ਸਿੱਖਿਆ ਵਿਭਾਗ ਵੱਲੋਂ ਸਵੇਰ ਦੀ ਸਭਾ ਅਤੇ ਸਮਾਂ ਸਾਰਣੀ ਵਿਚ ਤਬਦੀਲੀ
Tuesday, Aug 27, 2019 - 05:26 PM (IST)
ਅੈਸ.ਏ.ਐਸ.ਨਗਰ ( ਿਵੱਕੀ ) : ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਵਿਚ ਸਵੇਰ ਦੀ ਸਭਾ ਅਤੇ ਵੱਖ-ਵੱਖ ਪੀਰੀਅਡਾਂ ਦੇ ਸਮੇਂ ਵਿਚ ਤਬਦੀਲੀ ਕੀਤੀ ਗਈ ਹੈ। ਸਿੱਖਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾਇਰੈਕਟਰ ਐਸ.ਸੀ.ਈ.ਆਰ.ਟੀ.ਵੱਲੋਂ ਜਾਰੀ ਪੱਤਰ ਅਨੁਸਾਰ ਸਮੂਹ ਸਰਕਾਰੀ ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਸਵੇਰ ਦੀ ਸਭਾ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਰੋਜ਼ਾਨਾ ਗਤੀਵਿਧੀਆਂ ਜਿਵੇਂ The word of the day, Udaan Questions ਆਦਿ ਲਈ ਸਵੇਰ ਦੀ ਸਭਾ ਦਾ ਸਮਾਂ 20 ਮਿੰਟ ਤੋਂ ਵਧਾ ਕੇ 30 ਮਿੰਟ ਕੀਤਾ ਗਿਆ ਹੈ।
ਵਿਭਾਗ ਵੱਲੋਂ ਜਾਰੀ ਪੱਤਰ ਅਨੁਸਾਰ ਸਵੇਰ ਦੀ ਸਭਾ ਦਾ ਸਮਾਂ ਸਵੇਰ 8 ਵਜੇ ਤੋਂ 8.30 ਤੱਕ ਕੀਤਾ ਗਿਆ ਹੈ। ਪਹਿਲਾ ਪੀਰੀਅਡ 8.30 ਤੋਂ 9.10, ਦੂਜਾ ਪੀਰੀਅਡ 9.10 ਤੋਂ 9.50, ਤੀਜਾ ਪੀਰੀਅਡ 9.50 ਤੋਂ 10.30, ਚੌਥਾ ਪੀਰੀਅਡ 10.30 ਤੋਂ 11.10, ਪੰਜਵਾਂ ਪੀਰੀਅਡ 11.10 ਤੋਂ 11.50, ਅੱਧੀ ਛੁੱਟੀ 11.50 ਤੋਂ 12.10, ਛੇਵਾਂ ਪੀਰੀਅਡ 12.10 ਤੋਂ 12.50, ਸੱਤਵਾਂ ਪੀਰੀਅਡ 12.50 ਤੋਂ 1.25 ਅਤੇ 1.25 ਤੋਂ 2.00 ਵਜੇ ਤੱਕ ਅੱਠਵੇਂ ਪੀਰੀਅਡ ਦਾ ਸਮਾਂ ਕਰ ਦਿੱਤਾ ਗਿਆ ਹੈ।