ਫਾਜ਼ਿਲਕਾ ਜ਼ਿਲ੍ਹੇ ’ਚ ਲਾਏ ਜਾਣਗੇ 10 ਲੱਖ ਨਵੇਂ ਪੌਦੇ : ਡਾ. ਸੇਨੂੰ ਦੁੱਗਲ

Wednesday, Jun 26, 2024 - 02:42 PM (IST)

ਫਾਜ਼ਿਲਕਾ (ਨਾਗਪਾਲ) : ਪੰਜਾਬ ਸਰਕਾਰ ਵੱਲੋਂ ਇਸ ਸਾਲ ਫਾਜ਼ਿਲਕਾ ਜ਼ਿਲ੍ਹੇ ’ਚ 10 ਲੱਖ ਨਵੇਂ ਪੌਦੇ ਲਾਉਣ ਦਾ ਟੀਚਾ ਮਿੱਥਿਆ ਗਿਆ ਹੈ। ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ 8 ਲੱਖ ਪੌਦੇ ਜੰਗਲਾਤ ਵਿਭਾਗ ਤੋਂ ਵੱਖ ਨਰੇਗਾ ਰਾਹੀਂ ਵੀ ਤਿਆਰ ਕੀਤੇ ਹਨ, ਤਾਂ ਜੋ ਇਹ ਪੌਦੇ ਮੁਫ਼ਤ ਲੋਕਾਂ ਨੂੰ ਲਾਉਣ ਲਈ ਦਿੱਤੇ ਜਾ ਸਕਣ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਦਿੱਤੀ।

ਡਾ. ਦੁੱਗਲ ਨੇ ਦੱਸਿਆ ਕਿ ਹਰੇਕ ਵਿਭਾਗ ਆਪੋ-ਆਪਣੇ ਵਿਭਾਗ ਨਾਲ ਸਬੰਧਿਤ ਥਾਵਾਂ ਅਤੇ ਵਿਭਾਗ ਨਾਲ ਜੁੜੇ ਲੋਕਾਂ ਰਾਹੀਂ ਵੱਧ ਤੋਂ ਵੱਧ ਪੌਦੇ ਲਾਏ। ਉਨ੍ਹਾਂ ਕਿਹਾ ਕਿ ਨਰੇਗਾ ਤਹਿਤ 8 ਲੱਖ ਪੌਦੇ ਤਿਆਰ ਕੀਤੇ ਗਏ ਹਨ, ਜਦ ਕਿ ਇਸ ਤੋਂ ਬਿਨਾਂ ਜੰਗਲਾਤ ਵਿਭਾਗ ਵੱਲੋਂ ਵੀ ਪੌਦੇ ਤਿਆਰ ਕੀਤੇ ਗਏ ਹਨ। ਉਨ੍ਹਾਂ ਆਖਿਆ ਕਿ ਕੋਈ ਵੀ ਜ਼ਿਲ੍ਹਾ ਵਾਸੀ ਨਰੇਗਾ ਤਹਿਤ ਤਿਆਰ ਕੀਤੇ ਪੌਦਿਆਂ ਦੀਆਂ ਨਰਸਰੀਆਂ ਤੋਂ ਮੁਫ਼ਤ ਪੌਦੇ ਪ੍ਰਾਪਤ ਕਰ ਕੇ ਆਪਣੇ ਘਰ, ਖੇਤ ਜਾਂ ਪਿੰਡ, ਸ਼ਹਿਰ ’ਚ ਲਗਾ ਸਕਦਾ ਹੈ। ਪੌਦੇ ਲੈਣ ਮੌਕੇ ਆਪਣੇ ਆਧਾਰ ਕਾਰਡ ਦੀ ਕਾਪੀ ਨਾਲ ਲੈ ਕੇ ਜਾਣੀ ਹੋਵੇਗੀ।


Babita

Content Editor

Related News