ਲੁਧਿਆਣਾ 'ਚ 'ਡੇਂਗੂ' ਦੇ ਇੰਨੇ ਜ਼ਿਆਦਾ ਮਰੀਜ਼ ਦੇਖ ਘਬਰਾਏ ਲੋਕ, ਨਿੱਜੀ ਹਸਪਤਾਲ ਵੀ ਲੱਗੇ ਡਰਾਉਣ

Saturday, Jul 22, 2023 - 09:59 AM (IST)

ਲੁਧਿਆਣਾ 'ਚ 'ਡੇਂਗੂ' ਦੇ ਇੰਨੇ ਜ਼ਿਆਦਾ ਮਰੀਜ਼ ਦੇਖ ਘਬਰਾਏ ਲੋਕ, ਨਿੱਜੀ ਹਸਪਤਾਲ ਵੀ ਲੱਗੇ ਡਰਾਉਣ

ਲੁਧਿਆਣਾ (ਸਹਿਗਲ) : ਡੇਂਗੂ ਦੇ ਮਾਮਲਿਆਂ ’ਚ ਚੁੱਪ ਧਾਰੀ ਬੈਠੇ ਸਿਹਤ ਵਿਭਾਗ ਨੇ  ਇਸ ਤੋਂ ਪਰਦਾ ਚੁੱਕਦੇ ਹੋਏ ਡੇਂਗੂ ਦੇ 397 ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। ਇਨ੍ਹਾਂ ’ਚੋਂ 56 ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਜ਼ਿਲ੍ਹਾ ਐਪੀਡੈਮਿਓਜਾਲਿਸਟ ਡਾ. ਰਮੇਸ਼ ਭਗਤ ਨੇ ਦੱਸਿਆ ਕਿ ਜ਼ਿਲ੍ਹੇ ’ਚ ਡੇਂਗੂ ਦੇ 14 ਮਰੀਜ਼ ਦੂਜੇ ਸੂਬਿਆਂ ਨਾਲ ਸਬੰਧਿਤ ਹਨ। 56 ਪਾਜ਼ੇਟਿਵ ਮਰੀਜ਼ਾਂ ਤੋਂ ਇਲਾਵਾ 341 ਮਰੀਜ਼ਾਂ ਨੂੰ ਸ਼ੱਕੀ ਸ਼੍ਰੇਣੀ ’ਚ ਰੱਖਿਆ ਗਿਆ ਹੈ। ਇਨ੍ਹਾਂ ਵਿਚ 285 ਜ਼ਿਲ੍ਹੇ ਦੇ, 42 ਦੂਜੇ ਜ਼ਿਲ੍ਹਿਆਂ ਨਾਲ ਸਬੰਧਿਤ ਹਨ। ਜ਼ਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ ’ਚ ਡੇਂਗੂ ਦੇ ਮਰੀਜ਼ ਰਿਪੋਰਟ ਹੋ ਰਹੇ ਸਨ ਪਰ ਸਿਹਤ ਵਿਭਾਗ ਇਨ੍ਹਾਂ ਰਿਪੋਰਟਾਂ ਨੂੰ ਦੱਬ ਕੇ ਬੈਠਾ ਹੋਇਆ ਸੀ। ਹੁਣ ਅਚਾਨਕ ਇੰਨੇ ਮਰੀਜ਼ ਸਾਹਮਣੇ ਆਉਣ ’ਤੇ ਲੋਕਾਂ ’ਚ ਦਹਿਸ਼ਤ ਪੈਦਾ ਹੋ ਗਈ ਹੈ। ਮਰੀਜ਼ਾਂ ਦੇ ਆਉਣ ਮੁਤਾਬਕ ਸਿਹਤ ਵਿਭਾਗ ਵਲੋਂ ਜ਼ਰੂਰੀ ਕਦਮ ਨਹੀਂ ਚੁੱਕੇ ਗਏ। ਹਾਲਾਤ ਵਿਗੜਦੇ ਦੇਖ ਕੇ ਡਾ. ਰਮੇਸ਼ ਭਗਤ ਨੂੰ ਵਾਪਸ ਬੁਲਾਇਆ ਗਿਆ ਹੈ ਪਰ ਵਿਭਾਗ ’ਚ ਚਰਚਾਵਾਂ ਹਨ ਕਿ ਡੇਂਗੂ ਦੇ ਮਾਮਲੇ ਸਭ ਤੋਂ ਘੱਟ ਦਰਸਾਏ ਗਏ ਹਨ। ਬਾਕੀ ਜ਼ਿਲ੍ਹਿਆਂ ਦੀ ਸਥਿਤੀ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਪੰਜਾਬ 'ਚ ਇਨ੍ਹਾਂ ਤਾਰੀਖ਼ਾਂ ਲਈ ਜਾਰੀ ਹੋਇਆ ਮੀਂਹ ਦਾ ਅਲਰਟ, ਜਾਣੋ ਐਤਵਾਰ ਤੱਕ ਕਿਹੋ ਜਿਹਾ ਰਹੇਗਾ ਮੌਸਮ
ਹਸਪਤਾਲ ਕੁੱਟਣ ਲੱਗੇ ਚਾਂਦੀ, ਮਨਮਰਜ਼ੀ ਦੇ ਲੈਣ ਲੱਗੇ ਟੈਸਟ ਦੇ ਰੇਟ
ਸਿਹਤ ਵਿਭਾਗ ਦੇ ਢਿੱਲੇ ਰਵੱਈਏ ਨੂੰ ਦੇਖਦੇ ਹੋਏ ਕਈ ਹਸਪਤਾਲਾਂ ਤੇ ਨਰਸਿੰਗ ਹੋਮ ਪ੍ਰਬੰਧਕਾਂ ਨੇ ਡੇਂਗੂ ਦੇ ਨਾਮ ’ਤੇ ਵਾਇਰਲ ਦੇ ਮਰੀਜ਼ਾਂ ਨੂੰ ਵੀ ਡਰਾਉਣਾ ਸ਼ੁਰੂ ਕਰ ਦਿੱਤਾ ਹੈ ਅਤੇ ਟੈਸਟ ਦੇ ਨਾਂ ’ਤੇ ਸਰਕਾਰ ਵਲੋਂ ਨਿਰਧਾਰਤ ਕੀਤੀ ਟੈਸਟ ਫ਼ੀਸ ਦੀ ਬਜਾਏ ਮਨਮਰਜ਼ੀ ਦੇ ਰੇਟ ਲੈਣੇ ਸ਼ੁਰੂ ਕਰ ਦਿੱਤੇ ਹਨ ਪਰ ਸਿਹਤ ਵਿਭਾਗ ਵਲੋਂ ਇਸ ਦਿਸ਼ਾ ’ਚ ਇਸ ਲੁੱਟ ਨੂੰ ਰੋਕਣ ਲਈ ਕੋਈ ਕਦਮ ਨਹੀਂ ਚੁੱਕਿਆ ਜਾ ਰਿਹਾ।

ਇਹ ਵੀ ਪੜ੍ਹੋ : ਪੰਜਾਬ 'ਚ ਮੌਸਮ ਨੂੰ ਲੈ ਕੇ ਫਿਰ ਜਾਰੀ ਹੋਇਆ Alert, ਜਾਣੋ ਕੀ ਹੈ ਅੱਜ ਦੀ ਤਾਜ਼ਾ Update
ਸਰਕਾਰੀ ਹਸਪਤਾਲਾਂ ’ਚ ਇਲਾਜ ਮੁਫ਼ਤ ਪਰ ਪ੍ਰਬੰਧ ਅਧੂਰੇ
ਸਰਕਾਰੀ ਹਸਪਤਾਲਾਂ ’ਚ ਡੇਂਗੂ ਦੇ ਟੈਸਟ ਅਤੇ ਇਲਾਜ ਮੁਫ਼ਤ ਰੱਖਿਆ ਗਿਆ ਹੈ ਪਰ ਅਧੂਰੇ ਪ੍ਰਬੰਧਾਂ ਕਾਰਨ ਸਰਕਾਰੀ ਹਸਪਤਾਲਾਂ ’ਚ ਪ੍ਰਬੰਧ ਸੀਮਤ ਕਰ ਕੇ ਹੀ ਦੱਸੇ ਜਾਂਦੇ ਹਨ। ਡੇਂਗੂ ਦੇ ਸੀਜ਼ਨ ਵਿਚ ਨਿਰਧਾਰਿਤ ਵਾਰਡ ਨੂੰ ਡੇਂਗੂ ਵਾਰਡ ਐਲਾਨ ਦਿੱਤਾ ਜਾਂਦਾ ਹੈ, ਜਦੋਂਕਿ ਸਵਾਈਨ ਫਲੂ ਦੇ ਦੌਰ ਵਿਚ ਉਸੇ ਵਾਰਡ ਨੂੰ ਸਵਾਈਨ ਫਲੂ ਦਾ ਵਾਰਡ ਐਲਾਨ ਦਿੱਤਾ ਜਾਂਦਾ ਹੈ। ਕੁਝ ਬਿਸਤਰਿਆਂ ਦੇ ਵਾਰਡ ਨੂੰ ਵਧਾ-ਚੜ੍ਹਾ ਕੇ ਦਾਅਵੇ ਕੀਤੇ ਜਾਂਦੇ ਹਨ। ਜ਼ਿਆਦਾਤਰ ਮਰੀਜ਼ ਇਨ੍ਹਾਂ ਦੇ ਮਾੜੇ ਪ੍ਰਬੰਧਾਂ ਨੂੰ ਦੇਖਦੇ ਹੋਏ ਨਿੱਜੀ ਹਸਪਤਾਲਾਂ ਜਾਂ ਨਰਸਿੰਗ ਹੋਮਜ਼ ’ਚ ਚਲੇ ਜਾਂਦੇ ਹਨ।
ਆਮ ਆਦਮੀ ਕਲੀਨਿਕ ’ਚ ਹੋਣ ਮੁਫ਼ਤ ਡੇਂਗੂ ਦੇ ਟੈਸਟ
ਜ਼ਿਲ੍ਹੇ ’ਚ ਵੱਧਦੇ ਵਾਇਰਲ ਅਤੇ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਨੂੰ ਦੇਖਦੇ ਹੋਏ ਜ਼ਿਆਦਾਤਰ ਲੋਕਾਂ ਦਾ ਕਹਿਣਾ ਹੈ ਕਿ ਆਮ ਆਦਮੀ ਕਲੀਨਿਕ ਵਿਚ ਵੀ ਡੇਂਗੂ ਦੇ ਟੈਸਟ ਮੁਫ਼ਤ ਕੀਤੇ ਜਾਣ, ਤਾਂ ਕਿ ਲੋਕਾਂ ਨੂੰ ਸਰਕਾਰੀ ਹਸਪਤਾਲਾਂ ਦੇ ਗੇੜੇ ਨਾ ਕੱਢਣੇ ਪੈਣ ਅਤੇ ਉਨ੍ਹਾਂ ਦੇ ਇਲਾਜ ਘਰ ਦੇ ਕੋਲ ਸਥਿਤ ਆਮ ਆਦਮੀ ਕਲੀਨਿਕ ’ਚ ਹੋ ਸਕੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News