ਲੁਧਿਆਣਾ ਵਾਸੀਆਂ ਲਈ ਚਿੰਤਾ ਭਰੀ ਖ਼ਬਰ, ਇਨ੍ਹਾਂ ਇਲਾਕਿਆਂ 'ਤੇ ਤੇਜ਼ੀ ਨਾਲ ਵੱਧ ਰਹੇ ਡੇਂਗੂ ਦੇ ਮਰੀਜ਼
Tuesday, Oct 17, 2023 - 03:58 PM (IST)
ਲੁਧਿਆਣਾ (ਸਹਿਗਲ) : ਮਹਾਨਗਰ ’ਚ ਡੇਂਗੂ ਦਾ ਪ੍ਰਕੋਪ ਤੇਜ਼ੀ ਨਾਲ ਵੱਧ ਰਿਹਾ ਹੈ। ਸ਼ਹਿਰ ਦੇ ਕੁਝ ਵੱਡੇ ਹਸਪਤਾਲਾਂ ’ਚ ਡੇਂਗੂ ਦੇ 81 ਮਰੀਜ਼ ਸਾਹਮਣੇ ਆਏ ਹਨ, ਜਦੋਂਕਿ ਵਿਭਾਗ ਨੇ 25 ਮਰੀਜ਼ਾਂ ’ਚ ਡੇਂਗੂ ਦੀ ਪੁਸ਼ਟੀ ਕੀਤੀ ਹੈ। ਜ਼ਿਲ੍ਹਾ ਮਹਾਮਾਰੀ ਮਾਹਿਰ ਡਾ. ਰਮੇਸ਼ ਭਗਤ ਅਨੁਸਾਰ ਜ਼ਿਲ੍ਹੇ ’ਚ 42 ਮਰੀਜ਼ ਸ਼ੱਕੀ ਸ਼੍ਰੇਣੀ ’ਚ ਰੱਖੇ ਗਏ ਹਨ, ਜਦਕਿ 13 ਮਰੀਜ਼ ਦੂਜੇ ਜ਼ਿਲ੍ਹਿਆਂ ਦੇ ਵਸਨੀਕ ਹਨ ਅਤੇ 1 ਮਰੀਜ਼ ਦੂਜੇ ਸੂਬੇ ਦਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 452 ਤੱਕ ਪਹੁੰਚ ਗਈ ਹੈ। ਜ਼ਿਲ੍ਹੇ ’ਚ ਸ਼ੱਕੀ ਮਰੀਜ਼ਾਂ ਦੀ ਗਿਣਤੀ 1387 ਹੈ, ਜਦੋਂਕਿ ਬਾਹਰਲੇ ਜ਼ਿਲ੍ਹਿਆਂ ਦੇ ਸ਼ੱਕੀ ਮਰੀਜ਼ਾਂ ਦੀ ਗਿਣਤੀ 817 ਤੱਕ ਪਹੁੰਚ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ 'ਚ ਲੱਗੀਆਂ ਪਾਬੰਦੀਆਂ! 8 ਨਵੰਬਰ ਤੱਕ ਰਹਿਣਗੀਆਂ ਜਾਰੀ
ਇਸ ਤੋਂ ਇਲਾਵਾ 150 ਮਰੀਜ਼ ਦੂਜੇ ਸੂਬਿਆਂ ਦੇ ਵਸਨੀਕ ਹਨ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਸਾਹਮਣੇ ਆਏ 25 ਪਾਜ਼ੇਟਿਵ ਮਰੀਜ਼ਾਂ ’ਚੋਂ 17 ਸ਼ਹਿਰੀ ਖੇਤਰ ਦੇ ਹਨ, ਜਦੋਂਕਿ ਬਾਕੀ 3 ਪੇਂਡੂ ਖੇਤਰ ਦੇ ਹਨ। ਮਰੀਜ਼ ਰੇਲਵੇ ਕਾਲੋਨੀ, ਮਿੱਲਰਗੰਜ, ਮਾਡਲ ਟਾਊਨ, ਦਾਣਾ ਮੰਡੀ, ਪ੍ਰਤਾਪ ਨਗਰ, ਐੱਸ. ਬੀ. ਐੱਸ. ਨਗਰ, ਜੇ. ਪੀ. ਐਨਕਲੇਵ, ਗਣੇਸ਼ ਨਗਰ, ਹਰਪਾਲ ਨਗਰ, ਵਿਸ਼ਕਰਮਾ ਕਾਲੋਨੀ, ਸਿਵਲ ਹਸਪਤਾਲ, ਰਮੇਸ਼ ਨਗਰ ਟਿੱਬਾ ਰੋਡ, ਪੁਰਾਣੀ ਸਬਜ਼ੀ ਮੰਡੀ, ਨਵੀਂ ਸ਼ਿਵਪੁਰੀ, ਕਾਰਾਬਾਰਾ ਬੈਂਕ ਕਾਲੋਨੀ, ਨਾਨਕ ਨਗਰ ਸਲੇਮ ਟਾਬਰੀ ਦੇ ਵਸਨੀਕ ਹਨ, ਜਦੋਂਕਿ ਪੇਂਡੂ ਖੇਤਰ ਦੇ ਮਰੀਜ਼ਾਂ ’ਚ ਸਾਹਨੇਵਾਲ ਤੋਂ 5 (ਸੰਗੋਵਾਲ ਤੋਂ 2, ਟਿੱਬਾ ਤੋਂ 1, ਕੋਹਾੜਾ ਤੋਂ 1, ਮੂੰਡੀਆਂ ਤੋਂ 1), ਪੱਖੋਵਾਲ-1 (ਨਾਰੰਗਵਾਲ), ਪਾਇਲ-1 (ਦੋਰਾਹਾ) ਤੋਂ ਸਾਹਮਣੇ ਆਏ ਹਨ। ਜਦਕਿ ਮੌਜੂਦਾ ਸਮੇਂ ਜ਼ਿਲ੍ਹੇ ’ਚ 53 ਐਕਟਿਵ ਮਰੀਜ਼ ਹਨ, ਜਿਨ੍ਹਾਂ ’ਚੋਂ 39 ਸ਼ਹਿਰੀ ਖੇਤਰ ਅਤੇ 14 ਪੇਂਡੂ ਖੇਤਰ ਦੇ ਹਨ।
ਇਹ ਵੀ ਪੜ੍ਹੋ : ਨਸ਼ਿਆਂ ਖ਼ਿਲਾਫ਼ ਵੱਡੀ ਮੁਹਿੰਮ : 35 ਹਜ਼ਾਰ ਬੱਚਿਆਂ ਨਾਲ CM ਮਾਨ ਸ੍ਰੀ ਦਰਬਾਰ ਸਾਹਿਬ ਵਿਖੇ ਕਰਨਗੇ ਅਰਦਾਸ
ਇਨ੍ਹਾਂ ਇਲਾਕਿਆਂ ’ਚ ਡੇਂਗੂ ਦਾ ਖ਼ਤਰਾ ਵਧਿਆ
ਜਿਨ੍ਹਾਂ ਇਲਾਕਿਆਂ ’ਚ ਡੇਂਗੂ ਦੇ ਮਰੀਜ਼ ਲਗਾਤਾਰ ਸਾਹਮਣੇ ਆ ਰਹੇ ਹਨ ਜਾਂ ਲਾਰਵਾ ਮਿਲ ਰਿਹਾ ਹੈ, ਉਨ੍ਹਾਂ ’ਚ ਮਹਾਰਾਜਾ ਰਣਜੀਤ ਸਿੰਘ ਨਗਰ ਬਸੰਤ ਐਵੀਨਿਊ, ਨਿਊ ਪ੍ਰੀਤ ਨਗਰ ਤਾਜਪੁਰ ਰੋਡ, ਸੁੰਦਰ ਨਗਰ, ਊਧਮ ਸਿੰਘ ਨਗਰ, ਦੁਰਗਾਪੁਰੀ ਹੈਬੋਵਾਲ, ਸਰਤਾਜ ਨਗਰ ਨੂਰਵਾਲਾ ਰੋਡ, ਵੱਲਭ ਨਗਰ ਸ਼ਿਵਪੁਰੀ, ਬੀ. ਆਰ. ਐੱਸ. ਨਾਗਾ, ਚੇਤ ਸਿੰਘ ਨਗਰ, ਨਿਊ ਬਸੰਤ ਵਿਹਾਰ ਕਾਲੋਨੀ ਕਾਕੋਵਾਲ ਰੋਡ, ਹੀਰਾ ਨਗਰ ਕਾਕੋਵਾਲ ਰੋਡ, ਰਣਜੀਤ ਪਾਰਕ ਸ਼ਿੰਗਾਰ ਸਿਨੇਮਾ ਨੇੜੇ, ਪ੍ਰੀਤ ਵਿਹਾਰ ਕਾਲੋਨੀ ਕੈਲਾਸ਼ ਨਗਰ, ਚੰਡੀਗੜ੍ਹ ਰੋਡ, ਬਸਤੀ ਜੋਧੇਵਾਲ, ਚੰਦਰ ਨਗਰ, ਮਾਡਲ ਟਾਊਨ ਐਕਸਟੈਂਸ਼ਨ, ਮਾਡਲ ਟਾਊਨ, ਕੋਟ ਮੰਗਲ ਸਿੰਘ ਜਦਕਿ ਪੇਂਡੂ ਖੇਤਰ। ਕੂੰਮਕਲਾਂ (ਪਿੰਡ ਬਾਜੜਾ), ਸਾਹਨੇਵਾਲ, (ਟਿੱਬਾ, ਮੂੰਡੀਆਂ ਕਲਾਂ, ਸੰਗੋਵਾਲ, ਕੋਹਾੜਾ, ਸਿੱਧਵਾਂਬੇਟ, ਪਾਇਲ (ਦੋਰਾਹਾ), ਪੱਖੋਵਾਲ (ਫੁੱਲਾਂਵਾਲ), ਸੁਧਾਰ (ਬੱਦੋਵਾਲ) ਦੇ ਖੇਤਰ ਸ਼ਾਮਲ ਹਨ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8