ਮੈਨਹੋਲ ਢੱਕਣ ਤੇ ਟੁੱਟੀਆਂ ਸੜਕਾਂ ਬਣਾਉਣ ਦੀ ਮੰਗ

Wednesday, Aug 09, 2017 - 02:58 AM (IST)

ਮੈਨਹੋਲ ਢੱਕਣ ਤੇ ਟੁੱਟੀਆਂ ਸੜਕਾਂ ਬਣਾਉਣ ਦੀ ਮੰਗ

ਫਿਰੋਜ਼ਪੁਰ,   (ਕੁਮਾਰ)—  ਫਿਰੋਜ਼ਪੁਰ ਸ਼ਹਿਰ ਦੇ ਟੀ. ਬੀ. ਹਸਪਤਾਲ ਦੇ ਪਿੱਛੇ ਜਨਕ ਹੋਟਲ ਵਾਲੀ ਸੜਕ 'ਤੇ ਪਏ ਖੱਡੇ ਤੁਰੰਤ ਭਰਨ ਅਤੇ ਸੀਵਰੇਜ ਦੇ ਮੈਨਹੋਲ 'ਤੇ ਢੱਕਣ ਲਾਉਣ ਦੀ ਮੰਗ ਕਰਦੇ ਐੱਨ. ਜੀ. ਓਜ਼. ਵਿਪਨ ਕੁਮਾਰ, ਸ਼ੇਰੂ ਕੱਕੜ, ਵਿਜੇ ਕੁਮਾਰ ਸ਼ਰਮਾ, ਸੁਰੇਸ਼ ਕੁਮਾਰ, ਰਾਕੇਸ਼ ਕੁਮਾਰ, ਮੰਗਤ ਰਾਏ ਸਚਦੇਵਾ, ਰਾਜਾ, ਸੋਨੂੰ, ਹਰਦੀਪ ਸਿੰਘ ਅਤੇ ਬਿੱਲਾ ਆਦਿ ਨੇ ਕਿਹਾ ਕਿ ਕੁਝ ਸਮੇਂ ਪਹਿਲਾਂ ਬਗਦਾਦੀ ਗੇਟ ਦੇ ਬਾਹਰ ਬਣੀ ਸਿਵਲ ਹਸਪਤਾਲ ਦੇ ਪਿੱਛੇ ਬਣੀ ਸੜਕ 'ਚੋਂ ਬੱਜਰੀ ਨਿਕਲ ਆਈ ਹੈ ਅਤੇ ਇਸ ਤੋਂ ਪਹਿਲਾਂ ਕਿ ਇਹ ਸਾਰੀ ਸੜਕ ਟੁੱਟ ਜਾਵੇ, ਤੁਰੰਤ ਸਬੰਧਤ ਵਿਭਾਗ ਵੱਲੋਂ ਸੜਕ ਬਣਾਈ ਜਾਵੇ। 
ਜਾਨਲੇਵਾ ਸਾਬਤ ਹੋ ਰਹੇ ਨੇ ਸੜਕਾਂ 'ਤੇ ਪਏ ਖੱਡੇ
ਐੱਨ. ਜੀ. ਓ. ਵਿਜੇ ਸ਼ਰਮਾ ਅਤੇ ਸ਼ੇਰੂ ਕੱਕੜ ਨੇ ਦੱਸਿਆ ਕਿ ਸਿਵਲ ਹਸਪਤਾਲ ਫਿਰੋਜ਼ਪੁਰ ਸ਼ਹਿਰ ਦੀ ਪੁਰਾਣੀ ਬਿਲਡਿੰਗ ਦੇ ਪਿੱਛੇ ਵਾਲੀ ਸੜਕ 'ਤੇ ਬਿਨਾਂ ਢੱਕਣ ਦੇ ਖੁੱਲ੍ਹਾ ਪਿਆ ਸੀਵਰੇਜ ਦੇ ਮੈਨਹੋਲ ਅਤੇ ਸ਼ਹਿਰ ਦੀਆਂ ਸੜਕਾਂ 'ਤੇ ਪਏ ਖੱਡੇ ਜਾਨਲੇਵਾ ਸਾਬਤ ਹੋ ਰਹੇ ਹਨ ਅਤੇ ਜਦ ਕਦੇ ਬਾਰਿਸ਼ ਪੈਂਦੀ ਹੈ ਅਤੇ ਸੜਕਾਂ 'ਤੇ ਪਏ ਖੱਡਿਆਂ ਵਿਚ ਅਤੇ ਸੀਵਰੇਜ ਦੇ ਮੈਨਹੋਲਾਂ ਵਿਚ ਲੋਕ ਵਾਹਨਾਂ ਸਮੇਤ ਡਿੱਗ ਜਾਂਦੇ ਹਨ ਤੇ ਇਹ ਖੱਡੇ ਲੋਕਾਂ ਦੇ ਲਈ ਜਾਨਲੇਵਾ ਸਾਬਤ ਹੋ ਰਹੇ ਹਨ। 


Related News