ਫਿਰੋਜ਼ਪੁਰ ਦੇ ਡੀ. ਸੀ ਦਫਤਰ ਦੇ ਕਈ ਵਿਭਾਗ ''ਚ ਲੱਗੀਆਂ ਬਾਇਓਮੈਟ੍ਰਿਕ ਮਸ਼ੀਨਾਂ

Tuesday, Jun 13, 2017 - 04:31 PM (IST)

ਫਿਰੋਜ਼ਪੁਰ ਦੇ ਡੀ. ਸੀ ਦਫਤਰ ਦੇ ਕਈ ਵਿਭਾਗ ''ਚ ਲੱਗੀਆਂ ਬਾਇਓਮੈਟ੍ਰਿਕ ਮਸ਼ੀਨਾਂ


ਫਿਰੋਜ਼ਪੁਰ—ਫਿਰੋਜ਼ਪੁਰ ਦੇ ਪ੍ਰਸ਼ਾਸਨ ਅਧਿਕਾਰੀਆਂ ਦੀ ਲੇਟ-ਲਤੀਫੀ ਨੂੰ ਸਰਕਾਰ ਅਤੇ ਲੋਕਾਂ ਦੇ ਸਾਹਮਣੇ ਰੱਖਿਆ ਗਿਆ ਸੀ ਜਿਸ 'ਤੇ ਹੁਣ ਸਰਕਾਰ ਅਤੇ ਪ੍ਰਸ਼ਾਸਨ ਜਾਗ ਗਿਆ ਹੈ। ਉਨ੍ਹਾਂ ਫਿਰੋਜ਼ਪੁਰ ਦੇ ਡੀ. ਸੀ. ਕੰਪਲੈਕਸ ਤੋਂ ਇਲਾਵਾ ਪੂਰੇ ਜ਼ਿਲ੍ਹੇ 'ਚ ਬਾਇਓਮੈਟ੍ਰਿਕ ਮਸ਼ੀਨਾਂ ਰਾਹੀ ਹਾਜ਼ਰੀ ਲਗਾਉਣੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੀ ਵਰਤੋਂ ਨਾਲ ਆਮ ਲੋਕ ਖੁਸ਼ ਹਨ ਤੇ ਦੂਰ ਤੋਂ ਆਉਣ ਵਾਲੇ ਉਨ੍ਹਾਂ ਲੋਕਾਂ ਨੂੰ ਰਾਹਤ ਮਿਲੇਗੀ ਜਿਨ੍ਹਾਂ ਨੂੰ ਅਧਿਕਾਰੀ ਦੇ ਨਾ ਬੈਠਣ 'ਤੇ ਖਾਲੀ ਹੱਥ ਵਾਪਸ ਆਉਣਾ ਪੈਂਦਾ ਸੀ।
ਇਸ ਮਾਮਲੇ 'ਚ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਰਾਮਵੀਰ ਨੇ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹੁਣ ਫਿਰੋਜ਼ਪੁਰ ਹੈੱਡਕੁਆਟਰ ਦੇ ਸਾਰੇ ਵਿਭਾਗਾਂ ਤੋਂ ਇਲਾਵਾ ਜ਼ਿਲ੍ਹੇ ਦੇ ਸਬ ਡਿਵੀਜ਼ਨ, ਤਹਸੀਲਦਾਰ ਬੀ. ਡੀ. ਪੀ. ਓ ਦੇ ਦਫਤਰ 'ਚ ਬਾਇਓਮੈਟ੍ਰਿਕ ਮਸ਼ੀਨਾਂ ਲਗਾਇਆ ਜਾ ਰਹੀਆਂ ਹਨ। ਇਨ੍ਹਾਂ ਮਸ਼ੀਨ 'ਤੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਹਾਜ਼ਰੀ 9 ਤੋਂ 5 ਵਜੇ ਤੱਕ ਲੱਗਦੀ ਰਹੇਗੀ ਜਿਸ ਨਾਲ ਲੋਕਾਂ ਨੂੰ ਰਾਹਤ ਮਿਲਣ ਦੀ ਆਸ ਹੈ।
ਲੋਕਾਂ ਨੇ ਇਸ ਮਾਮਲੇ ਸਬੰਧੀ ਕਿਹਾ ਹੈ ਕਿ ਬਾਇਓਮੈਟ੍ਰਿਕ ਮਸ਼ੀਨ ਹੋਣ 'ਤੇ ਸਾਰੇ ਅਧਿਕਾਰੀ ਆਪਣੀਆਂ ਸੀਟਾਂ 'ਤੇ ਹਾਜ਼ਰ ਰਹਿਣਗੇ ਅਤੇ ਦੂਰ ਤੋਂ ਆਉਣ ਵਾਲੇ ਲੋਕਾਂ ਨੂੰ ਰਾਹਤ ਰਹੇਗੀ ਅਤੇ ਕੰਮ ਜਲਦੀ ਹੋ ਜਾਣਗੇ।


Related News