ਬਜ਼ੁਰਗ ''ਤੇ ਹਮਲਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਦੀ ਮੰਗ

Friday, Oct 06, 2017 - 01:57 AM (IST)

ਬਜ਼ੁਰਗ ''ਤੇ ਹਮਲਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਦੀ ਮੰਗ

ਮੇਹਟੀਆਣਾ,   (ਸੰਜੀਵ)-  ਥਾਣਾ ਮੇਹਟੀਆਣਾ ਅਧੀਨ ਪੈਂਦੇ ਪਿੰਡ ਢੱਕੋਵਾਲ ਵਿਖੇ ਪਿੰਡ ਦੇ ਹੀ ਮਾਂ-ਪੁੱਤ ਵੱਲੋਂ ਇਕ 67 ਸਾਲਾ ਬਜ਼ੁਰਗ ਨੂੰ ਮਾਰਕੁੱਟ ਕੇ ਜ਼ਖਮੀ ਕੀਤੇ ਜਾਣ ਦਾ ਸਮਾਚਾਰ ਹੈ। ਪਿੰਡ ਢੱਕੋਵਾਲ ਵਾਸੀ ਬਜ਼ੁਰਗ ਹਰਭਜਨ ਸਿੰਘ ਦੀ ਨੂੰਹ ਨੀਲਮ ਨੇ ਥਾਣਾ ਮੇਹਟੀਆਣਾ ਦੀ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਉਨ੍ਹਾਂ ਦੇ ਘਰ 'ਚ ਰਾਜ ਮਿਸਤਰੀ ਦਾ ਕੰਮ ਚੱਲ ਰਿਹਾ ਹੈ। ਅੱਜ ਸਵੇਰੇ ਉਸ ਦਾ ਸਹੁਰਾ ਹਰਭਜਨ ਸਿੰਘ ਪਿੰਡ ਅੱਤੋਵਾਲ ਤੋਂ ਸੀਮੈਂਟ ਦਾ ਬੋਰਾ ਲੱਦ ਕੇ ਪਿੰਡ ਢੱਕੋਵਾਲ ਪਹੁੰਚਿਆ ਤਾਂ ਰਸਤੇ 'ਚ ਪਿੰਡ ਦੀ ਹੀ ਇਕ ਔਰਤ ਤੇ ਉਸ ਦੇ ਪੁੱਤਰ ਨੇ ਘੇਰ ਕੇ ਗਾਲੀ ਗਲੋਚ ਕਰਦਿਆਂ ਉਸ ਨਾਲ ਕੁੱਟਮਾਰ ਕੀਤੀ ਤੇ ਮੌਕੇ 'ਤੋਂ ਫ਼ਰਾਰ ਹੋ ਗਏ। ਜ਼ਖਮੀ ਹਾਲਤ 'ਚ ਬਜ਼ੁਰਗ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਦਾਖਲ ਕਰਵਾਇਆ ਗਿਆ ਹੈ। 
ਇਸ ਮੌਕੇ ਪੀੜਤ ਬਜ਼ੁਰਗ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਹੈ ਕਿ ਹਮਲਾ ਕਰਨ ਵਾਲੇ ਮਾਂ ਪੁੱਤ 'ਤੇ ਬਣਦੀ ਕਾਨੂੰਨੀ ਕਾਰਵਾਈ ਕਰ ਕੇ ਇਨਸਾਫ਼ ਦਿਵਾਇਆ ਜਾਵੇ। ਥਾਣਾ ਮੇਹਟੀਆਣਾ ਪੁਲਸ ਨੇ ਮੌਕੇ ਦਾ ਜਾਇਜ਼ਾ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 


Related News