ਲੁਧਿਆਣਾ ''ਚ ਡੇਂਗੂ ਦੇ 33 ਮਰੀਜ਼ ਆਏ ਸਾਹਮਣੇ, ਹੁਣ ਤੱਕ ਕੁੱਲ 398 ਮਰੀਜ਼ਾਂ ਦੀ ਪੁਸ਼ਟੀ
Saturday, Oct 16, 2021 - 08:43 PM (IST)
ਲੁਧਿਆਣਾ (ਸਹਿਗਲ) : ਜ਼ਿਲ੍ਹੇ ਦੇ ਪ੍ਰਮੁੱਖ ਹਸਪਤਾਲਾਂ ’ਚ ਡੇਂਗੂ ਦੇ 33 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ’ਚ 15 ਮਰੀਜ਼ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਸਿਹਤ ਵਿਭਾਗ ਵੱਲੋਂ 15 ਮਰੀਜ਼ਾਂ ਦੀ ਪੁਸ਼ਟੀ ਕਰਦਿਆਂ ਕਿਹਾ ਗਿਆ ਹੈ ਕਿ ਜ਼ਿਲ੍ਹੇ ’ਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 398 ਹੋ ਗਈ ਹੈ। ਜ਼ਿਕਰਯੋਗ ਹੈ ਕਿ ਹੁਣ ਤੱਕ ਜ਼ਿਲ੍ਹੇ ’ਚ 1786 ਮਰੀਜ਼ ਸਾਹਮਣੇ ਆ ਚੁੱਕੇ ਹਨ। 1388 ਮਰੀਜ਼ਾਂ ਨੂੰ ਸ਼ੱਕੀ ਸ਼੍ਰੇਣੀ ਵਿਚ ਰੱਖਿਆ ਗਿਆ ਹੈ। ਹੁਣ ਤੱਕ ਜਿਨ੍ਹਾਂ 398 ਮਰੀਜ਼ਾਂ ਦੀ ਪੁਸ਼ਟੀ ਕੀਤੀ ਹੈ, ਉਨ੍ਹਾਂ ’ਚੋਂ 308 ਸ਼ਹਿਰੀ ਖੇਤਰਾਂ ਦੇ ਰਹਿਣ ਵਾਲੇ ਹਨ, ਜਦੋਂ ਕਿ 90 ਪਾਜ਼ੇਟਿਵ ਮਰੀਜ਼ ਪੇਂਡੂ ਇਲਾਕਿਆਂ ਨਾਲ ਸਬੰਧਿਤ ਹਨ। ਵੱਖ-ਵੱਖ ਹਸਪਤਾਲਾਂ ’ਚ ਡੇਂਗੂ ਦੇ 41 ਮਰੀਜ਼ ਭਰਤੀ ਹਨ। ਦੇਰ ਸ਼ਾਮ ਕੁੱਝ ਨਵੇਂ ਸ਼ੱਕੀ ਮਰੀਜ਼ ਸਾਹਮਣੇ ਆਏ ਹਨ।
ਇਹ ਵੀ ਪੜ੍ਹੋ : ਛੱਤੀਸਗੜ੍ਹ ’ਚ ਹੋਏ ਹਾਦਸੇ ਤੋਂ ਬਾਅਦ ਰਾਹੁਲ, ਪ੍ਰਿਅੰਕਾ, ਬਘੇਲ, ਚੰਨੀ ਤੇ ਸਿੱਧੂ ਕਿੱਥੇ ਗਾਇਬ ਹੋ ਗਏ : ਅਸ਼ਵਨੀ ਸ਼ਰਮਾ
ਕੋਰੋਨਾ ਦੇ ਚਾਰ ਪਾਜ਼ੇਟਿਵ ਮਰੀਜ਼ ਆਏ ਸਾਹਮਣੇ
ਮਹਾਨਗਰ ’ਚ ਪਿਛਲੇ 24 ਘੰਟਿਆਂ ’ਚ ਕੋਰੋਨਾ ਵਾਇਰਸ ਦੇ 4 ਨਵੇਂ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ਮਰੀਜ਼ਾਂ ’ਚੋਂ 2 ਮਰੀਜ਼ ਹਸਪਤਾਲਾਂ ਦੀ ਓ. ਪੀ. ਡੀ ਜਦ ਕਿ ਇਕ ਫਲੂ ਕਾਰਨਰ ’ਤੇ ਸਾਹਮਣੇ ਆਇਆ ਹੈ। ਸਿਹਤ ਅਧਿਕਾਰੀਆਂ ਅਨੁਸਾਰ ਜ਼ਿਲ੍ਹੇ ’ਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 87,569 ਹੋ ਗਈ ਹੈ, ਜਦੋਂ ਕਿ ਮ੍ਰਿਤਕ ਮਰੀਜ਼ਾਂ ਦੀ ਗਿਣਤੀ 2104 ਹੋ ਚੁੱਕੀ ਹੈ। ਦੂਜੇ ਪਾਸੇ ਤਿੰਨ ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਛੁੱਟੀ ਦੇ ਦਿੱਤੀ ਗਈ ਹੈ। ਮੌਜੂਦਾ ਸਮੇਂ ’ਚ ਐਕਟਿਵ ਮਰੀਜ਼ਾਂ ਦੀ ਗਿਣਤੀ 21 ਹੋ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ਵਜ਼ਾਰਤ ਦੀ ਅਹਿਮ ਬੈਠਕ 18 ਅਕਤੂਬਰ ਨੂੰ, BSF ਸਣੇ ਬਿਜਲੀ ਮੁੱਦੇ 'ਤੇ ਚਰਚਾ ਦੇ ਆਸਾਰ
6375 ਸੈਂਪਲ ਜਾਂਚ ਲਈ ਭੇਜੇ
ਜ਼ਿਲ੍ਹੇ ਵਿਚ 6375 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ, ਇਨ੍ਹਾਂ ’ਚੋਂ 5874 ਸੈਂਪਲ ਵਿਭਾਗ ਵੱਲੋਂ ਜਦਕਿ 528 ਨਿੱਜੀ ਹਸਪਤਾਲ ਅਤੇ ਲੈਬ ਵੱਲੋਂ ਲਏ ਗਏ ਹਨ। ਸੈਂਪਲਾਂ ਦੀ ਰਿਪੋਰਟ ਸ਼ਨੀਵਾਰ ਤੱਕ ਆਉਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਪਾਵਰਕਾਮ ਵੱਲੋਂ 2 ਕਿੱਲੋਵਾਟ ਤੱਕ ਬਕਾਇਆ ਬਿਜਲੀ ਬਿੱਲ ਮੁਆਫ਼ ਕਰਨ ਸਬੰਧੀ ਨੋਟੀਫਿਕੇਸ਼ਨ ਜਾਰੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ