ਸ਼ਹਿਰ ਦੇ ਹਰ ਹਿੱਸੇ ''ਚ ''ਡੇਂਗੂ''

10/17/2017 3:00:51 AM

ਲੁਧਿਆਣਾ(ਸਹਿਗਲ)-ਮਹਾਨਗਰ 'ਚ ਡੇਂਗੂ ਦਾ ਕਹਿਰ ਚਰਮ ਸੀਮਾ 'ਤੇ ਹੈ। ਲਗਭਗ ਹਰ ਖੇਤਰ ਤੋਂ ਡੇਂਗੂ ਦੇ ਮਰੀਜ਼ ਸਾਹਮਣੇ ਆ ਰਹੇ ਹਨ। ਸਿਹਤ ਵਿਭਾਗ ਨੇ ਇਸਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਕੋਲ 440 ਮਰੀਜ਼ਾਂ 'ਚ ਡੇਂਗੂ ਹੋਣ ਦੀ ਰਿਪੋਰਟ ਹੈ। ਇਨ੍ਹਾਂ 'ਚ 265 ਲੁਧਿਆਣਾ ਜ਼ਿਲੇ ਦੇ ਰਹਿਣ ਵਾਲੇ ਹਨ, ਜਦਕਿ 63 ਦੂਜੇ ਜ਼ਿਲਿਆਂ ਦੇ ਤੇ 112 ਹੋਰ ਰਾਜਾਂ ਦੇ ਰਹਿਣ ਵਾਲੇ ਹਨ। ਇਸਦੇ ਇਲਾਵਾ 10 ਮਰੀਜ਼ਾਂ 'ਚ ਚਿਕਨਗੁਨੀਆ ਦੀ ਪੁਸ਼ਟੀ ਹੋਈ ਹੈ ਜਦਕਿ ਦੂਜੇ ਹੋਰ ਸ਼ਹਿਰ ਦੇ ਪ੍ਰਮੁੱਖ ਹਸਪਤਾਲਾਂ 'ਚ 1400 ਤੋਂ ਜ਼ਿਆਦਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਇਨ੍ਹਾਂ 'ਚ 1150 ਇਕੱਲੇ ਦਯਾਨੰਦ ਹਸਪਤਾਲ 'ਚ ਭਰਤੀ ਹੋਏ ਹਨ। ਹਸਪਤਾਲ ਵਲੋਂ 11 ਤੋਂ ਜ਼ਿਆਦਾ ਮਰੀਜ਼ਾਂ ਦੀ ਡੇਂਗੂ ਨਾਲ ਮਰਨ ਦੀ ਰਿਪੋਰਟ ਸਿਹਤ ਵਿਭਾਗ ਨੂੰ ਭੇਜੀ ਗਈ ਹੈ। ਹਸਪਤਾਲਾਂ ਦੀ ਰਿਪੋਰਟ 'ਚ ਇਸ ਭਾਰੀ ਅੰਤਰ ਨੂੰ ਲੈ ਕੇ ਲੋਕਾਂ 'ਚ ਦੁਚਿੱਤੀ ਦੀ ਸਥਿਤੀ ਬਣੀ ਹੋਈ ਹੈ ਪਰ ਹਸਪਤਾਲਾਂ 'ਚ ਮਰੀਜ਼ਾਂ ਦੀ ਭਾਰੀ ਭੀੜ 'ਤੇ ਸਿਹਤ ਵਿਭਾਗ ਦੇ ਅਧਿਕਾਰੀ ਕੋਈ ਕਾਰਵਾਈ ਨਹੀਂ ਕਰ ਰਹੇ ਅਤੇ ਨਾ ਹੀ ਜਾਂਚ। ਉਨ੍ਹਾਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਮਰੀਜ਼ ਵਾਇਰਲ ਦੇ ਹਨ ਪਰ ਹਸਪਤਾਲ ਪ੍ਰਬੰਧਨ ਉਨ੍ਹਾਂ ਦੇ ਇਸ ਤਰਕ ਤੋਂ ਸਹਿਮਤ ਨਹੀਂ ਦਿਖਾਈ ਦਿੰਦਾ। ਹਸਪਤਾਲ ਅਤੇ ਸਿਹਤ ਵਿਭਾਗ 'ਚ ਕਿਸ ਦੀ ਰਿਪੋਰਟ ਸਹੀ ਹੈ। ਇਹ ਜਾਂਚ ਦਾ ਵਿਸ਼ਾ ਹੈ। ਲੋਕਾਂ ਦਾ ਕਹਿਣਾ ਹੈ ਕਿ ਸਿਹਤ ਵਿਭਾਗ ਵਲੋਂ ਸਮਾਂ ਰਹਿੰਦੇ ਬਚਾਅ ਕੰਮ ਗਾਈਡਲਾਈਨਾਂ ਦੇ ਅਨੁਸਾਰ ਨਹੀਂ ਕੀਤੇ ਗਏ। ਇਸ ਲਈ ਹੁਣ ਲੋਕਾਂ ਨੂੰ ਇਸਦਾ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ। 


Related News