ਦਲਿਤ ਸਮਾਜ ਦੇ ਲੋਕਾਂ ਨੇ ਕੀਤਾ ਧਰਨਾ ਪ੍ਰਦਰਸ਼ਨ

07/23/2017 6:21:00 AM

ਕਪੂਰਥਲਾ, (ਮਲਹੋਤਰਾ)- ਇਕ ਟੀ. ਵੀ. ਸੀਰੀਅਲ 'ਚ ਭਗਵਾਨ ਵਾਲਮੀਕਿ ਜੀ ਦੇ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੇ ਮਾਮਲੇ ਨੂੰ ਲੈ ਕੇ ਦਲਿਤ ਸਮਾਜ ਕਪੂਰਥਲਾ ਦੇ ਲੋਕਾਂ ਨੇ ਧਰਨਾ ਪ੍ਰਦਰਸ਼ਨ ਕੀਤਾ ਤੇ ਸੀਰੀਅਲ ਦੇ ਡਾਇਰੈਕਟਰ, ਪ੍ਰੋਡਿਊਸਰ, ਲੇਖਕ ਤੇ ਸੋਨੀ ਟੀ.ਵੀ. 'ਤੇ ਐੱਫ. ਆਈ. ਆਰ. ਦਰਜ ਕਰਨ ਦੀ ਮੰਗ ਕੀਤੀ।
ਪ੍ਰਾਪਤ ਜਾਣਕਾਰੀ ਅਨੁਸਾਰ ਗੁਰੂ ਗਿਆਨ ਨਾਥ ਡੇਰੇ 'ਤੇ ਬਲਵੀਰ ਸਿੰਘ ਚੀਮਾ ਦੀ ਪ੍ਰਧਾਨਗੀ 'ਚ ਕੀਤੀ ਗਈ ਮੀਟਿੰਗ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਦਾ ਅਪਮਾਨ ਸਹਿਣ ਨਹੀਂ ਕੀਤਾ ਜਾਵੇਗਾ। ਇਸਦੇ ਲਈ ਦਲਿਤ ਸਮਾਜ ਪ੍ਰਦਰਸ਼ਨ ਕਰੇਗਾ। ਮੀਟਿੰਗ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ। ਮੀਟਿੰਗ ਦੌਰਾਨ ਭਾਰੀ ਗਿਣਤੀ 'ਚ ਦਲਿਤ ਸਮਾਜ ਦੇ ਲੋਕ ਹਿੰਦੂ ਦੇਵੀ ਦੇਵਤਿਆਂ ਦਾ ਵਿਸਰਜਨ ਕਰਨ ਦੇ ਲਈ ਨਾਅਰੇ ਲਗਾਉਂਦੇ ਹੋਏ ਕਾਂਜਲੀ ਝੀਲ ਵੱਲ ਵਧਣ ਲੱਗੇ। 
ਪ੍ਰਦਰਸ਼ਨਕਾਰੀਆਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਨੂੰ ਇਨਸਾਫ ਨਾ ਮਿਲਿਆ ਤਾਂ ਸੰਘਰਸ਼ ਦੁਬਾਰਾ ਕੀਤਾ ਜਾਵੇਗਾ ਤੇ 15 ਅਗਸਤ ਨੂੰ ਕਾਲੀ ਆਜ਼ਾਦੀ ਮਨਾਈ ਜਾਵੇਗੀ। ਉਥੇ ਪਹਿਲਾਂ ਹੀ ਭਾਰੀ ਪੁਲਸ ਫੋਰਸ ਲੈ ਕੇ ਖੜ੍ਹੇ ਐੱਸ. ਐੱਚ. ਓ. ਕੋਤਵਾਲੀ ਹਰਗੁਰਦੇਵ ਸਿੰਘ ਨੇ ਪ੍ਰਦਰਸ਼ਨਕਾਰੀਆਂ ਨੂੰ ਕਾਂਜਲੀ ਝੀਲ ਤਕ ਨਹੀਂ ਜਾਣ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਉਕਤ ਮਾਮਲਾ ਜਲੰਧਰ ਪੁਲਸ ਵਲੋਂ ਦਰਜ ਕਰ ਲਿਆ ਗਿਆ ਹੈ।
ਐੱਸ. ਪੀ. ਸਿਟੀ ਬਲਬੀਰ ਸਿੰਘ ਤੇ ਡੀ. ਐੱਸ. ਪੀ. ਸਬ-ਡਵੀਜ਼ਨ ਗੁਰਮੀਤ ਸਿੰਘ ਕਿੰਗਰਾ ਨੇ ਦਲਿਤ ਨੇਤਾਵਾਂ ਨਾਲ ਗੱਲਬਾਤ ਕਰਕੇ ਇਨਸਾਫ ਦਾ ਭਰੋਸਾ ਦੇ ਕੇ ਧਰਨਾ ਪ੍ਰਦਰਸ਼ਨ ਖਤਮ ਕਰਵਾਇਆ। 
ਇਸ ਮੌਕੇ ਲਖਵੀਰ ਲੰਕੇਸ਼, ਸਾਬੀ ਲੰਕੇਸ਼, ਵਿਕ੍ਰਾਂਤ ਲੰਕੇਸ਼, ਨਰਿੰਦਰ ਦਾਨਵ, ਮਨਦੀਪ ਰਜ਼ਾਪੁਰ, ਪੰਜਾਬ ਸਿੰਘ ਨਾਹਰ, ਸਾਬੀ ਰਸੂਲਪੁਰੀ, ਨਛੱਤਰ ਕੰਗ, ਅਵਿਨਾਸ਼ ਨਾਹਰ, ਗੀਤਾ ਉੱਗੀ, ਰਾਕੇਸ਼ ਗਿੱਲ, ਰਿੰਕੂ ਦਾਨਵ, ਸੁਰਿੰਦਰ ਗਿੱਲ, ਚਰਨਜੀਤ ਥਾਪਰ, ਰਾਜਨ ਹੰਸ, ਅਮਨ ਸਹੋਤਾ, ਅਜੇ ਖੋਸਲਾ, ਪਰਮਿੰਦਰ ਗਿੱਲ, ਤਰਲੋਕ, ਹਰਲੋਕ, ਹਰਿੰਦਰ ਆਦਿ ਹਾਜ਼ਰ ਸਨ।


Related News