ਡੈਮੋਕਰੇਟਿਕ ਸਟੂਡੈਂਟਸ ਆਰਗੇਨਾਈਜ਼ੇਸ਼ਨ ਮੋਗਾ ਨੇ ਯੋਗੀ ਸਰਕਾਰ ਦਾ ਪੁਤਲਾ ਫੂਕਿਆ
Friday, Apr 20, 2018 - 07:29 AM (IST)
ਕੋਟਕਪੂਰਾ, (ਨਰਿੰਦਰ)- ਡੈਮੋਕਰੇਟਿਕ ਸਟੂਡੈਂਟਸ ਆਰਗੇਨਾਈਜ਼ੇਸ਼ਨ ਮੋਗਾ ਵੱਲੋਂ ਸਰਕਾਰੀ ਸ਼ਹੀਦ ਭਗਤ ਸਿੰਘ ਕਾਲਜ, ਕੋਟਕਪੂਰਾ ਵਿਚ ਵੱਖ-ਵੱਖ ਥਾਵਾਂ 'ਤੇ ਹੋਏ 'ਸਮੂਹਿਕ ਜਬਰ-ਜ਼ਨਾਹ' ਦੇ ਵਿਰੋਧ 'ਚ ਰੈਲੀ ਕੀਤੀ ਗਈ। ਰੈਲੀ ਉਪਰੰਤ ਕਾਲਜ ਤੋਂ ਲੈ ਕੇ ਤਿੰਨਕੋਣੀ ਤੱਕ ਵਿਦਿਆਰਥੀ ਆਗੂਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਤਿੰਨਕੋਣੀ ਵਿਖੇ ਯੋਗੀ ਸਰਕਾਰ ਦਾ ਪੁਤਲਾ ਫੂਕਿਆ ਗਿਆ।
ਇਸ ਸਮੇਂ ਡੀ. ਐੱਸ. ਓ. ਦੀ ਆਗੂ ਸੁਖਦੀਪ ਕੌਰ ਜੈਮਲਵਾਲਾ ਵੱਲੋਂ ਦੋਸ਼ੀਆਂ ਦੀਆਂ ਘਟਨਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਭਾਰਤ ਵਰਗੇ ਦੇਸ਼ਾਂ ਵਿਚ ਹੀ ਜਬਰ-ਜ਼ਨਾਹ ਹੁੰਦੇ ਹਨ, ਇੱਥੇ ਔਰਤਾਂ ਦੀ ਸੁਰੱਖਿਆ ਨਾਂ ਦੀ ਕੋਈ ਚੀਜ਼ ਹੀ ਨਹੀਂ ਹੈ।
ਜਨਰਲ ਸਕੱਤਰ ਜਸਵੰਤ ਸਿੰਘ ਸਮਾਲਸਰ ਨੇ ਕਿਹਾ ਕਿ ਕਠੂਆ ਅਤੇ ਉਨਾਵ ਜਬਰ-ਜ਼ਨਾਹ ਕਾਂਡ ਤੋਂ ਬਾਅਦ ਵੀ ਜਬਰ-ਜ਼ਨਾਹ ਦੀਆਂ ਘਟਨਾਵਾਂ ਨੂੰ ਕੋਈ ਠੱਲ੍ਹ ਨਹੀਂ ਪਈ, ਸਗੋਂ ਉਸ ਤੋਂ ਬਾਅਦ ਗੁਜਰਾਤ, ਸ਼ਿਮਲਾ, ਪੰਜਾਬ ਅਤੇ ਯੂ. ਪੀ. ਵਰਗੇ ਸੂਬਿਆਂ ਵਿਚ ਨਾਬਾਲਗਾ ਨਾਲ ਜਬਰ-ਜ਼ਨਾਹ ਦੀਆਂ ਘਟਨਾਵਾਂ ਵਾਪਰੀਆਂ ਹਨ।
ਇਸ ਸਮੇਂ ਸ਼ਹੀਦ ਭਗਤ ਸਿੰਘ ਕਾਲਜ ਦੇ ਸਮੁੱਚੇ ਵਿਦਿਆਰਥੀ ਅਤੇ ਆਗੂ ਹਰਜੀਤ ਸਿੰਘ ਸਮਾਲਸਰ, ਕਮਲਜੀਤ ਕੌਰ ਅਤੇ ਸ਼ਹੀਦ ਭਗਤ ਸਿੰਘ ਕਾਲਜ ਦੇ ਡੀ. ਐੱਸ. ਓ. ਦੇ ਆਗੂ ਦੇਵ ਸਿੰਘ ਲਲਿਤਾ, ਬਲਰਾਜ ਸਿੰਘ, ਸੋਨੀ ਅਟਵਾਲ ਆਦਿ ਮੌਜੂਦ ਸਨ।