ਫੀਸ ਮੰਗਣ ਵਾਲੇ ਸਕੂਲਾਂ ਦੇ ਖਿਲਾਫ ਨੋਟਿਸ ਜਾਰੀ, ਜਵਾਬ ਨਾ ਦੇਣ ’ਤੇ ਐੱਨ.ਓ.ਸੀ. ਹੋ ਸਕਦੀ ਹੈ ਰੱਦ
Wednesday, Apr 15, 2020 - 04:42 PM (IST)
ਅੰਮ੍ਰਿਤਸਰ (ਦਲਜੀਤ): ਸਿੱਖਿਆ ਵਿਭਾਗ ਵਲੋਂ ਕਰਫਿਊ ਦੌਰਾਨ ਵਿਦਿਆਰਥੀਆਂ ਤੋਂ ਫੀਸਾਂ ਅਤੇ ਆਟੋ ਦਾ ਕਿਰਾਇਆ ਮੰਗਣ ਵਾਲੇ ਸਕੂਲਾਂ ਨੂੰ ਅੱਜ ਨੋਟਿਸ ਜਾਰੀ ਕੀਤਾ ਗਿਆ ਹੈ। ਜ਼ਿਲਾ ਸਿੱਖਿਆ ਅਧਿਕਾਰੀ ਰਾਜੇਸ਼ ਸ਼ਰਮਾ ਨੇ ਇਸ ਸਬੰਧ ’ਚ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ 3 ਦਿਨਾਂ ’ਚ ਜੇਕਰ ਸਕੂਲਾਂ ਨੇ ਜਵਾਬ ਨਾ ਦਿੱਤਾ ਤਾਂ ਉਸ ਦੀ ਐੱਨ.ਓ.ਸੀ. ਰੱਦ ਕਰਨ ਦੇ ਲਈ ਆਈ.ਸੀ.ਆਈ. ਬੋਰਡ ਨੂੰ ਲਿਖਿਆ ਜਾਵੇਗਾ।
ਇਹ ਵੀ ਪੜ੍ਹੋ: ਡੇਰਾ ਪ੍ਰਮੁੱਖ ਦੀ ਧਮਕੀ: ਨਿਹੰਗਾਂ ਨੇ ਕੀਤਾ ਸਹੀ ਕੰਮ, ਮੇਰੇ ਡੇਰੇ ’ਚ ਵੜ ਕੇ ਦੇਖੇ ਪੁਲਸ ਹੋਵੇਗਾ ਬੁਰਾ ਅੰਜਾਮ
ਮਿਲੀ ਜਾਣਕਾਰੀ ਮੁਤਾਬਕ ਨੋਟਿਸ ’ਚ ਲਿਖਿਆ ਗਿਆ ਹੈ ਕਿ ਵਿਭਾਗ ਵਲੋਂ ਇਹ ਪਹਿਲਾਂ ਹੀ ਹਿਦਾਇਤ ਦਿੱਤੀ ਸੀ ਕਿ ਫੀਸ ਦੀ ਮਿਤੀ ਨੂੰ ਅੱਗੇ ਵਧਾ ਦਿੱਤਾ ਜਾਵੇ ਅਤੇ ਕਿਸੇ ਵੀ ਰਿਸ਼ਤੇਦਾਰ ਨੂੰ ਫੀਸ ’ਚ ਦੇਰੀ ਦਾ ਜੁਰਮਾਨਾ ਨਾ ਲਗਾਇਆ ਜਾਵੇ ਪਰ ਫਿਰ ਵੀ ਕਈ ਸਕੂਲਾਂ ਦੇ ਖਿਲਾਫ ਸ਼ਿਕਾਇਤ ਦਰਜ ਕੀਤੀ ਗਈ ਹੈ। ਇਸ ਨੂੰ ਦੇਖਦੇ ਹੋਏ ਇਹ ਨੋਟਿਸ ਜਾਰੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਪੁਲਸ ’ਤੇ ਹਮਲਾ ਕਰਨ ਵਾਲੇ ਨਿਹੰਗਾਂ ਦੀ ਹਮਾਇਤ ਕਰਨ ਵਾਲਾ ਗ੍ਰੰਥੀ ਗ੍ਰਿਫ਼ਤਾਰ