ਐਕਸਾਈਜ਼ ਵਿਭਾਗ ਵਲੋਂ ਕਈ ਪਿੰਡਾਂ ’ਚ ਛਾਪੇਮਾਰੀ
Monday, Mar 22, 2021 - 02:17 PM (IST)
ਬਟਾਲਾ (ਬੇਰੀ)- ਅੱਜ ਐਕਸਾਈਜ਼ ਸੈੱਲ ਬਟਾਲਾ ਵਲੋਂ ਵੱਖ-ਵੱਖ ਪਿੰਡਾਂ ਵਿਚ ਛਾਪੇਮਾਰੀ ਕੀਤੀ ਗਈ। ਇਸ ਸਬੰਧੀ ਐਕਸਾਈਜ਼ ਸੈੱਲ ਬਟਾਲਾ ਦੇ ਇੰਚਾਰਜ ਬਲਵਿੰਦਰ ਸਿੰਘ ਜਾਲਮ ਨੇ ਦੱਸਿਆ ਕਿ ਐੱਸ.ਐੱਸ.ਪੀ ਰਛਪਾਲ ਸਿੰਘ ਵਲੋਂ ਨਾਜਾਇਜ਼ ਸ਼ਰਾਬ ਦੀ ਤਸਕਰੀ ਨੂੰ ਰੋਕਣ ਲਈ ਵਿੱਢੀ ਗਈ ਮੁਹਿੰਮ ਤਹਿਤ ਐਕਸਾਈਜ਼ ਵਿਭਾਗ ਦੀ ਟੀਮ ਵਲੋਂ ਉਨ੍ਹਾਂ ਦੀ ਅਗਵਾਈ ਹੇਠ ਵੱਖ-ਵੱਖ ਪਿੰਡਾਂ ਸ਼ਾਹਬਾਦ, ਕਾਲੀਆਂ, ਮਲਕਪੁਰ, ਧੁੱਪਸੜੀ, ਸ਼ਾਮਪੁਰਾ ਤੇ ਮੜੀਆਂਵਾਲ ਵਿਖੇ ਛਾਪੇਮਾਰੀ ਕੀਤੀ ਗਈ।
ਇਸ ਦੌਰਾਨ ਪਿੰਡ ਕਾਲੀਆਂ ’ਚੋਂ ਮੇਨ ਸੜਕ ਨਾਲ ਲੁਕਾ ਕੇ ਲਾਵਾਰਿਸ ਹਾਲਤ ਵਿਚ ਰੱਖੀ 100 ਕਿਲੋ ਲਾਹਨ ਬਰਾਮਦ ਕਰਕੇ ਇਸ ਨੂੰ ਮੌਕੇ ’ਤੇ ਇੰਸਪੈਕਟਰ ਹਰਵਿੰਦਰ ਸਿੰਘ ਦੀ ਨਿਗਰਾਨੀ ਵਿਚ ਨਸ਼ਟ ਕਰ ਦਿੱਤਾ ਗਿਆ। ਇੰਚਾਰਜ ਬਲਵਿੰਦਰ ਸਿੰਘ ਜਾਲਮ ਨੇ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਪਿੰਡ ਮੜੀਆਂਵਾਲ ਸਥਿਤ ਪੁੱਡਾ ਕਾਲੋਨੀ ਕੋਲ ਲੁਕਾ ਕੇ ਰੱਖੀ ਨਾਜਾਇਜ਼ ਦੇਸੀ ਸ਼ਰਾਬ ਦੀਆਂ 20 ਬੋਤਲਾਂ ਬਰਾਮਦ ਕੀਤੀਆਂ ਗਈਆਂ, ਜਿਸ ਨੂੰ ਸੁਰਿੰਦਰ ਸਿੰਘ ਕਾਹਲੋਂ ਇੰਸਪੈਕਟਰ ਐਕਸਾਈਜ਼ ਵਿਭਾਗ ਦੀ ਨਿਗਰਾਨੀ ਵਿਚ ਕਬਜ਼ੇ ਵਿਚ ਲੈ ਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਟੀਮ ਵਿਚ ਏ.ਐੱਸ.ਆਈ ਇਮਾਨੂੰਅਲ, ਏ.ਐੱਸ.ਆਈ ਕੁਲਬੀਰ ਸਿੰਘ, ਠੇਕਿਆਂ ਦੀ ਰੇਡ ਪਾਰਟੀ ਦੇ ਇੰਚਾਰਜ ਗੁਰਪ੍ਰੀਤ ਸਿੰਘ ਗੋਪੀ ਉੱਪਲ ਹਾਜ਼ਰ ਸਨ।