ਕੋਟਕਪੂਰਾ-ਮੋਗਾ ਰੇਲਵੇ ਲਾਈਨ ਵਿਛਾਉਣ ਦੀ ਸ਼ਹਿਰ ਵਾਸੀਆਂ ਕੀਤੀ ਮੰਗ

Tuesday, Feb 13, 2018 - 03:09 AM (IST)

ਕੋਟਕਪੂਰਾ,  (ਨਰਿੰਦਰ)-  ਭਾਰਤ ਦੇ ਰੇਲ ਮੰਤਰੀ ਪਿਊਸ਼ ਗੋਇਲ ਤੱਕ ਰੇਲਵੇ ਨਾਲ ਸਬੰਧਤ ਸਮੱਸਿਆਵਾਂ ਅਤੇ ਮੰਗਾਂ ਨੂੰ ਪਹੁੰਚਾਉਣ ਲਈ ਕੋਟਕਪੂਰਾ ਦੇ ਵਸਨੀਕਾਂ ਨੇ 'ਆਪ' ਦੇ ਹਲਕਾ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੂੰ ਮੰਗ-ਪੱਤਰ ਦਿੱਤਾ। 
ਸਥਾਨਕ ਰੇਲਵੇ ਸਟੇਸ਼ਨ 'ਤੇ ਮੌਜੂਦ ਅਵਤਾਰ ਸਿੰਘ, ਨਰਿੰਦਰ ਰਾਠੌਰ, ਭਾਰਤ ਭੂਸ਼ਨ, ਮੋਹਨ ਲਾਲ, ਚਮਕੌਰ ਸਿੰਘ, ਰੂਪ ਸਿੰਘ, ਸੁਰਿੰਦਰਪਾਲ ਸਿੰਘ, ਵਿਨੋਦ ਕੁਮਾਰ, ਮੇਹਰ ਸਿੰਘ, ਜਸਵਿੰਦਰ ਸਿੰਘ, ਚਿਰੰਜੀ ਲਾਲ ਤੇ ਓਮ ਪ੍ਰਕਾਸ਼ ਨੇ ਦੱਸਿਆ ਕਿ ਰੇਲਵੇ ਸਟੇਸ਼ਨ ਕੋਟਕਪੂਰਾ, ਮੰਡਲ ਫਿਰੋਜ਼ਪੁਰ ਦਾ ਕਮਾਈ ਪੱਖੋਂ ਪ੍ਰਮੁੱਖ ਆਧਾਰ ਰੱਖਣ ਵਾਲਾ ਸਟੇਸ਼ਨ ਹੈ ਪਰ ਸਟੇਸ਼ਨ 'ਤੇ ਫਾਜ਼ਿਲਕਾ ਵਾਲੇ ਪਾਸੇ ਪਲੇਟਫਾਰਮ, ਜਿਸ ਨੂੰ ਰੇਲ ਵਿਭਾਗ ਵੱਲੋਂ ਉੱਚਾ ਚੁੱਕਿਆ ਜਾ ਰਿਹਾ ਹੈ, ਇਸ ਦੀ ਲੰਬਾਈ ਘੱਟ ਰੱਖੀ ਜਾ ਰਹੀ ਹੈ। 
ਇਲਾਕੇ ਦੀ ਪ੍ਰਮੁੱਖ ਮੰਗ ਕੋਟਕਪੂਰਾ ਤੋਂ ਮੋਗਾ ਰੇਲਵੇ ਲਾਈਨ ਵਿਛਾਉਣ 'ਤੇ ਜ਼ੋਰ ਦਿੰਦਿਆਂ ਦੱਸਿਆ ਕਿ ਰੇਲਵੇ ਵਿਭਾਗ ਨੇ ਕੋਟਕਪੂਰਾ ਨੂੰ ਮੋਗਾ ਨਾਲ ਰੇਲ ਲਿੰਕ ਨਾਲ ਜੋੜਨ ਲਈ ਦੋ ਵਾਰ ਸਰਵੇਖਣ ਕਰਵਾਉਣ ਪਿੱਛੋਂ ਵੀ ਮਾਮਲਾ ਠੰਡੇ ਬਸਤੇ ਵਿਚ ਪਾ ਦਿੱਤਾ ਗਿਆ। 
ਉਨ੍ਹਾਂ ਮੰਗ ਕੀਤੀ ਕਿ ਟਿਕਟ ਖਿੜਕੀ ਸ਼ਹਿਰ ਵਾਲੇ ਪਾਸੇ ਬਣਾਈ ਜਾਵੇ, ਨਵੇਂ ਬਣ ਰਹੇ ਪਲੇਟਫਾਰਮ 'ਤੇ ਸ਼ੈੱਡ ਪਾਇਆ ਜਾਵੇ, 80 ਸਾਲ ਪੁਰਾਣੇ ਖਰਾਬ ਫੁੱਟ ਓਵਰਬ੍ਰਿਜ ਦੀ ਹਾਲਤ ਸੁਧਾਰੀ ਜਾਵੇ ਅਤੇ ਛੱਤ ਪਾਈ ਜਾਵੇ, ਫਿਰੋਜ਼ਪੁਰ ਤੋਂ ਹਰਿਦੁਆਰ ਵਾਇਆ ਕੋਟਕਪੂਰਾ ਤੇ ਫਾਜ਼ਿਲਕਾ ਤੋਂ ਬਨਾਰਸ ਨਗਰੀ ਲਈ ਨਵੀਂ ਗੱਡੀ ਚਲਾਈ ਜਾਵੇ ਅਤੇ ਸਟੇਸ਼ਨ 'ਤੇ ਬੰਦ ਪਈ ਕੰਟੀਨ ਨੂੰ ਸ਼ੁਰੂ ਕਰਵਾਇਆ ਜਾਵੇ। 
ਵਿਧਾਇਕ ਨੇ ਭਰੋਸਾ ਦਿੱਤਾ ਕਿ ਉਹ ਜਲਦ ਹੀ ਸੰਸਦ ਮੈਂਬਰ ਨਾਲ ਰੇਲ ਮੰਤਰੀ ਨੂੰ ਦਿੱਲੀ ਵਿਖੇ ਮੁਲਾਕਾਤ ਕਰ ਕੇ ਇਨ੍ਹਾਂ ਨੂੰ ਹੱਲ ਕਰਵਾਉਣਗੇ। 
ਇਸ ਸਮੇਂ ਗੁਰਮੀਤ ਸਿੰਘ ਆਰੇਵਾਲਾ, ਬਲਜੀਤ ਸਿੰਘ ਸੰਧੂ, ਨਰੇਸ਼ ਕੁਮਾਰ ਸਿੰਗਲਾ, ਓਮ ਪ੍ਰਕਾਸ਼ ਗੋਇਲ, ਹਰਪ੍ਰੀਤ ਸਿੰਘ ਖਾਲਸਾ, ਪ੍ਰੇਮ ਕੁਮਾਰ, ਅਮੋਲਕ ਸਿੰਘ, ਕੇਵਲ ਸਿੰਘ, ਹਰਮਨ, ਰਵਿੰਦਰ ਸਿੰਘ ਜਟਾਣਾ, ਮਹਿੰਦਰ ਸਿੰਘ ਸੈਣੀ, ਇਕਬਾਲ ਸਿੰਘ ਖਾਲਸਾ, ਗੋਪਾਲ, ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ। 


Related News