ਵੈਟਨਰੀ ਇੰਸਪੈਕਟਰਾਂ ਨੂੰ ਮਿਲਿਆ ਉਚੇਰਾ ਗਰੇਡ, ਐਸੋਸੀਏਸ਼ਨ ਨੇ ਕੀਤਾ ਮੰਤਰੀ ਬਾਜਵਾ ਦਾ ਧੰਨਵਾਦ

Friday, Aug 28, 2020 - 03:01 PM (IST)

ਵੈਟਨਰੀ ਇੰਸਪੈਕਟਰਾਂ ਨੂੰ ਮਿਲਿਆ ਉਚੇਰਾ ਗਰੇਡ, ਐਸੋਸੀਏਸ਼ਨ ਨੇ ਕੀਤਾ ਮੰਤਰੀ ਬਾਜਵਾ ਦਾ ਧੰਨਵਾਦ

ਪਠਾਨਕੋਟ (ਆਦਿਤਿਆ): ਅੱਜ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪੰਜਾਬ ਨੇ 158 ਵੈਟਨਰੀ ਇੰਸਪੈਕਟਰਾਂ ਨੂੰ ਉਚੇਰਾ ਗਰੇਡ ਪੇਅ 4200 ਆਪਣੇ ਹੁਕਮ ਨੰਬਰ 12692 ਮਿਤੀ 28/8/2020 ਦੇ ਅਨੁਸਾਰ ਮਾਣਯੋਗ ਮੰਤਰੀ ਸਰਦਾਰ ਤ੍ਰਿਪਤ ਰਾਜਿੰਦਰ ਬਾਜਵਾ ਜੀ ਦੇ ਸੁਹਿਰਦ ਉਪਰਾਲਿਆਂ ਸਦਕਾ ਜਾਰੀ ਕਰਕੇ ਵੈਟਨਰੀ ਇੰਸਪੈਕਟਰਾਂ ਨੂੰ ਵੱਡੀ ਰਾਹਤ ਦੇਣ ਲ‌ਈ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਸੱਚਰ, ਸੂਬਾ ਜਨਰਲ ਸਕੱਤਰ ਕੇਵਲ ਸਿੰਘ ਸਿੱਧੂ, ਵਿੱਤ ਸਕੱਤਰ ਰਜੀਵ ਮਲਹੋਤਰਾ,ਕਿਸ਼ਨ ਚੰਦਰ ਮਹਾਜਨ,ਗੁਰਦੀਪ ਸਿੰਘ ਬਾਸੀ, ਮਨਦੀਪ ਸਿੰਘ ਗਿੱਲ,ਹਰਪ੍ਰੀਤ ਸਿੰਘ,ਜਸਵਿੰਦਰ ਸਿੰਘ‌ ਢਿਲੋਂ ਆਦਿ ਆਗੂਆਂ ਨੇ ਬਾਜਵਾ ਸਾਹਿਬ ਦਾ ਦਿਲ‌ੋਂ‌ ਧੰਨਵਾਦ ਕੀਤਾ।

ਇਹ ਵੀ ਪੜ੍ਹੋ:  ਪਰਮਿੰਦਰ ਢੀਂਡਸਾ ਦੀ ਪਤਨੀ ਨੂੰ ਵੀ ਹੋਇਆ ਕੋਰੋਨਾ, ਪਿਓ-ਪੁੱਤ ਹੋਏ ਕੁਆਰੰਟਾਈਨ

ਸੂਬਾ ਪ੍ਰੈੱਸ ਸਕੱਤਰ ਕ੍ਰਿਸ਼ਨ ਚੰਦਰ ਮਹਾਜਨ‌ ਨੇ ਮੰਤਰੀ ਸਾਹਿਬ ਨੂੰ ਸਮੁੱਚੀ ਐਸੋਸੀਏਸ਼ਨ ਵਲੋਂ ਬੇਨਤੀ ਕੀਤੀ ਕਿ ਉਨ੍ਹਾਂ ਦੇ ਸਰਵਿਸ ਰੂਲਾਂ ਸਮੇਤ ਬਾਕੀ ਮੰਗਾਂ ਜੋ ਲੰਮੇਂ ਸਮੇਂ ਤੋਂ ਲਟਕ ਰਹੀਆਂ ਹਨ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਲਾਗੂ ਕਰਕੇ ਅਮਲੀ ਜਾਮਾ ਪਹਿਨਾਇਆ ਜਾਵੇ ਤਾਂ‌ ਕਿ ਵੈਟਨਰੀ ਇੰਸਪੈਕਟਰ ਪਸ਼ੂ ਪਾਲਕਾਂ ਦੀ ਹੋਰ ਵੀ ਤਨਦੇਹੀ ਨਾਲ ਸੇਵਾ ਕਰ ਸਕਣ। ਅਖੀਰ 'ਚ ਸੱਚਰ ਨੇ ਕਿਹਾ ਕਿ ਉਨ੍ਹਾਂ ਤੇ ਭਰੋਸਾ ਕਰਨ ਵਾਲੇ ਸਾਥੀਆਂ ਦੀ ਹਰ‌ ਮੰਗ ਅਤੇ ਮੁਸ਼ਕਲ ਨੂੰ ਉਹ ਲਾਗੂ ਕਰਨ ਅਤੇ ਉਸਦਾ ਹੱਲ ਕਰਨ ਲ‌ਈ ਭਵਿੱਖ 'ਚ ਵੀ ਉਹ  ਵਚਨਬੱਧ ਨੇ ਤੇ ਹਰ ਮੰਗ ਨੂੰ ਮਨਾਉਣ ਲ‌ਈ ਦਿਨ-ਰਾਤ ਇਕ‌ ਕਰ ਦੇਣਗੇ।

ਇਹ ਵੀ ਪੜ੍ਹੋ:  ਗੁੰਡਾਗਰਦੀ ਦੀ ਇੰਤਹਾਅ: ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੀਤਾ ਜਬਰ-ਜ਼ਿਨਾਹ


author

Shyna

Content Editor

Related News