ਗੱਡੀ ਖਡ਼੍ਹੀ ਕਰਨ ਨੂੰ ਲੈ ਕੇ ਹੋਏ ਝਗਡ਼ੇ ’ਚ ਦਿਓਰ-ਭਰਜਾਈ ਸਮੇਤ 3 ਜ਼ਖਮੀ

Friday, Jun 29, 2018 - 12:41 AM (IST)

ਗੱਡੀ ਖਡ਼੍ਹੀ ਕਰਨ ਨੂੰ ਲੈ ਕੇ ਹੋਏ ਝਗਡ਼ੇ ’ਚ ਦਿਓਰ-ਭਰਜਾਈ ਸਮੇਤ 3 ਜ਼ਖਮੀ

ਬਟਾਲਾ, (ਬੇਰੀ)- ਪਿੰਡ ਚੂਹੇਵਾਲ ਵਿਖੇ ਗੱਡੀ ਖਡ਼੍ਹੀ ਕਰਨ ਨੂੰ ਲੈ ਕੇ ਹੋਏ ਝਗਡ਼ੇ ਵਿਚ ਦਿਓਰ-ਭਰਜਾਈ ਸਮੇਤ ਤਿੰਨ ਜਣੇ ਜ਼ਖਮੀ ਹੋ ਗਏ।
ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਪਲਵਿੰਦਰ ਸਿੰਘ ਉਰਫ ਪਿੰਟਾ ਪੁੱਤਰ ਮੋਹਨ ਸਿੰਘ ਵਾਸੀ ਚੂਹੇਵਾਲ ਨੇ ਦੱਸਿਆ ਕਿ ਮੈਂ ਆਪਣੀ ਗੱਡੀ ਗਲੀ ਵਿਚ ਖਡ਼੍ਹੀ ਕਰਨ ਲੱਗਾ ਤਾਂ ਉਥੇ ਸਾਡੇ ਗੁਆਂਢ ਵਿਚ ਰਹਿੰਦਾ ਵਿਅਕਤੀ ਸਵਿੰਦਰ ਸਿੰਘ ਪੁੱਤਰ ਸਾਧੂ ਸਿੰਘ ਖਡ਼੍ਹਾ ਸੀ, ਜਿਸ ਨੂੰ ਮੈਂ ਸਾਈਡ ’ਤੇ ਹੋਣ ਲਈ ਆਖਿਆ ਤਾਂ ਉਸ ਨੇ ਮੇਰੇ ਨਾਲ ਝਗਡ਼ਾ ਸ਼ੁਰੂ ਕਰ ਦਿੱਤਾ ਅਤੇ ਤੇਜ਼ਧਾਰ ਹਥਿਅਰਾਂ ਨਾਲ ਸਾਥੀਆਂ ਸਮੇਤ ਹਮਲਾ ਕਰ ਕੇ ਮੈਨੂੰ ਜ਼ਖਮੀ ਕਰ ਦਿੱਤਾ। ਪਲਵਿੰਦਰ  ਮੁਤਾਬਕ ਇਸ ਸਬੰਧੀ ਜਦੋਂ ਥਾਣਾ ਰੰਗਡ਼ ਨੰਗਲ ਦੀ ਪੁਲਸ ਨੂੰ ਉਸ ਰਿਪੋਰਟ ਦਰਜ ਕਰਵਾਉਣ ਲਈ ਗਿਆ ਤਾਂ ਉਕਤ ਵਿਅਕਤੀ ਨੇ ਸਾਡੇ ਘਰ ਦਾਖਲ ਹੋ ਕੇ ਸਾਥੀਆਂ ਸਮੇਤ ਮੇਰੀ ਭਰਜਾਈ ਜਸਬੀਰ ਕੌਰ ਪਤਨੀ ਖਜਾਨ ਸਿੰਘ ਨੂੰ ਸੱਟਾਂ ਮਾਰ ਕੇ ਜ਼ਖਮੀ ਕਰ ਦਿੱਤਾ ਤੇ ਭੱਜ ਗਏ। ਉਪਰੰਤ  ਉਸ ਨੂੰ ਪਰਿਵਾਰ ਵਾਲਿਆਂ ਨੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾÎਇਆ। ®ਓਧਰ, ਦੂਜੇ ਪਾਸੇ ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਵਿਅਕਤੀ ਸਵਿੰਦਰ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਚੂਹੇਵਾਲ ਨੇ ਦੱਸਿਆ ਕਿ ਮੇਰਾ ਲਡ਼ਕਾ ਪਿੰਡ ਛੁੱਟੀ ’ਤੇ ਆਇਆ ਸੀ, ਜਿਸ ਨੂੰ ਉਕਤ ਪਲਵਿੰਦਰ ਸਿੰਘ ਗਲਤ ਨਾਂ ਲੈ ਕੇ ਚਿਡ਼ਾਉੁਂਂਦਾ ਸੀ,  ਿਜਸ  ਕਾਰਨ ਦੋਵਾਂ ਵਿਚ ਆਪਸੀ ਝਗੜਾ ਹੋ ਗਿਅਾ, ਜਿਸ ਤੋਂ ਬਾਅਦ ਮੇਰਾ ਲਡ਼ਕਾ ਘਰ ਵਾਪਸ ਆ ਗਿਆ ਤਾਂ ਪਲਵਿੰਦਰ ਨੇ ਸਾਡੇ ਘਰ ਵਿਚ ਦਾਖਲ ਹੋ ਕੇ ਜਿਥੇ ਮੈਨੂੰ ਸੱਟਾਂ ਮਾਰੀਆਂ, ਉਥੇ ਨਾਲ ਹੀ ਮੇਰਾ ਲਡ਼ਕਾ ਵਾਲ-ਵਾਲ ਬਚ ਗਿਆ। ਉਪਰੰਤ ਪਰਿਵਾਰ ਵਾਲਿਆਂ ਨੇ ਮੇਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ।
 


Related News