ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਵਧੀ ਬੁਲੇਟ ਪਰੂਫ਼ ਗੱਡੀਆਂ ਦੀ ਮੰਗ, ਜਾਣੋ ਕਿੰਨਾ ਆਉਂਦਾ ਹੈ ਖ਼ਰਚਾ

06/20/2022 12:11:40 PM

ਜਲੰਧਰ (ਨੈਸ਼ਨਲ ਡੈਸਕ)- ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਬੁਲੇਟ ਪਰੂਫ਼ ਵਾਹਨਾਂ ਦੀ ਮੰਗ ਵਧਦੀ ਜਾ ਰਹੀ ਹੈ। ਸਿੱਧੂ ਮੂਸੇਵਾਲਾ ਨੂੰ ਜਿਸ ਸਮੇਂ ਮਾਰਿਆ ਗਿਆ ਤਾਂ ਉਹ ਬੁਲੇਟ ਪਰੂਫ਼ ਗੱਡੀ ’ਚ ਨਹੀਂ ਸੀ। ਉਸ ਦੇ ਕਤਲ ਤੋਂ ਬਾਅਦ ਹਰ ਕਿਸੇ ਦੇ ਜ਼ਹਿਨ ’ਚ ਇਕ ਹੀ ਗੱਲ ਸੀ ਕਿ ਜੇਕਰ ਉਹ ਬੁਲੇਟ ਪਰੂਫ਼ ਗੱਡੀ ’ਚ ਹੁੰਦਾ ਤਾਂ ਉਸ ਦੀ ਜਾਨ ਬਚ ਸਕਦੀ ਸੀ? ਇਕ ਮੀਡੀਆ ਰਿਪੋਰਟ ਮੁਤਾਬਕ ਬੁਲੇਟ ਪਰੂਫ਼ ਵਾਹਨ ਬਣਾਉਣ ਵਾਲੀਆਂ ਘੱਟੋ-ਘੱਟ ਤਿੰਨ ਫਰਮਾਂ ਨੇ ਇਸ ਤਰ੍ਹਾਂ ਦੀਆਂ ਬੇਨਤੀਆਂ ਦੀ ਵਧਦੀ ਸੰਖਿਆ ਦੀ ਸੂਚਨਾ ਦਿੱਤੀ ਹੈ।

ਰਿਪੋਰਟ ’ਚ ਕਿਹਾ ਗਿਆ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਪੰਜਾਬੀ ਫ਼ਿਲਮ ਇੰਡਸਟਰੀ ਨਾਲ ਜੁੜੇ ਅਦਾਕਾਰਾਂ ਅਤੇ ਗਾਇਕਾਂ ਨੇ ਇਨ੍ਹਾਂ ਫਰਮਾਂ ਤੋਂ ਵਾਹਨਾਂ ਦੀ ਬੁਲੇਟ ਪਰੂਫ਼ ਕਰਵਾਉਣ ਬਾਰੇ ਪੁੱਛਗਿੱਛ ਕੀਤੀ ਹੈ। ਬਾਲੀਵੁੱਡ ਅਤੇ ਯੂ. ਪੀ. ਦੇ ਲੋਕਾਂ ਤੋਂ ਇਲਾਵਾ ਘੱਟ ਜਾਣੇ-ਪਛਾਣੇ ਰਾਜਨੀਤਕ ਨੇਤਾਵਾਂ ਨੇ ਵੀ ਆਪਣੇ ਵਾਹਨਾਂ ਦੇ ਬਖਤਰਬੰਦ ਹੋਣ ਬਾਰੇ ਪੁੱਛਗਿੱਛ ਕੀਤੀ ਹੈ।

ਇਹ ਵੀ ਪੜ੍ਹੋ: 'ਲਾਲ ਪਰੀ' ਦੇ ਦੀਵਾਨਿਆਂ ਲਈ ਬੁਰੀ ਖ਼ਬਰ: ਢੋਲ ਦੀ ਥਾਪ ’ਤੇ ਨਹੀਂ ਟੁੱਟਣਗੇ ‘ਠੇਕੇ’

1 ਤੋਂ 3 ਮਹੀਨਿਆਂ ’ਚ ਤਿਆਰ ਹੁੰਦੀ ਹੈ ਗੱਡੀ
ਫੈਕਟਰੀ ਦੇ ਮਾਲਕ ਨੇ ਦੱਸਿਆ ਕਿ ਇਕ ਗੱਡੀ ਨੂੰ ਤਿਆਰ ਹੋਣ ’ਚ 1 ਤੋਂ 3 ਮਹੀਨੇ ਦਾ ਸਮਾਂ ਲੱਗਦਾ ਹੈ। ਇਹ ਗੱਡੀਆਂ ਏ. ਕੇ.-47 ਅਤੇ ਹੋਰ ਹਥਿਆਰਾਂ ਦੇ ਰੈਪਿਡ ਫਾਇਰ ਦਾ ਸਾਹਮਣਾ ਕਰ ਸਕਦੀਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਫਲੈਟ ਟਾਇਰ 50 ਕਿਲੋਮੀਟਰ ਪ੍ਰਤੀ ਘੰਟੇ ਤੋਂ ਵੱਧ ਦੀ ਰਫ਼ਤਾਰ ਨਾਲ 50 ਕਿਲੋਮੀਟਰ ਤੱਕ ਚੱਲ ਸਕਦੇ ਹਨ। ਆਮ ਤੌਰ ’ਤੇ ਲੈਂਡ ਕਰੂਜ਼ਰ, ਟੋਇਟਾ ਫਾਰਚੂਨਰ, ਮਹਿੰਦਰਾ ਸਕਾਰਪੀਓ, ਫੋਰਡ ਐਂਡੇਵਰ ਤੇ ਰੇਂਜ ਰੋਵਰ ਬੁਲੇਟ ਪਰੂਫ਼ ਹੁੰਦੀਆਂ ਹਨ। 30 ਐੱਮ. ਐੱਮ. ਤੋਂ 40 ਐੱਮ. ਐੱਮ. ਤੱਕ ਦੇ ਬੁਲੇਟ ਪਰੂਫ਼ ਗਲਾਸ ਦੀ ਕੀਮਤ 7 ਲੱਖ ਰੁਪਏ ਤੋਂ ਵੱਧ ਹੈ, ਜਦਕਿ ਬੁਲੇਟ ਪਰੂਫ਼ ਟਾਇਰਾਂ ਦੀ ਕੀਮਤ 2 ਤੋਂ 5 ਲੱਖ ਰੁਪਏ ਹੈ, ਕਿਉਂਕਿ ਇਹ ਜਰਮਨੀ ਤੋਂ ਦਰਾਮਦ ਕੀਤੇ ਜਾਂਦੇ ਹਨ। ਆਸਟ੍ਰੇਲੀਆ, ਆਸਟਰੀਆ ਅਤੇ ਯੂ. ਕੇ. ਤੋਂ ਦਰਾਮਦ ਕੀਤੇ ਬਖਤਰਬੰਦ ਸਟੀਲ ਦੀ ਕੀਮਤ 7 ਡਾਲਰ ਪ੍ਰਤੀ ਕਿਲੋਗ੍ਰਾਮ ਹੈ। ਇਕ ਵਾਹਨ ਨੂੰ ਬੁਲੇਟ ਪਰੂਫ਼ ਕਰਨ ਲਈ ਇਸ ਕਿਸਮ ਦੇ ਲਗਭਗ ਇਕ ਟਨ ਸਟੀਲ ਦੀ ਜ਼ਰੂਰਤ ਹੁੰਦੀ ਹੈ।

ਇਹ ਵੀ ਪੜ੍ਹੋ: ਜਲੰਧਰ: ਘਰ ਦੀ ਛੱਤ ’ਤੇ ਪਾਣੀ ਵਾਲੀ ਟੈਂਕੀ ਕੋਲੋਂ ਮਿਲੀ ਨਵਜੰਮੀ ਬੱਚੀ ਦੀ ਲਾਸ਼, ਫੈਲੀ ਸਨਸਨੀ

ਬੁਲੇਟ ਪਰੂਫ਼ ਗੱਡੀ ਲਈ ਐੱਨ. ਓ. ਸੀ. ਜ਼ਰੂਰੀ
ਬੁਲੇਟ ਪਰੂਫ਼ ਵਾਹਨ ਬਣਾਉਣ ਵਾਲੀ ਫੈਕਟਰੀ ਦੇ ਮਾਲਕ ਨੇ ਮੀਡੀਆ ਰਿਪੋਰਟ ’ਚ ਦੱਸਿਆ ਕਿ ਜੇਕਰ ਤੁਸੀਂ ਬੁਲੇਟ ਪਰੂਫ਼ ਗੱਡੀ ਬਣਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਪਹਿਲਾਂ ਪੁਲਸ ਤੋਂ ਐੱਨ. ਓ. ਸੀ. ਲੈਣੀ ਪਵੇਗੀ। ਪੁਲਸ ਤੋਂ ਐੱਨ. ਓ. ਸੀ. ਲੈਣ ਤੋਂ ਬਾਅਦ ਹੀ ਫੈਕਟਰੀ ਉਨ੍ਹਾਂ ਦੀ ਗੱਡੀ ਬਣਾਏਗੀ। ਉਨ੍ਹਾਂ ਦੱਸਿਆ ਕਿ ਬੁਲੇਟ ਪਰੂਫ਼ ਗੱਡੀ ਤਿੰਨ ਪੜਾਵਾਂ ’ਚ ਤਿਆਰ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਛੋਟੀਆਂ ਗੱਡੀਆਂ ਬੁਲੇਟ ਪਰੂਫ਼ ਨਹੀਂ ਹੋ ਸਕਦੀਆਂ, ਕਿਉਂਕਿ ਬੁਲੇਟ ਪਰੂਫ਼ ਵਾਹਨਾਂ ਦਾ ਭਾਰ ਇਕ ਕੁਇੰਟਲ ਤੱਕ ਵੱਧ ਜਾਂਦਾ ਹੈ। ਸਭ ਤੋਂ ਪਹਿਲਾਂ ਵਾਹਨ ਦਾ ਪੀ. ਡੀ. ਆਈ. ਹੁੰਦਾ ਹੈ। ਉਸ ਤੋਂ ਬਾਅਦ ਗੱਡੀ ਨੂੰ ਪੂਰੀ ਤਰ੍ਹਾਂ ਨਾਲ ਡਿਸਮੇਂਟਲ ਕਰ ਦਿੰਦੇ ਹਨ। ਤੀਜੇ ਪੜਾਅ ’ਚ ਗੱਡੀ ਦਾ ਫੈਬਰੀਕੇਸ਼ਨ ਹੁੰਦੀ ਹੈ ਅਤੇ ਉਸ ਤੋਂ ਬਾਅਦ ਗੱਡੀ ਨੂੰ ਹੈਂਡਓਵਰ ਕੀਤਾ ਜਾਂਦਾ ਹੈ। ਫੈਕਟਰੀ ਦੇ ਮਾਲਕ ਅਨੁਸਾਰ ਇਕ ਵਾਹਨ ਤਿਆਰ ਕਰਨ ’ਚ ਘੱਟੋ-ਘੱਟ 20 ਲੱਖ ਰੁਪਏ ਲੱਗਦੇ ਹਨ, ਉੱਥੇ ਹੀ ਇਸ ਦੀ ਰੇਂਜ 1 ਕਰੋੜ ਤੱਕ ਜਾਂਦੀ ਹੈ।

ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ: ਸੁਲਝੀ ਅੰਨ੍ਹੇ ਕਤਲ ਦੀ ਗੁੱਥੀ, ਨਸ਼ੇ ਲਈ 20 ਰੁਪਏ ਨਾ ਦੇਣ 'ਤੇ ਪੁੱਤ ਨੇ ਹੀ ਕੀਤਾ ਮਾਂ ਦਾ ਕਤਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News