ਸਮੂਹ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਦਿੱਤੇ ਜਾਣਗੇ ਮੰਗ-ਪੱਤਰ

02/26/2018 12:49:26 AM

ਮੋਗਾ, (ਸੰਦੀਪ)- ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਪੰਜਾਬ (ਵਿਗਿਆਨਕ) ਦੀ ਮੀਟਿੰਗ ਕੁਲਬੀਰ ਸਿੰਘ ਮੋਗਾ ਦੀ ਪ੍ਰਧਾਨਗੀ ਹੇਠ ਹੋਈ। 
ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਪੰਜਾਬ ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਸੈਣੀ ਨੇ ਦੱਸਿਆ ਕਿ ਆਲ ਇੰਡੀਆ ਇੰਪਲਾਈਜ਼ ਫੈੱਡਰੇਸ਼ਨ, ਜਿਸ ਦਾ ਤਿੰਨ ਰੋਜ਼ਾ ਇਜਲਾਸ ਚੇਨਈ ਵਿਖੇ 5 ਅਪ੍ਰੈਲ ਤੋਂ ਹੋਣਾ ਹੈ, 'ਚ ਫੈੱਡਰੇਸ਼ਨ ਵੱਲੋਂ 35 ਮੈਂਬਰਾਂ ਦਾ ਜਥਾ ਸਾਥੀ ਸੁਖਦੇਵ ਸੈਣੀ ਦੀ ਅਗਵਾਈ 'ਚ ਸ਼ਾਮਲ ਹੋਵੇਗਾ । 
ਫੈੱਡਰੇਸ਼ਨ ਵੱਲੋਂ 15 ਮਾਰਚ ਨੂੰ ਪੰਜਾਬ ਦੇ ਸਮੂਹ ਡੀ. ਸੀਜ਼ ਨੂੰ ਮੰਗ-ਪੱਤਰ ਅਤੇ 27 ਮਾਰਚ ਨੂੰ ਜ਼ਿਲਾ ਖਜ਼ਾਨਾ ਦਫਤਰਾਂ 'ਤੇ ਧਰਨਾ ਲਾਇਆ ਜਾਵੇਗਾ, ਜਿਸ ਦੌਰਾਨ ਖਜ਼ਾਨਿਆਂ 'ਤੇ ਲੱਗੀ ਅਣ-ਐਲਾਨੀ ਪਾਬੰਦੀ ਖਤਮ ਕੀਤੀ ਜਾਵੇ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਪੱਕੀ ਭਰਤੀ ਸ਼ੁਰੂ ਕੀਤੀ ਜਾਵੇ, ਵੱਖ-ਵੱਖ ਵਿਭਾਗਾਂ 'ਚ ਕੰਟਰੈਕਟ, ਥਰੂ ਕੰਟਰੈਕਟ, ਇਨਲਿਸਟਮੈਂਟ, ਆਊਟਸੋਰਸਿੰਗ, ਡੇਲੀਵੇਜ਼ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ।
ਆਸ਼ਾ ਵਰਕਰਾਂ, ਆਂਗਣਵਾੜੀ ਵਰਕਰਾਂ, ਮਿਡ-ਡੇ ਮੀਲ ਵਰਕਰਾਂ ਨੂੰ ਘੱਟੋ-ਘੱਟ ਉਜਰਤਾਂ ਦੇ ਦਾਇਰੇ 'ਚ ਲਿਆਇਆ ਜਾਵੇ, ਪੇ-ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇ, ਪੈਂਡਿੰਗ ਡੀ. ਏ. ਜਾਰੀ ਕੀਤਾ ਜਾਵੇ, ਹੱਕ ਮੰਗਦੇ 5178 ਅਧਿਆਪਕਾਂ 'ਤੇ ਦਰਜ ਕੀਤੇ ਕੇਸ ਵਾਪਸ ਕੀਤੇ ਜਾਣ ਸਬੰਧੀ ਮੰਗਾਂ ਰੱਖੀਆਂ ਜਾਣਗੀਆਂ।
ਕੌਣ-ਕੌਣ ਸਨ ਹਾਜ਼ਰ
ਪ੍ਰੇਮ ਰੱਕੜ, ਚਮਕੌਰ ਖੇੜੀ, ਐੱਨ. ਡੀ. ਤਿਵਾੜੀ, ਗੁਲਜ਼ਾਰ ਖਾਨ, ਸੋਮ ਸਿੰਘ, ਪ੍ਰਗਟ ਸਿੰਘ ਜੰਬਰ, ਸੁਖਵਿੰਦਰ ਸਿੰਘ, ਬਖਸ਼ੀ ਸਿੰਘ ਸਿੱਧੂ ਜਲੰਧਰ, ਗੁਰਪ੍ਰੀਤ ਸਿੰਘ ਸੰਧੂ, ਗੁਰਜੀਤ ਮੱਲ੍ਹੀ ਮੋਗਾ, ਇੰਦਰਜੀਤ ਮਰਾਣਾ, ਤੇਜਪਾਲ, ਕੁਲਪ੍ਰੀਤ, ਜਤਿੰਦਰ ਸਿੰਘ ਹੁਸ਼ਿਆਰਪੁਰ, ਅਮਨਦੀਪ ਸਿੰਘ ਸ਼ਾਮਲ ਹੋਏ।


Related News