੋ ਫਰੂਟ ਪਕਾਉਣ 'ਚ 2 ਪੂੜੀਆਂ ਦਾ ਇਸਤਮਾਲ ਕੀਤਾ ਜਾ ਰਿਹਾ ਹੈ। ਇਸ ਦਵਾਈ ਨਾਲ ਪੱਕੇ ਹੋਏ ਫਰੂਟ ਖਾਣ ਨਾਲ ਉਲਟੀਆਂ, ਕੈਂਸਰ ਤੇ ਪੇਟੀਆਂ ਅਨੇਕਾਂ ਬੀਮਾਰੀਆਂ ਸਰੀਰ ਨੂੰ ਲੱਗ ਸਕਦੀਆਂ ਹਨ।


Related News