''ਡੇਂਗੂ'' ਦੇ ਕਹਿਰ ਨੇ ਇਸ ਸਾਲ ਵਧਾਈ ਮਰੀਜ਼ਾਂ ਦੀ ਗਿਣਤੀ
Thursday, Nov 01, 2018 - 04:42 PM (IST)
ਚੰਡੀਗੜ੍ਹ : ਚੰਡੀਗੜ੍ਹ ਸਮੇਤ ਪੂਰੇ ਸੂਬੇ 'ਚ ਦਿਨੋਂ-ਦਿਨ ਡੇਂਗੂ ਦਾ ਕਹਿਰ ਵਧਦਾ ਜਾ ਰਿਹਾ ਹੈ। ਡੇਂਗੂ ਦੇ 9000 ਮਾਮਲਿਆਂ ਨੇ ਸੂਬੇ ਦੇ ਸਾਰੇ ਆਂਕੜੇ ਪਾਰ ਕਰ ਛੱਡੇ ਹਨ। ਸਿਹਤ ਵਿਭਾਗ ਵਲੋਂ ਜਾਰੀ ਆਂਕੜਿਆਂ ਮੁਤਾਬਕ ਅਕਤੂਬਰ ਮਹੀਨੇ 'ਚ ਘੱਟੋ-ਘੱਟ 6500 ਮਾਮਲੇ ਡੇਂਗੂ ਦੇ ਸਾਹਮਣੇ ਆਏ ਹਨ। ਪਿਛਲੇ ਸਾਲ 15,000 ਤੋਂ ਵਧੇਰੇ ਮਾਮਲਿਆਂ ਨਾਲ ਪੰਜਾਬ ਦੇਸ਼ ਦੇ ਪੰਜਾਬ ਸਭ ਤੋਂ ਜ਼ਿਆਦਾ ਪ੍ਰਭਾਵਿਤ ਸੂਬਿਆਂ 'ਚੋਂ ਇਕ ਸੀ। ਡੇਂਗੂ ਦੇ ਮਾਮਲਿਆਂ ਦੀ ਅਕਤੂਬਰ 2017 ਤੱਕ 8300 ਦੀ ਪੁਸ਼ਟੀ ਹੋਈ ਸੀ ਅਤੇ 14000 ਸ਼ੱਕੀ ਮਾਮਲੇ ਦਰਜ ਕੀਤੇ ਗਏ ਸਨ। ਇਸ ਸਾਲ ਇਹ ਆਂਕੜਾ ਪਹਿਲਾਂ ਤੋਂ ਵੀ ਪਾਰ ਹੋ ਚੁੱਕਾ ਹੈ। ਮਾਹਿਰਾਂ ਮੁਤਾਬਕ ਇਨ੍ਹਾਂ ਮਾਮਲਿਆਂ 'ਚ ਨਵੰਬਰ ਦੇ ਮੱਧ ਤੱਕ ਗਿਰਾਵਟ ਆਉਣੀ ਸ਼ੁਰੂ ਹੋ ਜਾਵੇਗੀ ਕਿਉਂਕਿ ਸਰਦੀ ਆਪਣਾ ਜ਼ੋਰ ਫੜ੍ਹਨਾ ਸ਼ੁਰੂ ਕਰ ਦੇਵੇਗੀ।
