ਲੁਧਿਆਣਾ 'ਚ 'ਡੇਂਗੂ' ਦਾ ਕਹਿਰ, 127 ਮਰੀਜ਼ਾਂ ਦੀ ਪੁਸ਼ਟੀ
Wednesday, Sep 14, 2022 - 11:08 AM (IST)
ਲੁਧਿਆਣਾ (ਜ.ਬ.) : ਮਹਾਨਗਰ ’ਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ 1239 ਤੱਕ ਪੁੱਜ ਚੁੱਕੀ ਹੈ ਪਰ ਸਿਹਤ ਵਿਭਾਗ ਨੇ 127 ਮਰੀਜ਼ਾਂ ’ਚ ਡੇਂਗੂ ਦੀ ਪੁਸ਼ਟੀ ਕੀਤੀ ਹੈ, ਜੋ ਸਥਾਨਕ ਹਸਪਤਾਲਾਂ ’ਚ ਜ਼ੇਰੇ ਇਲਾਜ ਹਨ। ਪਾਜ਼ੇਟਿਵ ਆਏ ਇਨ੍ਹਾਂ ਮਰੀਜ਼ਾਂ ’ਚੋਂ 67 ਜ਼ਿਲ੍ਹੇ ਦੇ ਰਹਿਣ ਵਾਲੇ ਹਨ, ਜਦਕਿ 60 ਦੂਜੇ ਜ਼ਿਲ੍ਹਿਆਂ ਨਾਲ ਸਬੰਧਿਤ ਹਨ। ਸਿਹਤ ਅਧਿਕਾਰੀਆਂ ਅਨੁਸਾਰ 1112 ਮਰੀਜ਼ਾਂ ਨੂੰ ਸ਼ੱਕੀ ਸ਼੍ਰੇਣੀ ’ਚ ਰੱਖਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ 14 ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਨ੍ਹਾਂ ’ਚੋਂ 6 ਜ਼ਿਲ੍ਹੇ ਦੇ ਰਹਿਣ ਵਾਲੇ ਹਨ, ਜਦਕਿ 8 ਦੂਜੇ ਜ਼ਿਲ੍ਹਿਆਂ ਤੋਂ ਇਲਾਜ ਲਈ ਸਥਾਨਕ ਹਸਪਤਾਲ ’ਚ ਦਾਖ਼ਲ ਹੋਏ ਹਨ। ਸਿਹਤ ਵਿਭਾਗ ਦੀ ਟੀਮ ਵੱਲੋਂ ਘਰ-ਘਰ ਕੀਤੇ ਗਏ ਸਰਵੇ ਦੌਰਾਨ 14 ਘਰਾਂ ’ਚ ਡੇਂਗੂ ਦਾ ਲਾਰਵਾ ਮਿਲਿਆ, ਜਦੋਂਕਿ ਕਈ ਕੰਟੇਨਰਾਂ ’ਚ ਵੀ ਡੇਂਗੂ ਦਾ ਲਾਰਵਾ ਪਾਇਆ ਗਿਆ।
ਇਹ ਵੀ ਪੜ੍ਹੋ : ਅਹਿਮ ਖ਼ਬਰ : 'ਲੰਪੀ ਸਕਿਨ' ਰੋਗ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਖ਼ਾਸ ਅਪੀਲ ਕਰੇਗਾ ਪੰਜਾਬ
947 ਜਗ੍ਹਾ ’ਤੇ ਮਿਲ ਚੁੱਕਿਆ ਹੈ ਡੇਂਗੂ ਦਾ ਲਾਰਵਾ
ਸਿਹਤ ਵਿਭਾਗ ਦੀ ਟੀਮ ਵੱਲੋਂ ਜ਼ਿਲ੍ਹੇ ’ਚ 947 ਥਾਵਾਂ ’ਤੇ ਡੇਂਗੂ ਦਾ ਲਾਰਵਾ ਮਿਲਣ ’ਤੇ ਨਗਰ ਨਿਗਮ ਨੂੰ ਇਸ ਦੀ ਰਿਪੋਰਟ ਭੇਜ ਕੇ ਚਲਾਨ ਕਰਨ ਨੂੰ ਕਿਹਾ ਹੈ ਪਰ ਨਿਗਮ ਵੱਲੋਂ ਇਕ ਵੀ ਵਿਅਕਤੀ ਦਾ ਚਲਾਨ ਹੁਣ ਤੱਕ ਨਹੀਂ ਕੀਤਾ ਗਿਆ, ਜਦਕਿ ਐਪਡੈਮਿਓਲਾਜਿਸਟ ਡਿਜ਼ੀਜ ਐਕਟ ਅਨੁਸਾਰ ਸਾਰੀ ਜਗ੍ਹਾ ’ਤੇ ਨਿਗਮ ਨੂੰ ਚਲਾਨ ਕਰਨਾ ਬਣਦਾ ਸੀ। ਲੋਕਾਂ ਦਾ ਕਹਿਣਾ ਹੈ ਕਿ ਡੇਂਗੂ ਦੇ ਮਾਮਲੇ ਦਿਨ-ਬ-ਦਿਨ ਵਧਦੇ ਜਾ ਰਹੇ ਹਨ ਪਰ ਨਿਗਮ ਵੱਲੋਂ ਫੌਗਿੰਗ ਦਾ ਸ਼ੈਡਿਊਲ ਜਾਰੀ ਨਹੀਂ ਕੀਤਾ ਗਿਆ ਅਤੇ ਨਾ ਹੀ ਕਿਤੇ ਕਾਰਜ ਕੀਤੇ ਗਏ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ