''ਡੇਂਗੂ'' ਦੇ ਲੱਛਣਾਂ ਵਾਲੇ ਵਾਇਰਲ ਦੀ ਸ਼ੁਰੂਆਤ, ਰਿਪੋਰਟ ਆਉਂਦੀ ਹੈ ਨੈਗੇਟਿਵ

Thursday, Sep 22, 2022 - 03:05 PM (IST)

''ਡੇਂਗੂ'' ਦੇ ਲੱਛਣਾਂ ਵਾਲੇ ਵਾਇਰਲ ਦੀ ਸ਼ੁਰੂਆਤ, ਰਿਪੋਰਟ ਆਉਂਦੀ ਹੈ ਨੈਗੇਟਿਵ

ਲੁਧਿਆਣਾ (ਸਹਿਗਲ) : ਜ਼ਿਲ੍ਹੇ ’ਚ ਡੇਂਗੂ ਦੇ ਪਾਜ਼ੇਟਿਵ ਮਾਮਲੇ ਵੱਧਣ ਦੇ ਨਾਲ ਹੀ ਡੇਂਗੂ ਦੇ ਲੱਛਣਾਂ ਵਾਲੇ ਅਜਿਹੇ ਬਹੁਤ ਕੇਸ ਸਾਹਮਣੇ ਆਉਣ ਲੱਗੇ ਹਨ, ਜਿਨ੍ਹਾਂ ’ਚ ਲੱਛਣ ਤਾਂ ਡੇਂਗੂ ਦੇ ਹੁੰਦੇ ਹਨ ਪਰ ਰਿਪੋਰਟ ਨੈਗੇਟਿਵ ਆਉਂਦੀ ਹੈ। ਅਜਿਹੇ ਮਰੀਜ਼ਾਂ ਦਾ ਇਲਾਜ ਡਾਕਟਰ ਲੱਛਣਾਂ ਦੇ ਆਧਾਰ ’ਤੇ ਡੇਂਗੂ ਵਾਂਗ ਹੀ ਕਰ ਰਹੇ ਹਨ।

ਮਾਹਿਰਾਂ ਮੁਤਾਬਕ ਅਜਿਹੇ ਮਰੀਜ਼ਾਂ ਦਾ ਦਿਨੋਂ-ਦਿਨ ਵਾਧਾ ਹੋ ਰਿਹਾ ਹੈ ਅਤੇ ਅਜਿਹਾ ਵਾਇਰਲ ਪਹਿਲਾਂ ਹੀ ਕਈ ਵਾਰ ਲੋਕਾਂ ਨੂੰ ਪ੍ਰਭਾਵਿਤ ਕਰ ਚੁੱਕਾ ਹੈ ਪਰ ਸਿਹਤ ਵਿਭਾਗ ਵੱਲੋਂ ਇਸ ਦਿਸ਼ਾ ’ਚ ਕੋਈ ਵੀ ਸੋਧ ਕਾਰਜ ਨਹੀਂ ਕੀਤਾ ਗਿਆ। ਪਿਛਲੇ 24 ਘੰਟਿਆਂ ’ਚ ਜ਼ਿਲ੍ਹੇ ਦੇ ਹਸਪਤਾਲਾਂ ’ਚ ਡੇਂਗੂ ਦੇ 74 ਮਰੀਜ਼ ਸਾਹਮਣੇ ਆਏ। ਸਿਹਤ ਵਿਭਾਗ ਵੱਲੋਂ ਦਿਨ ’ਚ 8 ਮਰੀਜ਼ਾਂ ’ਚ ਡੇਂਗੂ ਦੀ ਪੁਸ਼ਟੀ ਕੀਤੀ ਗਈ ਹੈ। ਬਾਹਰੀ ਜ਼ਿਲ੍ਹਿਆਂ ਦੇ 7 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਸਿਹਤ ਵਿਭਾਗ ਨੇ 186 ਮਰੀਜ਼ਾਂ ’ਚ ਡੇਂਗੂ ਦੀ ਪੁਸ਼ਟੀ ਕੀਤੀ ਹੈ। ਇਨ੍ਹਾਂ ’ਚੋਂ 94 ਮਰੀਜ਼ ਜ਼ਿਲ੍ਹੇ ਦੇ, ਜਦੋਂਕਿ 92 ਦੂਜੇ ਜ਼ਿਲਿਆਂ ਅਤੇ ਸੂਬਿਆਂ ਨਾਲ ਸਬੰਧਿਤ ਹਨ।


author

Babita

Content Editor

Related News